ਇਸ ਵਾਰ ਸੈਫ ਦੀ ਫਿਲਮ 'ਕਾਲਾਕੰਡੀ' 'ਤੇ ਮੰਡਰਾਇਆ ਸੈਂਸਰ ਬੋਰਡ ਦਾ ਕਾਲ਼ਾ ਸਾਇਆ
Published : Aug 17, 2017, 7:46 am IST
Updated : Mar 23, 2018, 6:54 pm IST
SHARE ARTICLE
Saif Ali Khan
Saif Ali Khan

ਸੈਫ ਅਲੀ ਖਾਨ ਦੀ ਫਿਲਮ 'ਕਾਲਾਕੰਡੀ' ਦੀ ਰਿਲੀਜ਼ ਡੇਟ ਟੱਲ ਗਈ ਹੈ। ਇਸ ਦਾ ਕਾਰਨ ਸੈਂਸਰ ਬੋਰਡ ਦੇ ਕੱਟ ਦੱਸੇ ਜਾ ਰਹੇ ਹਨ। ਫਿਲਮ ਨੂੰ 8 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ।

ਸੈਫ ਅਲੀ ਖਾਨ ਦੀ ਫਿਲਮ 'ਕਾਲਾਕੰਡੀ' ਦੀ ਰਿਲੀਜ਼ ਡੇਟ ਟੱਲ ਗਈ ਹੈ। ਇਸ ਦਾ ਕਾਰਨ ਸੈਂਸਰ ਬੋਰਡ ਦੇ ਕੱਟ ਦੱਸੇ ਜਾ ਰਹੇ ਹਨ। ਫਿਲਮ ਨੂੰ 8 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ। ਖਬਰਾਂ ਅਨੁਸਾਰ ਸੀ.ਬੀ.ਐਫ.ਸੀ ਨੇ ਫਿਲਮ ਵਿੱਚ ਕੱਟ ਲਗਾਉੇਣ ਦਾ ਸੁਝਾਅ ਦਿੱਤਾ ਗਿਆ ਸੀ। ਸੈਂਸਰ ਦੇ ਨਾਲ ਜੁੜੇ ਪ੍ਰੋਸੈਸ ਨੂੰ ਪੂਰਾ ਕਰਨ ਦੇ ਲਈ ਕੁਝ ਸਮੇਂ ਦੀ ਜ਼ਰੂਰਤ ਹੈ। ਇਸ ਲਈ ਫਿਲਮ ਦੀ ਰਿਲੀਜ਼ ਨੂੰ ਫਿਲਹਾਲ ਦੇ ਲਈ ਟਾਲ ਦਿੱਤਾ ਗਿਆ ਹੈ।

ਹਾਲਾਂਕਿ ਇਸਦੀ ਰਿਲੀਜ਼ ਡੇਟ ਦੇ ਬਾਰੇ ਵਿੱਚ ਕੋਈ ਖੁਲਾਸਾ ਨਹੀਂ ਹੋਇਆ ਹੈ। ਇਸ ਡਾਰਕ ਕਾਮੇਡੀ ਦੀ ਸ਼ੂਟਿੰਗ ਮੁੰਬਈ ਦੀਆਂ ਸੜਕਾਂ ਤੇ ਹੋਈ ਹੈ। ਸ਼ੂਟਿੰਗ ਰੀਅਲ ਲੋਕੇਸ਼ਨਜ਼ ਤੇ ਹੋਈ ਹੈ। ਸੈਫ ਦੇ ਅਨੁਸਾਰ 'ਮੁੰਬਈ ਸਿਨੇਮਾਂ ਦੇ ਇੱਕ ਦਮ ਅਨੁਕੂਲ ਹੈ, ਬੈਂਡਰਾ ਦੇ ਕੀ ਕਹਿਣੇ, ਤੁਹਾਨੂੰ ਪਤਾ ਲਗੇਗਾ ਕਿ ਫਿਲਮ ਨੂੰ ਰੀਅਲ ਲੋਕੇਸ਼ਨ 'ਤੇ ਸ਼ੂਟ ਕੀਤਾ ਗਿਆ ਹੈ ਅਤੇ ਤੁਸੀਂ ਇਨਾਂ ਥਾਵਾਂ ਨਾਲ ਬਿਲਕੁਲ ਕਨੈੱਕਟ ਕਰ ਜਾਵੋਗੇ ,ਜੇਕਰ ਤੁਸੀਂ ਸੈੱਟ `ਤੇ ਸ਼ੂਟ ਕਰਦੇ ਹੋ ,ਤੁਹਾਨੂੰ ਸਮਝ ਹੀ ਨਹੀਂ ਆਵੇਗਾ ਕਿ ਫਿਲਮ ਹੈਂ ਕਿੱਥੇ”। 

‘ਕਾਲਾਕੰਡੀ’ ਇੱਕ ਰਾਤ ਦੀ ਕਹਾਣੀ ਹੈ। ਜਿਸ ਵਿੱਚ ਅਲੱਗ-ਅਲੱਗ ਲੋਕਾਂ ਦੀ ਜ਼ਿੰਦਗੀ ਇੱਕ ਦੂਜੇ ਨਾਲ ਜੁੜ ਜਾਂਦੀ ਹੈ। ਫਿਲਮ 'ਡੇਲੀ ਬੇਲੀ` ਦੇ ਰਾਈਟਰ ਅਕਸ਼ਤ ਵਰਮਾ ਨੇ ਡਾਇਰੈਕਟ ਕੀਤੀ ਹੈ ਅਤੇ ਇਹ ਬਤੌਰ ਡਾਇਰੈਕਟਰ ਉਨ੍ਹਾਂ ਦੀ ਡੈਬਿਊ ਫਿਲਮ ਹੈ। ਫਿਲਮ ਵਿੱਚ ਸੈਫ ਤੋਂ ਇਲਾਵਾ ਦੀਪਕ ਡੋਬਰਿਆਲ , ਵਿਜੈ ਰਾਜ ,ਕੁਨਾਲ ਰਾਏ ਕਪੂਰ ,ਸ਼ੋਭਿਤਾ ਧੁਲਿਪਾਲ ,ਅਕਸ਼ਤ ਓਬਰਾਏ ,ਈਸ਼ਾ ਤਲਵਾਰ ,ਸ਼ਿਵਮ ਪਾਟਿਲ ,ਅਮਾਇਰਾ ਦਸਤੂਰ ਅਤੇ ਨੀਲ ਪੂਪਲਮ ਸਪੈਸ਼ਲ ਅਪੀਰੀਐਂਸ ਵਿੱਚ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement