ਨਹੀਂ ਰਹੇ ਅਦਾਕਾਰ ਸੀਤਾ ਰਾਮ ਪੰਚਾਲ
Published : Aug 10, 2017, 8:50 am IST
Updated : Mar 27, 2018, 1:47 pm IST
SHARE ARTICLE
Sita Ram Panchal
Sita Ram Panchal

ਪਾਨ ਸਿੰਘ ਤੋਮਰ ਤੇ ਪਿੱਪਲੀ ਲਾਈਵ ਵਰਗੀਆਂ ਫ਼ਿਲਮਾਂ 'ਚ ਦਿਖੇ ਅਦਾਕਾਰ ਸੀਤਾਰਾਮ ਪੰਚਾਲ ਦਾ ਅੱਜ ਸਵੇਰੇ 8.30 ਵਜੇ ਦੇਹਾਂਤ ਹੋ ਗਿਆ। ਉਹ ਪਿਛਲੇ ਚਾਰ ਸਾਲਾਂ ਤੋਂ ਕਿਡਨੀ ਤੇ

‘ਪਾਨ ਸਿੰਘ ਤੋਮਰ’ ਅਤੇ ‘ਪਿੱਪਲੀ ਲਾਈਵ’ ਵਰਗੀਆਂ ਫਿਲਮਾਂ ਵਿੱਚ ਦਿਖੇ ਅਦਾਕਾਰ ਸੀਤਾਰਾਮ ਪੰਚਾਲ ਦਾ ਵੀਰਵਾਰ ਸਵੇਰੇ 8:30 ਵਜੇ ਦੇਹਾਂਤ ਹੋ ਗਿਆ। ਉਹ ਪਿਛਲੇ ਚਾਰ ਸਾਲ ਤੋਂ ਕਿਡਨੀ ਅਤੇ ਲੰਗ ਕੈਂਸਰ ਦੇ ਨਾਲ ਜੂਝ ਰਹੇ ਸੀ।ਇਸ ਦੌਰਾਨ ਉਨ੍ਹਾਂ ਦਾ ਵਜਨ ਘੱਟ ਕੇ 30 ਕਿਲੋ ਰਹਿ ਗਿਆ। ਸੀਤਾ ਰਾਮ ਪੰਚਾਲ ਨੇ ਸਲੱਮਡਾਗ ਮਿਲੇਨੀਅਰ, ਦ ਲੀਜੈਂਡ ਆਫ ਭਗਤ ਸਿੰਘ ,ਜੋਲੀ ਐਲ.ਐਲ.ਬੀ ,ਸਾਰੇ ਜਹਾਂ ਸੇ ਮਹਿੰਗਾ , ਹੱਲਾ ਬੋਲ, ਬੈਂਡਿਟ ਕੁਈਨ ਵਰਗੀਆਂ ਫਿਲਮਾਂ ਵੀ ਕੀਤੀਆਂ, ਪਰ ਆਖਿਰ ਦਿਨਾਂ ਵਿੱਚ ਉਹ ਆਰਥਿਕ ਤੰਗੀ ਤੋਂ ਗੁਜਰ ਰਹੇ ਸੀ। ਇਸ ਹੀ ਕਾਰਨ ਤੋਂ ਉਨ੍ਹਾਂ ਨੇ ਮਹਿੰਗਾ ਇਲਾਜ ਛੱਡ ਕੇ ਆਯੁਰਵੈਦ ਤੋਂ ਆਪਣਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ।

ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਮੱਦਦ ਦੇ ਲਈ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵੀ ਵਾਇਰਲ ਹੋਈ ਸੀ। ਜਿਸ ਵਿੱਚ ਲਿਖਿਆ ਸੀ “ਭਰਾ ਮੇਰੀ ਮੱਦਦ ਕਰੋ ,ਕੈਂਸਰ ਦੇ ਨਾਲ ਮੇਰੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਤੁਹਾਡਾ ਕਲਾਕਾਰ ਭਰਾ ਸੀਤਾਰਾਮ ਪੰਚਾਲ” ਪਿਛਲੇ ਸਾਢੇ ਤਿੰਨ ਸਾਲਾਂ ਤੋਂ ਬਾਲੀਵੁੱਡ ਦੇ ਉਨ੍ਹਾਂ ਦੇ ਦੋਸਤ ਉਨ੍ਹਾਂ ਦੀ ਮੱਦਦ ਕਰ ਰਹੇ ਸੀ। ਇਨ੍ਹਾਂ ਵਿੱਚ ਇਰਫਾਨ ਖਾਨ ,ਪੰਚਾਲ ਦੇ ਐਨ.ਐਸ.ਡੀ ਬੈਚਮੇੱਟ ਸੰਜੈ ਮਿਸ਼ਰਾ ,ਰੋਹਿਤਾਸ਼ ਗੌੜ ,ਟੀਵੀ ਪ੍ਰੋਡਿਊਸਰ ਰਾਕੇਸ਼ ਪਾਸਵਾਨ ਆਦਿ ਸ਼ਾਮਿਲ ਹਨ। ਟਵਿੱਟਰ ‘ਤੇ ਫਿਲਮ ਡਾਇਰੈਕਟਰ ਅਸ਼ਿਵਨੀ ਚੌਧਰੀ ਵਰਗੇ ਕਈ ਲੋਕ ਉਨ੍ਹਾਂ ਦੇ ਸੁਪੋਰਟ ਵਿੱਚ ਅੱਗੇ ਆਏ ਹਨ।

ਪੰਚਾਲ ਨੇ ਅਸ਼ਵਨੀ ਦੀ ਡੈਬਿਊ ਹਰੀਆਨਵੀ ਫਿਲਮ ‘ ਲਾਡੋ’ ਵਿੱਚ ਕੰਮ ਕੀਤਾ ਸੀ।ਜਿਸ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ। ਸੀਤਾਰਾਮ ਪੰਚਾਲ ਦਾ ਜਨਮ ਹਰਿਆਣਾ ਦੇ ਕੈਥਲ ਜ਼ਿਲੇ ਦੇ ਡੂੰਡਰ ਹੇੜੀ ਪਿੰਡ ਵਿੱਚ 1963 ਵਿੱਚ ਹੋਇਆ ਸੀ।ਉਨ੍ਹਾਂ ਨੇ ਹਰਿਆਣਵੀ ਫਿਲਮ ‘ ਲਾਡੋ’ ਤੋਂ ਇਲਾਵਾ ‘ ਛੱਨੋ’ ਵਿੱਚ ਵੀ ਕੰਮ ਕੀਤਾ ਸੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement