Sidhu Moosewala's Watch Out: ਬਿਲ ਬੋਰਡ ’ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ ‘ਵਾਚ-ਆਊਟ’; ਕੈਨੇਡੀਅਨ ਸੂਚੀ ਵਿਚ ਮਿਲਿਆ 33ਵਾਂ ਸਥਾਨ
Published : Nov 22, 2023, 9:41 am IST
Updated : Nov 22, 2023, 11:54 am IST
SHARE ARTICLE
Sidhu Moosewala's 'Watch Out' Soars to 33rd Place on Canadian Billboard
Sidhu Moosewala's 'Watch Out' Soars to 33rd Place on Canadian Billboard

ਵਾਚ-ਆਊਟ ਗੀਤ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਰਿਲੀਜ਼ ਹੋਇਆ ਸੀ

Sidhu Moosewala's Watch Out:  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਵਾਚ-ਆਊਟ ਬਿਲਬੋਰਡ 'ਤੇ ਪਹੁੰਚ ਗਿਆ ਹੈ। ਇਸ ਗੀਤ ਨੂੰ ਕੈਨੇਡੀਅਨ ਬਿਲਬੋਰਡ ਸੂਚੀ ਵਿਚ 33ਵਾਂ ਸਥਾਨ ਮਿਲਿਆ ਹੈ। ਵਾਚ-ਆਊਟ ਗੀਤ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਰਿਲੀਜ਼ ਹੋਇਆ ਸੀ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 1.86 ਕਰੋੜ ਵਿਊਜ਼ ਮਿਲ ਚੁੱਕੇ ਹਨ।

ਮਈ 2022 ਵਿਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਸੀ। ਸਿਰਫ਼ 9 ਦਿਨਾਂ ਵਿਚ ਇਹ ਗੀਤ ਕੈਨੇਡੀਅਨ ਬਿਲਬੋਰਡ 'ਤੇ 33ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਪ੍ਰਸ਼ੰਸਕਾਂ 'ਚ ਇਸ ਗੀਤ ਨੂੰ ਲੈ ਕੇ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ। ਇਸ ਦੇ ਰਿਲੀਜ਼ ਹੋਣ ਦੇ ਸਿਰਫ 30 ਮਿੰਟਾਂ ਦੇ ਅੰਦਰ, ਇਸ ਨੂੰ 15 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਅਤੇ 7 ਲੱਖ ਨੇ ਇਸ ਨੂੰ ਪਸੰਦ ਕੀਤਾ। ਇਸ ਦੇ ਨਾਲ ਹੀ ਗੀਤ ਨੂੰ ਪਹਿਲੇ 1 ਮਿੰਟ 'ਚ 4.17 ਲੱਖ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਗੀਤ ਨੇ 13 ਮਿੰਟ 'ਚ 10 ਲੱਖ ਵਿਊਜ਼ ਦਾ ਅੰਕੜਾ ਪਾਰ ਕਰ ਲਿਆ।

ਸਿੱਧੂ ਮੂਸੇਵਾਲਾ ਦਾ ਇਹ ਦੂਜਾ ਗੀਤ ਹੈ, ਜਿਸ ਨੇ ਬਿਲਬੋਰਡ 'ਤੇ ਥਾਂ ਬਣਾਈ ਹੈ। ਇਸ ਤੋਂ ਪਹਿਲਾਂ ਗੀਤ ‘295’ ਨੇ ਬਿਲਬੋਰਡ ਗਲੋਬਲ ਵਿਚ ਟਾਪ 200 ਵਿਚ ਥਾਂ ਬਣਾਈ ਸੀ। ਉਦੋਂ ਸਿੱਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪਹਿਲੇ ਗਾਇਕ ਸਨ, ਜੋ ਬਿਲਬੋਰਡ ਤਕ ਪਹੁੰਚੇ ਸਨ।

(For more news apart from Sidhu Moosewala's 'Watch Out' Soars to 33rd Place on Canadian Billboard, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement