ਕੌਣ ਕਿੰਨੇ ਕੁ ਪਾਣੀ ‘ਚ ਮੁਟਿਆਰੇ ਅਖਾੜਿਆਂ ਦਾ ਇਕੱਠ ਦੱਸਦਾ : ਬੱਬੂ ਮਾਨ
Published : Jan 9, 2019, 10:46 am IST
Updated : Apr 10, 2020, 10:09 am IST
SHARE ARTICLE
Babbu Maan Live Show
Babbu Maan Live Show

ਬੱਬੂ ਮਾਨ, ਉਹ ਨਾਮ ਜਿਸ ਬਾਰੇ ਤਾਰੂਫ਼ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਅਪਣੀ ਗਾਇਕੀ ਨਾਲ ਅਪਣਾ ਨਾਮ ਹੀ ਨਹੀਂ ਬਣਾਇਆ ਸਗੋਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਟੇਜ਼ਾਂ ‘ਤੇ..

ਚੰਡੀਗੜ੍ਹ : ਬੱਬੂ ਮਾਨ, ਉਹ ਨਾਮ ਜਿਸ ਬਾਰੇ ਤਾਰੂਫ਼ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਅਪਣੀ ਗਾਇਕੀ ਨਾਲ ਅਪਣਾ ਨਾਮ ਹੀ ਨਹੀਂ ਬਣਾਇਆ ਸਗੋਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਟੇਜ਼ਾਂ ‘ਤੇ ਪੰਜਾਬੀ ਸੰਗੀਤ ਨੂੰ ਵੀ ਅੱਜ ਬੱਬੂ ਮਾਨ ਲੈ ਗਏ ਹਨ। ਬੱਬੂ ਮਾਨ ਨਾਮ ਅੱਜ ਬ੍ਰਾਂਡ ਬਣ ਚੁੱਕਾ ਹੈ। ਪੰਜਾਬ ‘ਚ ਹੀ ਨਹੀਂ ਬੱਬੂ ਮਾਨ ਦੇਸ਼ਾਂ ਵਿਦੇਸ਼ਾਂ ਵਿਚ ਅਪਣੇ ਲਾਈਵ ਸ਼ੋਅ ਲਗਾਉਂਦੇ ਰਹਿੰਦੇ ਹਨ। ਉਹਨਾਂ ਦੀ ਫ਼ੈਨ ਫੌਲੋਇੰਗ ‘ਤੇ ਉਹਨਾਂ ਲਾਈਵ ਸ਼ੋਅਜ਼ ਦਾ ਇਕੱਠ ਹੀ ਚਾਨਣ ਪਾ ਦਿੰਦਾ ਹੈ। ਇਹ ਇਸ ਲਈ ਕਹਿ ਰਹੇ ਹਾਂ ਭਾਵੇਂ ਭਾਰਤ ਹੋਵੇ ਜਾਂ ਕੋਈ ਹੋਰ ਦੇਸ਼ ਹਰ ਥਾਂ ਬੱਬੂ ਮਾਨ ਦਾ ਲਾਈਵ ਸ਼ੋਅ ਹਾਊਸ ਫੁੱਲ ਰਹਿੰਦਾ ਹੈ। ਬੱਬੂ ਮਾਨ ਇੱਕ ਅਜਿਹੇ ਪੰਜਾਬੀ ਕਲਾਕਾਰ ਹਨ ਜਿਨ੍ਹਾਂ ਨੂੰ ਕਈਂ ਅੰਤਰਰਾਸ਼ਟਰੀ ਸੰਗੀਤ ਐਵਾਰਡ ਮਿਲ ਚੁੱਕੇ ਹਨ। ਪੰਜਾਬੀ ਕਲਾਕਾਰ ਵੀ ਬੱਬੂ ਮਾਨ ਨੂੰ ਕਲਾਕਾਰਾਂ ਦਾ ਮਿਰਜ਼ਾ ਮੰਨਦੇ ਹਨ।

ਹਾਲ ਹੀ ‘ਚ ਹੋਏ ਮੁੱਲਾਂਪੁਰ ਕਬੱਡੀ ਕੱਪ ‘ਚ ਲੱਗੇ ਬੱਬੂ ਮਾਨ ਦੇ ਅਖਾੜੇ ‘ਚ ਠਾਠਾਂ ਮਾਰਦੇ ਇਕੱਠ ਨੂੰ ਬੱਬੂ ਮਾਨ ਨੇ ਚੰਦ ਬੋਲਾਂ ਰਾਹੀਂ ਕੁਝ ਇਸ ਤਰ੍ਹਾਂ ਸੰਬੋਧਨ ਕੀਤਾ ‘ਸਾਨੂੰ ਨੀ ਕਲਿਕਾਂ ਪੈਂਦੀਆਂ ਸਾਡੇ ਆਉਂਦੇ ਨੀ ਵਿਊ ਸਰਕਾਰੇ, ਅਖਾੜਿਆਂ ਦਾ ਇਕੱਠ ਦੱਸ ਦਾ ਕੌਣ ਕਿੰਨੇ ਕੁ ਪਾਣੀ ‘ਚ ਮੁਟਿਆਰੇ’ ਬੱਬੂ ਮਾਨ ਨੇ ਯੂ-ਟਿਊਬ ‘ਤੇ ਰੁਪਏ ਦੇ ਕੇ ਕਲਿਕਜ਼ ਅਤੇ ਵਿਊਜ਼ ਖਰੀਦਣ ਵਾਲੇ ਗਾਇਕਾਂ ‘ਤੇ ਇਹਨਾਂ ਚੰਦ ਬੋਲਾਂ ਨਾਲ ਨਿਸ਼ਾਨਾਂ ਸਾਧਿਆਂ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਬੱਬੂ ਮਾਨ ਕੁਝ ਅਜਿਹਾ ਬੋਲ ਗਏ ਹੋਣ,

ਉਹ ਅਕਸਰ ਹੀ ਸਟੇਜ਼ਾਂ ਤੋਂ ਅਪਣੇ ਬੇਬਾਕ ਬੋਲਾਂ ਰਾਹੀਂ ਸਮਾਜ ਨੂੰ ਸੇਧ ਵਾਲੀਆਂ ਗੱਲਾਂ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਆਵਾਜ਼ ਚੁੱਕਦੇ ਰਹਿੰਦੇ ਹਨ। ਬੱਬੂ ਮਾਨ ਦੇ ਕੱਟੜ ਫ਼ੈਨਜ਼ ਉਹਨਾਂ ਤੋਂ ਅਪਣੀ ਜਾਨ ਉਹਨਾਂ ਦੇ ਇਸੇ ਅੰਦਾਜ਼ ਦੇ ਚਲਦਿਆਂ ਹੀ ਨਿਛਾਵਰ ਕਰਦੇ ਹਨ। ਬੱਬੂ ਮਾਨ ਅਕਸਰ ਸਟੇਜ਼ਾਂ ਤੋਂ ਕਹਿੰਦੇ ਰਹਿੰਦੇ ਹਨ ਕਿ ਉਹਨਾਂ ਦੇ ਉਹ ਹੀ ਗੀਤ ਸੁਣੋ ਜਿਹੜੇ ਨੌਜਵਾਨਾਂ ਨੂੰ ਅਤੇ ਇਸ ਸਮਾਜ ਨੂੰ ਕੋਈ ਸੇਧ ਦੇਣ। ਜਿਸ ਦਾ ਕੋਈ ਸੰਦੇਸ਼ ਨਾ ਹੋਵੇ ਉਹ ਗੀਤ ਕੋਈ ਨਾ ਸੁਣੋ।

ਇਸ ਦੇ ਨਾਲ ਬੱਬੂ ਮਾਨ ਨੇ ਆਪਣੇ ਲਾਈਵ ਸ਼ੋਅ ਵਿਚ ਅਨਾਉਂਸਮੈਂਟ ਵੀ ਕੀਤੀ ਕਿ ਕੋਈ ਵੀ ਗਰੀਬ ਘਰ ਅਪਣੇ ਬੱਚਿਆਂ ਨੂੰ ਪੜ੍ਹਾਉਂਣ ‘ਚ ਅਸਮਰਥ ਹੈ, ਜਾਂ ਕੋਈ ਅਪਣੀ ਕੁੜੀ ਦਾ ਵਿਆਹ ਨਹੀਂ ਕਰ ਸਕਦਾ ਉਹ ਸਾਰੇ ਮੇਰੇ ਦਫ਼ਤਰ ਆ ਸਕਦੇ ਹਨ, ਅਸੀਂ ਉਹਨਾਂ ਦੀ ਪੂਰੀ ਸਹਾਇਤਾ ਕਰਾਂਗੇ, ਬੱਬੂ ਸਮਾਜ ਸੇਵੀ ਵੀ ਹਨ ਗਰੀਬਾਂ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਜੋੜਕੇ ਖੜ੍ਹਦੇ ਆਏ ਹਨ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement