ਮਿਸ ਪੂਜਾ ਨੇ ਇਸ ਤਰ੍ਹਾਂ ਮੰਗੀ ਲੋਹੜੀ
Published : Jan 14, 2019, 10:25 am IST
Updated : Jan 14, 2019, 11:27 am IST
SHARE ARTICLE
Miss Pooja
Miss Pooja

ਪੰਜਾਬੀ ਸਿੰਗਰ ਮਿਸ ਪੂਜਾ ਦੇ ਗਾਣਿਆਂ ਦੀ ਧੁੰਮ ਨਾ ਸਿਰਫ ਪੰਜਾਬ ਵਿਚ ਸਗੋਂ ਵਿਦੇਸ਼ਾਂ ਵਿਚ ਵੱਡੇ ਚਾਅ ਨਾਲ ਸੁਣਦੇ ਹਨ। ਮਿਸ ਪੂਜਾ ਅਜਿਹੀ ਗਾਇਕਾ ਹੈ ਜਿਸ ਨੇ ਅਪਣੇ ...

ਚੰਡੀਗੜ੍ਹ : ਪੰਜਾਬੀ ਸਿੰਗਰ ਮਿਸ ਪੂਜਾ ਦੇ ਗਾਣਿਆਂ ਦੀ ਧੁੰਮ ਨਾ ਸਿਰਫ ਪੰਜਾਬ ਵਿਚ ਸਗੋਂ ਵਿਦੇਸ਼ਾਂ ਵਿਚ ਵੱਡੇ ਚਾਅ ਨਾਲ ਸੁਣਦੇ ਹਨ। ਮਿਸ ਪੂਜਾ ਅਜਿਹੀ ਗਾਇਕਾ ਹੈ ਜਿਸ ਨੇ ਅਪਣੇ ਗੀਤਾਂ ਦੇ ਜ਼ਰੀਏ ਪਾਲੀਵੁੱਡ 'ਚ ਖਾਸ ਥਾਂ ਬਣਾਈ ਹੈ।

 

 

ਉਹ ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿੰਦੇ ਨੇ ਅਤੇ ਅਪਣੇ ਪ੍ਰਾਜੈਕਟਸ ਦੇ ਵੀਡਿਓ ਸੋਸ਼ਲ ਮੀਡੀਆ 'ਤੇ ਪਾ ਕੇ ਅਪਣੇ ਫੈਨਸ ਨਾਲ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ਪਰ ਹੁਣ ਲੋਹੜੀ ਦੀਆਂ ਰੌਣਕਾਂ ਹਰ ਪਾਸੇ ਛਾਈਆਂ ਹੋਈਆਂ ਹਨ।

Miss PoojaMiss Pooja

ਮਿਸ ਪੂਜਾ ਵੀ ਲੋਹੜੀ ਦੇ ਰੰਗ 'ਚ ਨਜ਼ਰ ਆਏ। ਉਹਨਾਂ ਨੇ ਅਪਣੇ ਇੰਸਟਾਗ੍ਰਾਮ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਮਿਸ ਪੂਜਾ ਬੱਚਿਆਂ ਦੀ ਤਰ੍ਹਾਂ ਲੋਹੜੀ ਮੰਗਦੀ ਦਿਖਾਈ ਦੇ ਰਹੇ ਹਨ।  ਇਹ ਵੀਡੀਓ ਉਹਨਾਂ 'ਟਿਕ ਟੋਕ' ਤੇ ਬਣੀ ਹੋਈ ਹੈ। ਲੋਹੜੀ ਮੰਗਣ ਗਈ ਮਿਸ ਪੂਜਾ ਅੱਗਿਓਂ ਫਿਰ ਲੋਹੜੀ ਨਾ ਦੇਣ ਵਾਲੇ ਘਰ ਨੂੰ ਟਿੱਚਰ ਕਰਦੀ ਹੈ। ਉਹ ਕਹਿੰਦੇ ਹਨ ‘ਘੜੁਕਾ ਵੀ ਘੜੁਕਾ ਇਹ ਘਰ ਭੁੱਖਾ’।

Miss PoojaMiss Pooja

ਮਿਸ ਪੂਜਾ ਇਸੇ ਤਰ੍ਹਾਂ ਹਰ ਤਿਉਹਾਰ 'ਤੇ ਅਪਣੇ ਸਰੋਤਿਆਂ ਦਾ ਮਨੋਰੰਜਨ ਕਰਦੇ ਹੋਏ, ਤਿਉਹਾਰ ਦੀਆਂ ਮੁਬਾਰਕਾਂ ਵੀ ਦੇ ਜਾਂਦੇ ਹਨ ਅਤੇ ਖੁਦ ਵੀ ਮਸਤੀ ਕਰਦੇ ਹੋਏ ਤਿਉਹਾਰ ਦਾ ਅਨੰਦ ਮਾਣ ਲੈਂਦੇ ਹਨ। ਮਿਸ ਪੂਜਾ ਨੂੰ ਡਿਊਟ ਗਾਣਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਹਰ ਵਰਗ ਦੀ ਪਸੰਦ ਮਿਸ ਪੂਜਾ ਸੈਂਕੜੇ ਹੀ ਹਿੱਟ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ।

Miss PoojaMiss Pooja

ਮਿਸ ਪੂਜਾ ਦਾ ਲੋਹੜੀ ਮੰਗਦਿਆਂ ਦਾ ਇਹ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 38 ਸਾਲ ਮਿਸ ਪੂਜਾ ਪੰਜਾਬ ਦੇ ਰਾਜਪੁਰੇ ਦੀ ਰਹਿਣ ਵਾਲੀ ਹੈ। ਮਿਸ ਪੂਜਾ ਨੇ 2006 ਵਿਚ 'ਜਾਨ ਤੋਂ ਪਿਆਰੀ' ਗੀਤ ਨਾਲ ਸਿੰਗਿੰਗ ਡੈਬਿਊ ਕੀਤਾ ਸੀ।

Miss PoojaMiss Pooja

2009 ਵਿਚ ਉਨ੍ਹਾਂ ਦੀ ਐਲਬਮ 'ਰੋਮਾਂਟਿਕ ਜੱਟ' ਰਿਲੀਜ਼ ਹੋਈ ਸੀ ਜਿਸ ਨੂੰ ਖੂਬ ਪਸੰਦ ਕੀਤਾ ਗਿਆ ਸੀ। ਮਿਸ ਪੂਜਾ ਦੀ 2010 ਵਿਚ ਦੋ ਫਿਲਮਾਂ 'ਪੰਜਾਬਨ' ਅਤੇ 'ਚੰਨਾ ਸੱਚੀ ਮੁੱਚੀ' ਰਿਲੀਜ਼ ਹੋਈਆਂ ਸਨ ਅਤੇ ਇਨ੍ਹਾਂ ਨੂੰ ਪਸੰਦ ਵੀ ਕੀਤਾ ਗਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement