ਹਾਸਿਆਂ ਦੇ ਪਿਟਾਰਾ ਕਰਮਜੀਤ ਅਨਮੋਲ ਨਾਲ ਸਿੱਧੀ ਗੱਲਬਾਤ
Published : Apr 15, 2020, 6:49 pm IST
Updated : Apr 15, 2020, 6:49 pm IST
SHARE ARTICLE
Karamjit Anmol Interview
Karamjit Anmol Interview

ਉਹਨਾਂ ਕਿਹਾ ਕਿ ਉਹ ਘਰ ਵਿਚ ਕਿਤਾਬਾਂ ਆਦਿ ਪੜ੍ਹ ਰਹੇ ਹਨ...

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ 19 ਦਿਨਾਂ ਦਾ ਲਾਕਡਾਊਨ ਲੱਗਿਆ ਹੋਇਆ ਹੈ ਅਤੇ ਪੰਜਾਬ ਵਿਚ ਵੀ ਕਰਫਿਊ ਜਾਰੀ ਹੈ। ਇਸ ਦੇ ਚਲਦੇ ਸਾਰੇ ਲੋਕ ਅਪਣੇ-ਅਪਣੇ ਘਰਾਂ ਵਿਚ ਹੀ ਬੈਠੇ ਹੋਏ ਹਨ। ਇਹਨਾਂ ਦਿਨਾਂ ਵਿਚ ਕੋਈ ਵੀ ਕੰਮ ਨਹੀਂ ਚਲ ਰਿਹਾ। ਇਸ ਬਾਬਤ ਸਪੋਕਸਮੈਨ ਟੀਮ ਵੱਲੋਂ ਹਾਸਿਆਂ ਦੇ ਪਿਟਾਰਾ ਕਰਮਜੀਤ ਅਨਮੋਲ ਨਾਲ ਗੱਲਬਾਤ ਕੀਤੀ ਗਈ ਜੋ ਕਿ ਇਕ ਅਦਾਕਾਰ ਅਤੇ ਗਾਇਕ ਵੀ ਹਨ।

PhotoPhoto

ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਘਰ ਵਿਚ ਸਮਾਂ ਕਿਵੇਂ ਬਤੀਤ ਕਰਦੇ ਹਨ। ਇਸ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਬਹੁਤ ਲੰਬੇ ਸਮੇਂ ਬਾਅਦ ਉਹ ਘਰ ਵਿਚ ਰਹੇ ਹਨ। ਪਹਿਲਾਂ ਦਿਨ ਰਾਤ ਕੰਮ ਕਰਨ ਵਿਚ ਵਿਅਸਤ ਰਹਿੰਦੇ ਸਨ। ਹੁਣ ਪ੍ਰਾਤਮਾ ਵੱਲੋਂ ਸਮਾਂ ਮਿਲਿਆ ਹੈ ਕਿ ਘਰ ਵਿਚ ਬੈਠੋ ਅਤੇ ਪਰਿਵਾਰ ਨਾਲ ਜੁੜੋ। ਪਰ ਇਹ ਕੁੱਝ ਮਨੁੱਖ ਦੀਆਂ ਗਲਤੀਆਂ ਵੀ ਹਨ ਜਿਹਨਾਂ ਕਾਰਨ ਇਹੋ ਜਿਹੀ ਆਫਤ ਸਿਰ ਤੇ ਆਣ ਪਈ ਹੈ।

PhotoPhoto

ਉਹਨਾਂ ਕਿਹਾ ਕਿ ਉਹ ਘਰ ਵਿਚ ਕਿਤਾਬਾਂ ਆਦਿ ਪੜ੍ਹ ਰਹੇ ਹਨ। ਫਿਲਮਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਲਾਕਡਾਊਨ ਕਾਰਨ ਉਹਨਾਂ ਦਾ ਕੰਮ ਪਿਛੇ ਪੈ ਗਿਆ ਹੈ ਪਰ ਉਹਨਾਂ ਨੂੰ ਹੁਣ ਸਮਾਂ ਮਿਲ ਗਿਆ ਹੈ ਕਿ ਉਹ ਹੋਰ ਵੀ ਵਧੀਆ ਕੰਮ ਕਰਨ ਤੇ ਅੱਗੇ ਆਉਣ ਵਾਲੇ ਸਮੇਂ ਵਿਚ ਵਧੀਆ ਤਰੀਕੇ ਨਾਲ ਅਪਣਾ ਫਰਜ਼ ਨਿਭਾਉਣਗੇ। ਫ਼ਿਲਮਾਂ ਵਿਚ ਕਿਰਦਾਰ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਤਕ ਬਹੁਤ ਸਾਰੇ ਕਿਰਦਾਰ ਨਿਭਾਏ ਹਨ ਪਰ ਹੁਣ ਉਹ ਮੰਦਬੁੱਧੀ ਵਿਅਕਤੀ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ।  

Karamjit AnmolKaramjit Anmol

ਭਾਰਤ ਅਤੇ ਪੰਜਾਬ ਵਿਚ ਕੋਰੋਨਾ ਦੀ ਸਥਿਤੀ ਤੇ ਉਹਨਾਂ ਦਾ ਬਿਆਨ ਸੀ ਕਿ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਤਾਂ ਕੀਤੇ ਜਾ ਰਹੇ ਹਨ ਪਰ ਇਸ ਵਿਚ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਅਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਭਾਵ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪਾਲਣਾ ਕਰਨ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਪਣੇ ਘਰਾਂ ਵਿਚ ਹੀ ਰਹਿਣ ਅਤੇ ਇਸ ਮੁਸ਼ਕਿਲ ਘੜੀ ਵਿਚ ਸਰਕਾਰ ਦਾ ਸਾਥ ਦੇਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement