Punjabi Singer Shubh ਨੇ America Tour ਨੂੰ ਰੱਦ ਕਰਨ ਦਾ ਕੀਤਾ ਐਲਾਨ 
Published : Aug 23, 2025, 12:17 pm IST
Updated : Aug 23, 2025, 12:17 pm IST
SHARE ARTICLE
Punjabi Singer Shubh Announces Cancellation of America Tour Latest News in Punjabi
Punjabi Singer Shubh Announces Cancellation of America Tour Latest News in Punjabi

ਪ੍ਰਸ਼ੰਸਕ ਹੋਏ ਨਿਰਾਸ਼ 

Punjabi Singer Shubh Announces Cancellation of America Tour Latest News in Punjabi ਪੰਜਾਬੀ ਗਾਇਕ ਅਤੇ ਪ੍ਰਸਿੱਧ ਕਲਾਕਾਰ ਸ਼ੁਭ ਨੇ ਅਪਣੇ ਉੱਤਰੀ ਅਮਰੀਕਾ ਦੌਰੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਖ਼ਬਰ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਲਈ ਇਕ ਵੱਡਾ ਝਟਕਾ ਹੈ। ਸ਼ੁਭ ਦੀ ਟੀਮ ਨੇ ਕਿਹਾ ਕਿ ਇਹ ਫ਼ੈਸਲਾ ਫਲਾਈਟ ਦੇਰੀ ਕਾਰਨ ਲਿਆ ਗਿਆ ਹੈ। ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਦਿਖਾਈ ਦੇ ਰਹੇ ਹਨ।

ਸ਼ੁਭ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਟੂਰ ਰੱਦ ਕਰਨ ਦੀ ਜਾਣਕਾਰੀ ਦਿਤੀ। ਟਿਕਟ ਬੁਕਿੰਗ ਪਲੇਟਫ਼ਾਰਮ ਦੇ ਅਨੁਸਾਰ, ਉਨ੍ਹਾਂ ਦਾ ਪਹਿਲਾ ਸ਼ੋਅ 22 ਅਗੱਸਤ ਨੂੰ ਅਮਰੀਕਾ ਦੇ ਓਕਲੈਂਡ ਅਰੇਨਾ ਵਿਖੇ ਹੋਣਾ ਸੀ। ਇਸ ਤੋਂ ਬਾਅਦ, 23 ਅਗੱਸਤ ਨੂੰ ਕੈਨੇਡਾ ਦੇ ਵੈਨਕੂਵਰ ਰੋਜਰਸ ਅਰੇਨਾ ਅਤੇ 5 ਸਤੰਬਰ ਨੂੰ ਟੋਰਾਂਟੋ ਸਕੋਸ਼ੀਆਬੈਂਕ ਅਰੇਨਾ ਵਿਖੇ ਪ੍ਰੋਗਰਾਮ ਤਹਿ ਕੀਤੇ ਗਏ ਸਨ ਪਰ ਹੁਣ ਇਹ ਸਾਰੇ ਸ਼ੋਅ ਰੱਦ ਕਰ ਦਿਤੇ ਗਏ ਹਨ।

ਗਾਇਕ ਸ਼ੁਭ ਨੇ ਅਪਣੇ ਪ੍ਰੋਗਰਾਮ ਨੂੰ ਰੱਦ ਕਰਨ ਸਬੰਧੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਹੈ ਕਿ ਹਾਲ ਹੀ ਵਿਚ ਹੋਈ ਏਅਰਲਾਈਨ ਹੜਤਾਲ ਕਾਰਨ ਸਾਡੀ ਟੀਮ ਦੇ ਮੁੱਖ ਮੈਂਬਰਾਂ ਦੀ ਯਾਤਰਾ ਅਤੇ ਪ੍ਰੋਡਕਸ਼ਨ ਵਿਚ ਭਾਰੀ ਸਮੱਸਿਆਵਾਂ ਆਈਆਂ ਹਨ। ਇਸ ਲਈ ਅਸੀਂ ਪੂਰੇ ਉੱਤਰੀ ਅਮਰੀਕਾ ਦੌਰੇ ਨੂੰ ਰੱਦ ਕਰਨ ਲਈ ਮਜਬੂਰ ਹਾਂ। ਮੈਂ ਇਸ ਲਈ ਦਿਲੋਂ ਮੁਆਫ਼ੀ ਮੰਗਦਾ ਹਾਂ।

ਸ਼ੁਭ ਨੇ ਅੱਗੇ ਕਿਹਾ, ਮਹੀਨਿਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਮੈਂ ਇਸ ਸ਼ੋਅ ਨੂੰ ਤੁਹਾਡੇ ਸਾਹਮਣੇ ਨਹੀਂ ਲਿਆ ਸਕਿਆ, ਮੈਨੂੰ ਇਸ ਲਈ ਬਹੁਤ ਅਫ਼ਸੋਸ ਹੈ। ਮੇਰੇ ਸਾਰੇ ਪ੍ਰਸ਼ੰਸਕਾਂ ਦਾ ਧਨਵਾਦ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਜਲਦੀ ਹੀ ਤੁਹਾਡੇ ਵਿਚਕਾਰ ਵਾਪਸ ਆਵਾਂਗਾ। ਸਾਰੇ ਟਿਕਟ ਖ਼ਰੀਦਦਾਰਾਂ ਨੂੰ ਪੂਰਾ ਰਿਫ਼ੰਡ ਮਿਲੇਗਾ।

(For more news apart from Punjabi Singer Shubh Announces Cancellation of America Tour Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement