ਨੀਰੂ ਬਾਜਵਾ ਅਪਣੀ ਕਸਰਤ ਵਾਲੀ ਵੀਡੀਓ ਨਾਲ ਛਾਈ ਸ਼ੋਸਲ ਮੀਡੀਆ ਉਤੇ
Published : Nov 14, 2018, 9:58 am IST
Updated : Nov 14, 2018, 9:58 am IST
SHARE ARTICLE
Neeru Bajwa
Neeru Bajwa

ਪਾਲੀਵੁੱਡ ਦਾ ਕੋਈ ਨਾ ਕੋਈ ਸਿਤਾਰਾ ਹਰ ਰੋਜ ਸ਼ੋਸਲ ਮੀਡੀਆ ਦੇ ਉਤੇ ਸੁਰਖਿਆਂ ਵਿਚ ਛਾਇਆ.....

ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਦਾ ਕੋਈ ਨਾ ਕੋਈ ਸਿਤਾਰਾ ਹਰ ਰੋਜ ਸ਼ੋਸਲ ਮੀਡੀਆ ਦੇ ਉਤੇ ਸੁਰਖਿਆਂ ਵਿਚ ਛਾਇਆ ਰਹਿੰਦਾ ਹੈ। ਹਰ ਕਿਸੇ ਨੂੰ ਲੱਗਦਾ ਹੈ ਸਾਡੀ ਵੀ ਜਿੰਦਗੀ ਇਸ ਤਰ੍ਹਾਂ ਦੀ ਹੋਵੇ। ਫਿਲਮੀ ਸਿਤਾਰਿਆਂ ਦੀ ਜ਼ਿੰਦਗੀ ਜਿੰਨ੍ਹੀ ਆਸਾਨ ਨਜ਼ਰ ਆਉਂਦੀ ਹੈ ਅਸਲ ਵਿਚ ਓਨੀਂ ਸੌਖੀ ਨਹੀਂ ਹੈ। ਫਿਲਮੀ ਸਿਤਾਰਿਆਂ ਨੂੰ ਅਪਣੀ ਸਿਹਤ ਦੇ ਨਾਲ-ਨਾਲ ਉਨ੍ਹਾਂ ਨੂੰ ਅਪਣੀ ਚਮਕ ਨੂੰ ਸਦਾ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਔਖੇ ਕੰਮ ਕਰਨੇ ਪੈਂਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪਾਲੀਵੁੱਡ ਫਿਲਮ ਇੰਡਸਟਰੀ ਦੀ ਰਾਣੀ ਨੀਰੂ ਬਾਜਵਾ ਦੀ ਜੋ ਅਪਣੀ ਤੰਦਰੁਸਤ ਤੇ ਫਿੱਟ ਸਿਹਤ ਲਈ ਰੋਜ਼ਾਨਾ ਕਸਰਤ ਕਰਦੀ ਹੈ।

Neeru BajwaNeeru Bajwa

ਇਹ ਕਸਰਤ ਹੀ ਹੈ, ਜੋ ਉਸ ਨੂੰ ਪਤਲੀ ਅਤੇ ਫਿੱਟ ਬਣਾ ਕੇ ਰੱਖਦੀ ਹੈ। ਨੀਰੂ ਬਾਜਵਾ ਜਿੰਮ ਵਿਚ ਜਾ ਕੇ ਕਸਰਤ ਤਾਂ ਕਰਦੀ ਹੀ ਹੈ ਪਰ ਉਸ ਨੂੰ ਦੌੜਨ ਦਾ ਵੀ ਖਾਸ ਸ਼ੌਂਕ ਹੈ। ਨੀਰੂ ਨੇ ਇਸ ਦਾ ਖੁਲਾਸਾ ਅਪਣੇ ਆਫੀਸ਼ੀਅਲ ਅਕਾਊਂਟ ਇੰਸਟਾਗ੍ਰਾਮ ਤੇ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਕ ਵੀਡੀਓ ਵੀ ਪਾਈ ਹੈ, ਜਿਸ ਵਿਚ ਉਹ ਦੌੜਦੀ ਨਜ਼ਰ ਆ ਰਹੀ ਹੈ। ਨੀਰੂ ਨੇ ਵੀਡੀਓ ਦੇ ਨਾਲ ਲਿਖਿਆ ਹੈ, ''ਦਿਨ ਦੀ ਸ਼ੁਰੂਆਤ ਜਿੰਮ ਤੋਂ ਹੀ ਹੁੰਦੀ ਹੈ ਤੇ ਜਿਸ ਦਿਨ ਮੈਂ ਜਿੰਮ ਨਹੀਂ ਜਾਂਦੀ ਉਸ ਦਿਨ ਮੈਨੂੰ ਲੱਗਦਾ ਹੈ ਕਿ ਮੇਰੇ ਦਿਨ ਦੀ ਸ਼ੁਰੂਆਤ ਨਹੀਂ ਹੋਈ।''

ਦੱਸਣਯੋਗ ਹੈ ਕਿ ਨੀਰੂ ਬਾਜਵਾ ਦੀ ਸਿਹਤ ਦਾ ਇਹੀ ਰਾਜ਼ ਹੈ ਕਿ ਉਹ ਵਿਆਹ ਤੋਂ ਬਾਅਦ ਵੀ ਪਾਲੀਵੁੱਡ 'ਚ ਉਹੀ ਸਥਾਨ ਰੱਖਦੀ ਹੈ, ਜਿਹੜੀ ਅੱਜ ਤੋਂ ਕਈ ਸਾਲ ਪਹਿਲਾਂ ਸੀ। ਨੀਰੂ ਦੀਆਂ ਖੂਬਸੁਰਤ ਅਦਾਵਾਂ ਕਰਕੇ ਉਸ ਨੂੰ ਇਕ ਤੋਂ ਬਾਅਦ ਇਕ ਫਿਲਮਾਂ ਮਿਲ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਉਸ ਦੀ ਪੰਜਾਬੀ ਫਿਲਮ 'ਆਟੇ ਦੀ ਚਿੜੀ' ਆਈ ਹੈ। ਇਸ ਫਿਲਮ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਦਰਅਸਲ ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ 'ਆਟੇ ਦੀ ਚਿੜੀ' ਫਿਲਮ ਇਕ ਸੱਭਿਆਚਾਰਕ ਫਿਲਮ ਸੀ। ਇਸ ਫਿਲਮ ਵਿਚ ਨੀਰੂ ਬਾਜਵਾ ਨੇ ਬਹੁਤ ਹੀ ਵਧਿਆ ਕਿਰਦਾਰ ਦੀ ਭੂਮਿਕਾ ਨਿਭਾਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement