ਨਿਮਰਤ ਖਹਿਰਾ ਨੇ ਇੱਕ ਮਹੀਨੇ 'ਚ ਦੂਜੀ ਵਾਰ Billboard 'ਤੇ ਬਣਾਈ ਜਗ੍ਹਾ 

By : KOMALJEET

Published : Mar 25, 2023, 3:11 pm IST
Updated : Mar 25, 2023, 3:11 pm IST
SHARE ARTICLE
Nimrat Khaira featured at Billboard for the second time in a month
Nimrat Khaira featured at Billboard for the second time in a month

ਅਜਿਹਾ ਕਰਨ ਵਾਲੀ ਬਣੀ ਪਹਿਲੀ ਪੰਜਾਬੀ ਗਾਇਕਾ 

ਮੋਹਾਲੀ : ਪੰਜਾਬੀ ਗਾਇਕਾ ਨਿਮਰਤ ਖਹਿਰਾ ਇੰਨੀਂ ਦਿਨੀਂ ਖੂਬ ਸੁਰਖ਼ੀਆਂ ਬਟੋਰ ਰਹੀ ਹੈ। ਆਪਣੇ ਗੀਤਾਂ ਕਾਰਨ ਚਰਚਾ ਵਿਚ ਰਹਿਣ ਵਾਲੀ ਮਸ਼ਹੂਰ ਗਾਇਕਾ ਨੇ ਵੱਡਾ ਨਾਮਣਾ ਖੱਟਿਆ ਹੈ। ਨਿਮਰਤ ਖਹਿਰਾ ਬਿਲਬੋਰਡ 'ਤੇ ਇੱਕ ਮਹੀਨੇ ਵਿਚ ਦੂਜੀ ਵਾਰ ਜਗ੍ਹਾ ਬਣਾਉਣ ਵਾਲੀ ਪਹਿਲੀ ਪੰਜਾਬੀ ਗਾਇਕਾ ਬਣ ਗਏ ਹਨ। 

ਦੱਸਣਯੋਗ ਹੈ ਕਿ ਨਿਮਰਤ ਖਹਿਰਾ ਜਲਦ ਹੀ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਉਣਗੇ। ਨਿਮਰਤ ਖਹਿਰਾ ਦਾ ਗਾਣਾ 'ਸ਼ਿਕਾਇਤਾਂ' ਹਾਲ ਹੀ ਵਿਚ ਰਿਲੀਜ਼ ਹੋਇਆ ਸੀ ਜਿਸ ਨੂੰ ਦੁਨੀਆ ਭਰ 'ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਲਈ ਉਸ ਨੂੰ ਸਪੌਟੀਫਾਈ ਇੰਡੀਆ ਨੇ ਟਾਈਮਜ਼ ਸਕੁਐਰ ਦੇ ਬਿਲਬੋਰਡ 'ਤੇ ਵੀ ਫੀਚਰ ਕੀਤਾ ਸੀ। 

ਇਹ ਵੀ ਪੜ੍ਹੋ:  ਵਿਆਹ ਦੇ ਬੰਧਨ 'ਚ ਬੱਝੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ IPS ਜੋਤੀ ਯਾਦਵ

ਹੁਣ ਫਿਰ ਤੋਂ ਨਿਮਰਤ ਖਹਿਰਾ ਟਾਈਮ ਸਕੁਐਰ ਦੇ ਬਿਲਬੋਰਡ 'ਤੇ ਨਜ਼ਰ ਆਈ ਹੈ। ਨਿਮਰਤ ਖਹਿਰਾ ਇੱਕ ਮਹੀਨੇ ਅੰਦਰ ਦੋ ਵਾਰ ਬਿਲਬੋਰਡ 'ਤੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ ਪੰਜਾਬੀ ਕਲਾਕਾਰ ਹੈ।

ਇਸ ਬਾਰੇ ਨਿਮਰਤ ਖਹਿਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਜ਼ਰੀਏ ਜਾਣਕਾਰੀ ਦਿਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਜਿਸ 'ਤੇ ਲਿਖਿਆ ਹੈ 'ਨਿਮਰਤ ਖਹਿਰਾ, ਟਾਈਮਜ਼ ਸਕੁਐਰ ਦੇ ਬਿਲਬੋਰਡ 'ਤੇ ਇੱਕ ਮਹੀਨੇ 'ਚ ਦੂਜੀ ਵਾਰ ਫੀਚਰ ਹੋਣ ਵਾਲੀ ਪਹਿਲੀ ਪੰਜਾਬੀ ਕਲਾਕਾਰ ਹੈ।'

ਨਿਮਰਤ ਖਹਿਰਾ ਵਲੋਂ ਬਿਲਬੋਰਡ 'ਤੇ ਆਪਣੀ ਜਗ੍ਹਾ ਬਣਾਉਣਾ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਉਧਰ ਪ੍ਰਸ਼ੰਸਕ ਵੀ ਨਿਮਰਤ ਖਹਿਰਾ ਦੀ ਇਸ ਪ੍ਰਾਪਤੀ 'ਤੇ ਕਾਫੀ ਖੁਸ਼ ਹੋ ਰਹੇ ਹਨ ਅਤੇ ਉਨ੍ਹਾਂ ਨੁੰ ਸੋਸ਼ਲ ਮੀਡੀਆ 'ਤੇ ਖੂਬ ਵਧਾਈਆਂ ਮਿਲ ਰਹੀਆਂ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement