ਕੇਰਲਾ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨਾਲ ਜੁੜੇ ਦੇਸੀ ਕਰਿਊ ਦੇ ਗੋਲਡੀ ਤੇ ਸੱਤਾ
Published : Sep 5, 2018, 6:31 pm IST
Updated : Sep 5, 2018, 6:31 pm IST
SHARE ARTICLE
Desi crew
Desi crew

ਕੇਰਲਾ 'ਚ ਹੜ੍ਹ ਪੀੜਤਾਂ ਦੀ ਇਸ ਵੇਲੇ ਜਿੰਨੀ ਵੀ ਮਦਦ ਕੀਤੀ ਜਾਈ ਉਹ ਘੱਟ ਹੀ ਹੋਵੇਗੀ। ਤੇ ਹੁਣ ਇਨ੍ਹਾਂ ਦੀ ਮਦਦ ਲਈ  ਅੱਗੇ ਆਈ ਦੇਸੀ ਕ੍ਰਿਊ ਦੇ ਗੋਲਡੀ ਤੇ ਸੱਤਾ...

ਕੇਰਲਾ 'ਚ ਹੜ੍ਹ ਪੀੜਤਾਂ ਦੀ ਇਸ ਵੇਲੇ ਜਿੰਨੀ ਵੀ ਮਦਦ ਕੀਤੀ ਜਾਈ ਉਹ ਘੱਟ ਹੀ ਹੋਵੇਗੀ। ਤੇ ਹੁਣ ਇਨ੍ਹਾਂ ਦੀ ਮਦਦ ਲਈ  ਅੱਗੇ ਆਈ ਦੇਸੀ ਕ੍ਰਿਊ ਦੇ ਗੋਲਡੀ ਤੇ ਸੱਤਾ ਦੀ ਜੋੜੀ। ਇਸ ਤੋਂ ਇਲਾਵਾ ਕੇਰਲਾ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨੇ ਬੇਮਿਸਾਲ ਕੰਮ ਕੀਤਾ ਹੈ। 

Desi crewDesi crew

ਤੇ ਇਹ ਖਾਲਸਾ ਏਡ ਵਲੋਂ ਕੀਤੀ ਗਈ ਮਦਦ ਦੇ ਸਦਕਾ ਹੀ ਸੀ ਕਿ ਕੇਰਲਾ 'ਚ ਪੰਜਾਬੀਆਂ ਦੀ ਰੱਜ ਕੇ ਸ਼ਲਾਘਾ ਕੀਤੀ ਗਈ। ਤੇ ਇਨ੍ਹਾਂ ਨਾਲ ਜੁੜਕੇ ਬੀਤੇ ਦਿਨੀ ਰਣਦੀਪ ਹੁੱਡਾ ਨੇ ਵੀ ਮਦਦ ਦਾ ਹੱਥ ਵਧਾਇਆ ਸੀ ਅਤੇ ਹੁਣ ਖਾਲਸਾ ਏਡ ਵਲੋਂ ਚਲਾਏ ਗਏ ਮਨੁੱਖਤਾ ਦੀ ਸੇਵਾ ਦੇ ਕੰਮ 'ਚ ਪੰਜਾਬੀ ਮਿਊਜ਼ਿਕ ਡਾਇਰੈਕਟਰ ਜੋੜੀ ਗੋਲਡੀ ਤੇ ਸਤਪਾਲ ਯਾਨੀ ਕਿ ਦੇਸੀ ਕਰਿਊ ਦੇ ਗੋਲਡੀ ਤੇ ਸੱਤਾ ਨੇ ਹੱਥ ਵਧਇਆ ਹੈ। 

Desi crewDesi crew

ਇਸ ਗੱਲ ਦੀ ਜਾਣਕਾਰੀ ਫੇਸਬੁੱਕ 'ਤੇ ਦਿੰਦਿਆਂ ਦੇਸੀ ਕਰਿਊ ਨੇ ਲਿਖਿਆ, 'ਵਾਹਿਗੁਰੂ ਤੇਰਾ ਸ਼ੁਕਰ ਹੈ ਸਾਡੇ ਭਾਗਾਂ 'ਚ ਮਨੁੱਖਤਾ ਦੀ ਸੇਵਾ ਲਿਖਣ ਲਈ। ਧੰਨਵਾਦ ਸਾਨੂੰ ਸੇਵਾ ਦਾ ਮੌਕਾ ਦੇਣ ਲਈ ਖਾਲਸਾ ਏਡ ਤੇ ਕਾਕਾ ਮੋਹਨ ਵਾਲੀਆਂ ਜੀ।' ਦੇਸੀ ਕਰਿਊ ਤੋਂ ਪਹਿਲਾਂ ਹੋਰ ਵੀ ਪੰਜਾਬੀ ਸਿਤਾਰੇ ਖਾਲਸਾ ਏਡ ਨਾਲ ਸੇਵਾ ਨਿਭਾਅ ਚੁੱਕੇ ਹਨ। ਇਨ੍ਹਾਂ ਸਿਤਾਰਿਆਂ 'ਚ ਹਿਮਾਂਸ਼ੀ ਖੁਰਾਣਾ ਤੇ ਮੈਂਡੀ ਤੱਖਰ ਦੇ ਨਾਂ ਸ਼ਾਮਲ ਹਨ। 

Desi crewDesi crew

ਦੇਸੀ ਕਰਿਊ ਤੋਂ ਪਹਿਲਾਂ ਕੇਰਲਾ 'ਚ ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਵੀ ਹੜ੍ਹ ਪੀੜਤਾਂ ਦੀ ਮਦਦ ਕਰ ਚੁੱਕੇ ਹਨ। ਰਣਦੀਪ ਨੂੰ ਕੇਰਲਾ 'ਚ ਆਪਣੇ ਹੱਥੀਂ ਲੰਗਰ ਦੀ ਸੇਵਾ ਨਿਭਾਉਂਦੇ ਦੇਖਿਆ ਗਿਆ ਸੀ। ਪੰਜਾਬੀਆਂ ਦੀ ਦਰਿਆਦਿਲੀ ਤੇ ਤਾਂਹੀਂ ਪੂਰੀ ਦੁਨੀਆ ਮਾਣ ਕਰਦੀ ਹੈ ਕਿਓਂਕਿ ਪੰਜਾਬੀ ਹਰ ਇੱਕ ਦਾ ਦਿਲੋਂ ਕਰਦੇ ਹਨ ਤੇ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿੰਦੇ ਹਨ। ਉਮੀਦ ਕਰਦੇ ਹਾਂ ਕਿ ਪੰਜਾਬੀ ਦੀ ਚੜ੍ਹਦੀ ਕਲਾ ਇਸੇ ਤਰਾਂਹ ਬਣੀ ਰਹੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement