Ninja: ਦੂਜੀ ਵਾਰ ਪਿਤਾ ਬਣੇ ਪੰਜਾਬੀ ਗਾਇਕ ਨਿੰਜਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ 
Published : Apr 12, 2024, 11:28 am IST
Updated : Apr 12, 2024, 11:29 am IST
SHARE ARTICLE
File Photo
File Photo

ਗਾਇਕ ਨਿੰਜਾ ਦੇ ਘਰ ਪਹਿਲਾ ਪੁੱਤਰ ਅਕਤੂਬਰ 2022 ਵਿਚ ਹੋਇਆ ਸੀ ਜਿਸ ਦਾ ਨਾਮ ਨਿਸ਼ਾਨ ਰੱਖਿਆ ਸੀ

Ninja: ਚੰਡੀਗੜ੍ਹ -  ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦੂਜੀ ਵਾਰ ਪਿਤਾ ਬਣੇ ਹਨ। ਉਹਨਾਂ ਦੀ ਪਤਨੀ ਨੇ ਦੂਜੀ ਵਾਰ ਵੀ ਬੇਟੇ ਨੂੰ ਜਨਮ ਦਿੱਤਾ ਹੈ। ਦੂਜੇ ਬੇਟੇ ਦਾ ਨਾਮ ਨਿੰਜਾ ਨੇ ਓਮਕਾਰ ਰੱਖਿਆ ਹੈ। ਗਾਇਕ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਪਿਤਾ ਬਣ ਗਏ ਹਨ। ਉਨ੍ਹਾਂ ਨੇ ਆਪਣੇ ਦੂਜੇ ਬੱਚੇ ਦਾ ਆਪਣੇ ਘਰ ਵਿਚ ਸਵਾਗਤ ਕੀਤਾ ਹੈ। ਪੋਸਟ ਵਿਚ ਗਾਇਕ ਨੇ ਬੇਟੇ ਦਾ ਨਾਮ ਓਮਕਾਰ ਦੱਸਿਆ ਹੈ। 

file photo

ਦੱਸ ਦਈਏ ਕਿ ਗਾਇਕ ਨੇ ਆਪਣੇ ਨਵਜੰਮੇ ਪੁੱਤ ਦੇ ਚਿਹਰੇ ਦੀਆਂ ਤਸਵੀਰਾਂ ਪੋਸਟ ਨਹੀਂ ਕੀਤੀਆਂ ਪਰ ਛੋਟੇ-ਛੋਟੇ ਪੈਰਾਂ ਅਤੇ ਹੱਥਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਪੋਸਟ ‘ਤੇ ਕੁਮੈਂਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਗਾਇਕ ਨਿੰਜਾ ਦੇ ਘਰ ਪਹਿਲਾ ਪੁੱਤਰ ਅਕਤੂਬਰ 2022 ਵਿਚ ਹੋਇਆ ਸੀ। ਨਿੰਜਾ ਨੇ ਆਪਣੇ ਪਹਿਲੇ ਪੁੱਤਰ ਨਿਸ਼ਾਨ ਦਾ 2022 ਵਿਚ ਸਵਾਗਤ ਕੀਤਾ ਸੀ। ਨਿੰਜਾ ਨੇ ਨਿਸ਼ਾਨ ਦੇ ਸਮੇਂ ਵੀ ਅਜਿਹੀ ਹੀ ਪੋਸਟ ਸ਼ੇਅਰ ਕੀਤੀ ਸੀ। 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement