ਸਿੱਧੂ ਮੂਸੇ ਵਾਲਾ ਦੀ ਆਉਣ ਵਾਲੀ ਹੈ ਪੰਜਾਬੀ ਫ਼ਿਲਮ
Published : Dec 9, 2018, 6:23 pm IST
Updated : Dec 9, 2018, 6:23 pm IST
SHARE ARTICLE
Sidhu Moose Wala
Sidhu Moose Wala

ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ ਇਕ ਪੰਜਾਬੀ ਗਾਇਕ ਅਤੇ ਲੇਖਕ ਹੈ। ਉਸ ਨੇ 2017 ਵਿਚ ਅਪਣੇ ਸੰਗੀਤਕ ਕਰੀਅਰ ਨੂੰ ਗੀਤ "ਲਾਇਸੰਸ", "ਉੱਚੀਆਂ ਗੱਲਾਂ", ...

ਚੰਡੀਗੜ੍ਹ (ਸਸਸ) :- ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ ਇਕ ਪੰਜਾਬੀ ਗਾਇਕ ਅਤੇ ਲੇਖਕ ਹੈ। ਉਸ ਨੇ 2017 ਵਿਚ ਅਪਣੇ ਸੰਗੀਤਕ ਕਰੀਅਰ ਨੂੰ ਗੀਤ "ਲਾਇਸੰਸ", "ਉੱਚੀਆਂ ਗੱਲਾਂ", "ਜੀ ਵੈਗਨ" ਤੇ "ਲਾਈਫਸਟਾਇਲ" ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ 'ਤੇ ਬਹੁਤ ਛਾਏ ਸਨ। ਸਿੱਧੂ ਮੂਸੇ ਵਾਲਾ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗਾਣਾ "ਜੀ ਵੈਗਨ" ਜਾਰੀ ਕੀਤਾ।

Sidhu Moose WalaSidhu Moose Wala

ਸਿੱਧੂ ਮੂਸੇ ਵਾਲਾ ਨੇ 2018 ਵਿਚ ਭਾਰਤ ਵਿਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸ ਨੇ ਕੈਨੇਡਾ ਵਿਚ ਵੀ ਸਫਲ ਲਾਈਵ ਸ਼ੋਅ ਕੀਤੇ। ਅਗਸਤ 2018 ਵਿਚ ਉਸ ਨੇ ਫ਼ਿਲਮ 'ਡਾਕੂਆਂ ਦਾ ਮੁੰਡਾ' ਲਈ ਅਪਣਾ ਪਹਿਲਾ ਫ਼ਿਲਮੀ ਗੀਤ "ਡਾਲਰ" ਲਾਂਚ ਕੀਤਾ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਗਾਇਕੀ ਤੋਂ ਬਾਅਦ ਹੁਣ ਪਾਲੀਵੁੱਡ ਦਾ ਰੁਖ ਕਰਨ ਦਾ ਮਨ ਬਣਾ ਲਿਆ ਹੈ। ਸਿੱਧੂ ਹੁਣ ਛੇਤੀ ਹੀ ਇਕ ਪੰਜਾਬੀ ਫ਼ਿਲਮ ਵਿਚ ਨਜ਼ਰ ਆਉਣਗੇ।

Sidhu Moose WalaSidhu Moose Wala

ਇਸ ਫ਼ਿਲਮ ਦਾ ਇਕ ਪੋਸਟਰ ਵੀ ਜਾਰੀ ਕਰ ਦਿਤਾ ਗਿਆ ਹੈ। ਇਸ ਫ਼ਿਲਮ ਦਾ ਨਾਮ ' I am a Student' ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਮੂਸੇ ਵਾਲਾ ਨੇ ਰੱਬ ਦਾ ਅਪਣੇ ਨਵੇਂ ਸਫ਼ਰ ਲਈ ਸ਼ੁਕਰਾਨਾ ਕੀਤਾ। ਇਹ ਫ਼ਿਲਮ ਜੱਟ ਲਾਈਫ਼ ਫ਼ਿਲਮ ਦੇ ਬੈਨਰ ਤਹਿਤ ਬਣਾਈ ਜਾ ਰਹੀ ਹੈ। ਇਹ ਫ਼ਿਲਮ ਸਾਲ 2019 ਵਿਚ ਰਿਲੀਜ਼ ਹੋਵੇਗੀ।

ਹਾਲਾਂਕਿ ਕੋਈ ਵੀ ਦਿਨ ਤਾਂ ਤੈਅ ਨਹੀਂ ਕੀਤਾ ਗਿਆ ਹੈ ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਸਾਲ 2019 ਵਿਚ ਕਦੋਂ ਵੀ ਫ਼ਿਲਮ ਰਿਲੀਜ਼ ਹੋ ਸਕਦੀ ਹੈ। ਪੋਸਟਰ ਵਿਚ ਸਿੱਧੂ ਇਕ ਬੈਗ ਮੋਢਿਆ ਉੱਤੇ ਪਾਏ ਹੋਏ ਵੇਖੇ ਜਾ ਸਕਦੇ ਹਨ, ਜਿਸ ਉੱਤੇ ਲਿਖਿਆ ਹੈ 'ਪੋਤਾ ਜਸਵੰਤ ਕੌਰ ਦਾ'। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement