ਮਨਮੋਹਨ ਉੱਭੀ ਨੇ ‘ਗੁਲਾਬ ਜਿਹਾ ਮੁੰਡਾ’ ਨਾਲ ਗਾਇਕੀ ਦੇ ਖੇਤਰ 'ਚ ਰੱਖਿਆ ਕਦਮ 
Published : Dec 23, 2018, 6:19 pm IST
Updated : Dec 23, 2018, 6:19 pm IST
SHARE ARTICLE
Manmohan Ubhi
Manmohan Ubhi

ਪਾਲੀਵੁਡ ਇੰਡਸਟਰੀ ਨੇ ਇੰਨੀ ਜ਼ਿਆਦਾ ਪ੍ਰਸਿੱਧੀ ਹਾਸਿਲ ਕਰ ਲਈ ਹੈ ਕਿ ਹੁਣ ਕਲਾਕਾਰਾਂ ਦੇ ਪੰਜਾਬ ‘ਚ ਹੀ ਨਹੀਂ ਬਲਕਿ ਵਿਦੇਸ਼ਾ ‘ਚ ਵੀ ਫੈਨਜ਼ ਹਨ ਜੋ ਉਹਨਾਂ ਨੂੰ ਬਹੁਤ ...

ਚੰਡੀਗੜ੍ਹ (ਸਸਸ) :- ਪਾਲੀਵੁਡ ਇੰਡਸਟਰੀ ਨੇ ਇੰਨੀ ਜ਼ਿਆਦਾ ਪ੍ਰਸਿੱਧੀ ਹਾਸਿਲ ਕਰ ਲਈ ਹੈ ਕਿ ਹੁਣ ਕਲਾਕਾਰਾਂ ਦੇ ਪੰਜਾਬ ‘ਚ ਹੀ ਨਹੀਂ ਬਲਕਿ ਵਿਦੇਸ਼ਾ ‘ਚ ਵੀ ਫੈਨਜ਼ ਹਨ ਜੋ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ। ਇੰਡਸਟਰੀ ਦੇ ਸਾਰੇ ਹੀ ਸਿਤਾਰੇ ਉਚਾਈਆਂ ਛੂੰਹ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਇੰਡਸਟਰੀ ‘ਚ ਇਕ ਬਹੁਤ ਹੀ ਯੰਗ ਮੁੰਡੇ ਨੇ ਐਂਟਰੀ ਕੀਤੀ ਹੈ ਜੋ ਕਿ ਪੰਜਾਬ ਮਤਲਬ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ, ਜਿਸ ਦਾ ਨਾਂਅ ਹੈ ਮਨਮੋਹਨ ਉੱਭੀ।

Manmohan Ubhi Manmohan Ubhi

ਮਨਮੋਹਨ ਨੇ ਹਾਲ ਹੀ ‘ਚ ਆਪਣਾ ਡੈਬਿਊ ਗੀਤ ਗਾਇਆ ਹੈ, ਜਿਸ ਦਾ ਨਾਂਅ ਹੈ ‘ਗੁਲਾਬ ਜਿਹਾ ਮੁੰਡਾ’,ਇਹ ਗੀਤ ਉਹਨਾਂ ਦਾ ਡੈਬਿਊ ਟ੍ਰੈਕ ਹੈ, ਜੋ ਕਿ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਯੂਟਿਊਬ ‘ਤੇ ਟ੍ਰੈਂਡ ਕਰ ਰਿਹਾ ਹੈ। ਜੇਕਰ ਗੱਲ ਕੀਤੀ ਜਾਏ ਇਸ ਗੀਤ ਦੀ ਤਾਂ ਇਸ ‘ਚ ਐਕਟਿੰਗ ਵੀ ਉਹਨਾਂ ਨੇ ਆਪ ਹੀ ਕੀਤੀ ਹੈ।

Manmohan UbhiManmohan Ubhi

ਉਹਨਾਂ ਦੇ ਗੀਤ ਨੂੰ ਪੰਜਾਬੀ ਗਾਇਕਾਂ ਅਤੇ ਦਰਸ਼ਕਾਂ ਦੁਆਰਾ ਬਹੁਤ ਹੀ ਭਰਵਾ ਹੁੰਗਾਰਾ ਮਿਲ ਰਿਹਾ ਹੈ। ਮਨਮੋਹਨ ਉੱਭੀ ਸਿਰਫ ਗਾਇਕੀ ‘ਚ ਹੀ ਨਹੀਂ ਬਲਕਿ ਹੋਰ ਕਾਰਜਾ ‘ਚ ਵੀ ਬਹੁਤ ਮਾਹਿਰ ਹਨ। ਉਹ ਬਹੁਤ ਹੀ ਵਧੀਆ ਰਾਈਟਰ ਹਨ। ਮਨਮੋਹਨ ਨੇ ਪਾਲੀਵੁਡ ਗਾਇਕਾਂ ਲਈ ਕਈ ਗੀਤ ਲਿਖੇ ਹਨ ਜੋ ਕਿ ਬਹੁਤ ਹੀ ਹਿੱਟ ਸਾਬਿਤ ਹੋਏ ਹਨ।

Manmohan UbhiManmohan Ubhi

ਉਹਨਾਂ ਨੇ ਆਪਣੇ ਡੈਬਿਊ  ‘ਗੁਲਾਬ ਜਿਹਾ ਮੁੰਡਾ’ ਦੇ ਲੀਰੀਕਿਸ ਵੀ ਆਪ ਹੀ ਲਿਖੇ ਹਨ, ਜੋ ਕਿ ਇੱਕ ਰੋਮਾਂਟਿਕ ਗੀਤ ਹੈ। ਇਸ ਗੀਤ ਦਾ ਵੀਡੀਓ ‘ਆਪਣਾ ਬ੍ਰੈਂਡ ਐਂਟਰਟੇਨਮੈਂਟ’ ਮਤਲਬ ਕਿ ਕੁਲਜੀਤ ਸਿੰਘ ਦੁਆਰਾ ਬਣਾਇਆ  ਗਿਆ ਹੈ ਅਤੇ ਗੀਤ ਦਾ ਮਿਊਜ਼ਿਕ ਦਿੱਤਾ ਹੈ ਸਨੀ ਉੱਬੀ ਨੇ। ‘ਗੁਲਾਬ ਜਿਹਾ ਮੁੰਡਾ’ ਗੀਤ ਯੂਟਿਊਬ ‘ਤੇ 8 ਦਸੰਬਰ ਨੂੰ ਰਿਲੀਜ਼ ਹੋਇਆ ਸੀ।

Manmohan UbhiManmohan Ubhi

 ਇਸ ਗੀਤ ਦਾ ਸਾਰਾ ਕ੍ਰੈਡਿਟ ਮਨਮੋਹਨ ਆਪਣੇ ਪਰਿਵਾਰ, ਆਪਣੇ ਦੋਸਤਾਂ ਅਤੇ ਚਾਹੁਣ ਵਾਲਿਆਂ ਨੂੰ ਦਿੰਦੇ ਹਨ। ਮਨਮੋਹਨ ਨੇ ਪਾਲੀਵੁਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਹਨਾਂ ‘ਚ ਸ਼ਾਮਿਲ ਹਨ ‘ਮਾਂਝੇ ਦੀ ਜੱਟੀ’ ਜੋ ਕਿ ਕਨਵਰ ਗਰੇਵਾਲ ਦੁਆਰਾ ਗਾਇਆ ਗਿਆ ਸੀ, ‘ਪਿਆਰ ਦੀਆਂ ਠੱਗੀਆਂ’ ਜੋ ਕਿ ਮਨਮੋਹਨ ਨੇ ਆਪ ਹੀ ਲਿਖਿਆ ਅਤੇ ਗਾਇਆ ਸੀ।

ਮਨਮੋਹਨ ਇੱਕ ਬਹੁਤ ਹੀ ਮਿਡਲ ਕਲਾਸ ਫੈਮਿਲੀ ਤੋਂ ਬਿਲਾਂਗ ਕਰਦੇ ਹਨ। ਉਹਨਾਂ ਦੇ ਪਰਿਵਾਰ ‘ਚੋਂ ਕੋਈ ਵੀ ਇਸ ਫਿਲਡ ਦਾ ਨਹੀਂ ਹੈ। ਉਹਨਾਂ ਨੇ ਇਹ ਸਾਰੀ ਪ੍ਰਸਿੱਧੀ ਆਪਣੇ ਦਮ ‘ਤੇ ਹਾਸਿਲ ਕੀਤੀ ਹੈ। ਉਹਨਾਂ ਦਾ ਪਰਿਵਾਰ ਉਹਨਾਂ ਦੇ ਗਾਇਕੀ ਕਰੀਅਰ ਨੂੰ ਬਹੁਤ ਸਪੋਰਟ ਕਰਦਾ ਹੈ। ਮਨਮੋਹਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement