'ਬੱਬੂ ਮਾਨ' ਨੇ ਕੀਤੀ ਗਰੀਬ ਅਤੇ ਲੋੜਵੰਦਾਂ ਦੀ ਮਦਦ, ਕੀਤਾ ਪੁੰਨ ਵਾਲਾ ਕੰਮ
Published : Dec 20, 2018, 11:54 am IST
Updated : Apr 10, 2020, 11:07 am IST
SHARE ARTICLE
ਬੱਬੂ ਮਾਨ
ਬੱਬੂ ਮਾਨ

ਅਮੀਰਾਂ ਲਈ ਠੰਡ Fun ਹੋ ਸਕਦੀ ਹੈ ਪਰ ਗ਼ਰੀਬਾਂ ਲਈ ਮੁਸੀਬਤ, ਬੱਬੂ ਮਾਨ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਬਹੁਤ ਲੋਕਾਂ ਕੋਲ ਪਾਉਣ ਲਈ ਕੱਪੜੇ....

ਫਤਿਹਗੜ੍ਹ ਸਾਹਿਬ (ਭਾਸ਼ਾ) : ਅਮੀਰਾਂ ਲਈ ਠੰਡ Fun ਹੋ ਸਕਦੀ ਹੈ ਪਰ ਗ਼ਰੀਬਾਂ ਲਈ ਮੁਸੀਬਤ, ਬੱਬੂ ਮਾਨ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਬਹੁਤ ਲੋਕਾਂ ਕੋਲ ਪਾਉਣ ਲਈ ਕੱਪੜੇ ਵੀ ਨਹੀਂ ਹਨ ਜਿਹੜੇ ਗਰੀਬ ਬੇਸਹਾਰਾ ਹਨ, ਉਹਨਾਂ ਕੋਲ ਠੰਡ ਤੋਂ ਬਚਣ ਲਈ ਕੰਬਲ ਨਹੀ ਹੈ, ਮੋਟੇ ਕੱਪੜੇ ਨਹੀਂ ਹਨ ਇਹ ਗੱਲ ਉਹ Media ਚ Show ਕਰ ਸਕਦਾ ਸੀ ਪਰ ਉਹ ਦਾਨ ਦਾ ਕੀ ਫਾਇਦਾ ਜਿਹੜਾ ਦੱਸ ਕੇ ਕੀਤਾ ਜਾਵੇ | ਬੱਬੂ ਮਾਨ ਨੇ #onehopeonechance ਦੇ ਪੋਸਟਰ ਤੇ ਆਪਣੇ ਸਵਰਗੀ ਮਾਤਾ ਪਿਤਾ ਦੀ ਤਸਵੀਰ ਲਗਾਈ ਸੀ।

ਬੱਬੂ ਮਾਨ ਨੇ ਇੱਕ ਵਾਰ ਫਿਰ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ, ਕੀਤਾ ਇਹ ਪੁੰਨ ਵਾਲਾ ਕੰਮ, ਵੀਡੀਓ ਵਾਇਰਲ,ਗਾਇਕੀ ਦੇ ਉਸਤਾਦ ਬੱਬੂ ਮਾਨ ਆਪਣੀ ਗਾਇਕੀ ਅਤੇ ਐਕਟਿੰਗ ਦੇ ਨਾਲ ਦੁਨੀਆਂ ਭਰ ‘ਚ ਨਾਮ ਕਮਾ ਚੁੱਕੇ ਹਨ। ਦੁਨੀਆਂ ਭਰ ‘ਚ ਬੱਬੂ ਮਾਨ ਦਾ ਬੱਚਾ-ਬੱਚਾ ਫੈਨ ਹੈ। ਹਮੇਸ਼ਾ ਹੀ ਬੱਬੂ ਮਾਨ ਆਪਣੇ ਚਾਹੁੰਣ ਲਈ ਕੁਝ ਨਿਵੇਕਲਾ ਕਰਦੇ ਹਨ। ਇਸੇ ਦੌਰਾਨ ਬੱਬੂ ਮਾਨ ਨੇ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ, ਜਿਸ ‘ਚ ਬੱਬੂ ਮਾਨ ਆਪਣੇ ਚਾਹੁੰਣ ਵਾਲੇ ਨਿੱਕੇ-ਨਿੱਕੇ ਪ੍ਰਸੰਸਕਾਂ ਨੂੰ ਗਰਮ ਕੱਪੜੇ ਅਤੇ ਚਾਕਲੇਟ ਵੰਡ ਰਹੇ ਹਨ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਬੱਬੂ ਮਾਨ ਬੱਚਿਆਂ ਨੂੰ ਸਰਦੀਆਂ ਦੇ ਕੱਪੜੇ ਅਤੇ ਖਾਣ ਵਾਲਿਆਂ ਚੀਜ਼ਾਂ ਵੰਡਦੇ ਹੋਏ ਦਿਖਾਈ ਦੇ ਰਹੇ ਹਨ। ਬੱਬੂ ਮਾਨ ਦੇ ਇਸ ਉਪਰਾਲੇ ਨੂੰ ਉਹ ਜਿੱਥੇ ਵੀ ਹਨ ਦੇਖ ਕੇ ਖੁਸ਼ ਹੁੰਦੇ ਹੋਣਗੇ। ਦੱਸ ਦੇਈਏ ਕਿ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ, ਜਿਸ ਦੀ ਝਲਕ ਦੇਖਣ ਲਈ ਲੋਕ ਤਰਸਦੇ ਹਨ।

ਹੁਣ ਤੱਕ ਅਨੇਕਾਂ ਹੀ ਗੀਤ ਬੱਬੂ ਮਾਨ ਦੇ ਦੁਨੀਆਂ ਨੇ ਪਸੰਦ ਕੀਤੇ ਹਨ ਅਤੇ ਉਹਨਾਂ ਦੀਆਂ ਫਿਲਮਾਂ ਨੂੰ ਵੀ ਲੋਕਾਂ ਨੇ ਖੂਬ ਸਰਾਹਿਆ ਹੈ। ਬਾਕੀ ਗਾਇਕ ਸਾਰਿਆਂ ਦਾ ਹੁੰਦਾ ਕੁਝ ਚੰਗੇ ਵੀ ਗੀਤ ਹੁੰਦੇ ਇੱਕ ਦੋ ਮਾੜੇ ਵੀ | ਪਰ ਇਹ ਕੰਮ ਬੱਬੂ ਮਾਨ ਦਾ ਪ੍ਰਸ਼ੰਸਕ ਯੋਗ ਹੈ |

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement