Pollywood News: ਬੱਬੂ ਮਾਨ ਦੇ G Khan ਨੂੰ ਭਰੀ ਮਹਿਫ਼ਲ 'ਚ ਨਸੀਹਤ ਦੇਣ 'ਤੇ ਯੂਜ਼ਰਸ ਬੋਲੇ, 'ਸਲਾਹ ਵੀ ਕਿਹੜਾ ਦੇ ਰਿਹਾ...'
Published : Dec 10, 2023, 12:35 pm IST
Updated : Dec 10, 2023, 12:35 pm IST
SHARE ARTICLE
File Photo
File Photo

ਬੱਬੂ ਮਾਨ ਜੀ ਖ਼ਾਨ ਨੂੰ ਕਹਿੰਦੇ ਹਨ ਕਿ ਜਦੋਂ ਅਸੀ ਗਾਉਣ ਲੱਗੇ ਸੀ ਨਾਂ, ਕਲਾਕਾਰ ਗਾਉਣ ਹੀ ਨਈਂ ਦਿੰਦੇ ਸੀ ਕਿਸੇ ਨੂੰ

Babbu Maan On Stage News: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਕਲਾਕਾਰ 3 ਦਹਾਕਿਆਂ ਤੋਂ ਸੰਗੀਤ ਜਗਤ 'ਤੇ ਰਾਜ ਕਰਦਾ ਆ ਰਿਹਾ ਹੈ। ਉਨ੍ਹਾਂ ਆਪਣੇ ਕਰੀਅਰ 'ਚ ਬੇਸ਼ੁਮਾਰ ਸੁਪਰਹਿੱਟ ਗਾਣਿਆਂ ਤੇ ਐਲਬਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ।

ਖ਼ਾਸ ਗੱਲ ਇਹ ਹੈ ਕਿ ਉਹ ਹਾਲੇ ਤੱਕ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਕਲਾਕਾਰ ਨੂੰ ਕਈ ਸਟੇਜ ਸ਼ੋਅ ਦੌਰਾਨ ਆਪਣੇ ਗੀਤਾਂ ਦਾ ਜਾਦੂ ਬਿਖੇਰਦੇ ਹੋਏ ਦੇਖਿਆ ਜਾਂਦਾ ਹੈ। ਇਸ ਵਿਚਾਲੇ ਹਾਲ ਹੀ ਵਿਚ ਬੱਬੂ ਮਾਨ, ਸਿੱਪੀ ਗਿੱਲ ਅਤੇ ਜੀ ਖ਼ਾਨ ਵਰਗੇ ਪੰਜਾਬੀ ਕਲਾਕਾਰਾਂ ਨੂੰ ਇੱਕ ਹੀ ਸਟੇਜ ਉੱਪਰ ਵੇਖਿਆ ਗਿਆ। ਜਿਨ੍ਹਾਂ ਦਾ ਵੀਡੀਓ ਤੇਜ਼ੀ ਨਾਲ ਸ਼ੋਸਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। 

ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਬੱਬੂ ਮਾਨ ਪੰਜਾਬੀ ਗਾਇਕ ਜੀ ਖ਼ਾਨ ਨੂੰ ਕੰਮ ਦੀ ਗੱਲ ਸਮਝਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵਿਚ ਬੱਬੂ ਮਾਨ ਜੀ ਖ਼ਾਨ ਨੂੰ ਕਹਿੰਦੇ ਹਨ ਕਿ ਜਦੋਂ ਅਸੀ ਗਾਉਣ ਲੱਗੇ ਸੀ ਨਾਂ, ਕਲਾਕਾਰ ਗਾਉਣ ਹੀ ਨਈਂ ਦਿੰਦੇ ਸੀ ਕਿਸੇ ਨੂੰ...ਸਾਜ਼ ਬੰਦ ਕਰ ਦਿੰਦੇ ਸੀ, ਸਾਊਂਡ ਬੰਦ ਕਰ ਦਿੰਦੇ ਸੀ। ਪਰ ਸਾਨੂੰ ਚੰਗਾ ਲੱਗਦਾ, ਜੇਕਰ ਕੋਈ ਚੰਗਾ ਗਾਉਂਦਾ ਉਸਦੀ ਤਾਰੀਫ਼ ਕਰੋ...ਤਾਹੀਂ ਦੁਨੀਆਂ ਪਿਆਰ ਕਰੂਗੀ, ਗਾਉਣਾ ਸਭਾਵਿਕ ਹੈ, ਚੰਗਾ ਗਾ ਲੈਣਾ ਸਭਾਵਿਕ ਹੈ, ਚੰਗਾ ਕਿਰਦਾਰ ਨਿਭਾਉਣਾ ਬਹੁਤ ਔਖਾ ਏ...ਗੱਲਾਂ ਤਾਹੀਂ ਹੋਣੀਆਂ ਘਰ-ਘਰ ਜੇਕਰ ਚੰਗਾ ਕਿਰਦਾਰ ਹੈ।

ਦੱਸ ਦਇਏ ਕਿ ਕਲਾਕਾਰ ਦਾ ਇਹ ਵੀ਼ਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿਚ ਬੱਬੂ ਮਾਨ ਦੀ ਇਹ ਗੱਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਬੱਬੂ ਮਾਨ ਇੱਕ ਤੋਂ ਬਾਅਦ ਇੱਕ ਪ੍ਰਸ਼ੰਸਕਾਂ ਵਿਚਾਲੇ ਕਈ ਸੁਪਰਹਿੱਟ ਗੀਤ ਰਿਲੀਜ਼ ਕਰ ਰਹੇ ਹਨ। ਨਵੇਂ ਗੀਤ ਜੱਟੀਏ ਤੋਂ ਪਹਿਲਾਂ Psycho ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਇਸ ਤੋਂ ਇਲਾਵਾ ਬੱਬੂ ਮਾਨ 26 ਨਵੰਬਰ ਨੂੰ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੋਣ ਵਾਲੇ ਹਨ। ਇੱਕ ਵਾਰ ਫ਼ਿਰ ਤੋਂ ਉਹ ਪ੍ਰਸ਼ੰਸਕਾਂ ਵਿਚਾਲੇ ਜਾ ਮਨੋਰੰਜਨ ਕਰਦੇ ਹੋਏ ਵਿਖਾਈ ਦੇਣਗੇ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।

(For more news apart from Why Users troll Babbu Maan, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement