ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਫਿਲਮ ਬਣਾਉਣਗੇ ਕਰਨ ਜੌਹਰ, ਨਵੇਂ ਪ੍ਰਾਜੈਕਟ ਦਾ ਕੀਤਾ ਐਲਾਨ
Published : Jun 30, 2021, 11:25 am IST
Updated : Jun 30, 2021, 11:34 am IST
SHARE ARTICLE
Karan Johar announces a film on Jallianwala Bagh Massacre
Karan Johar announces a film on Jallianwala Bagh Massacre

ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਨੇ ਹਾਲ ਹੀ ਵਿਚ ਅਪਣੇ ਬੈਨਰ ਧਰਮ ਪ੍ਰੋਡਕਸ਼ਨ ਹੇਠ ਇਕ ਨਵੀਂ ਫਿਲਮ ਦਾ ਐਲਾਨ ਕੀਤਾ ਹੈ।

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ (Karan Johar) ਨੇ ਹਾਲ ਹੀ ਵਿਚ ਅਪਣੇ ਬੈਨਰ ਧਰਮ ਪ੍ਰੋਡਕਸ਼ਨ ਹੇਠ ਇਕ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਇਹ ਫਿਲਮ ਜਲ੍ਹਿਆਂਵਾਲਾ ਬਾਗ ਕਤਲੇਆਮ (Jallianwala Bagh Massacre) ’ਤੇ ਅਧਾਰਤ ਹੋਵੇਗੀ। ਕਰਨ ਜੌਹਰ ਦੀ ਇਸ ਫਿਲਮ ਦਾ ਨਾਂਅ ‘ਦ ਅਨਟੋਲਡ ਸਟੋਰੀ ਆਫ ਸੀ. ਸ਼ੰਕਰਨ ਨਾਇਰ’ (The Untold Story of C. Sankaran Nair) ਰੱਖਿਆ ਗਿਆ ਹੈ।

karan joharKaran Johar

ਇਹ ਵੀ ਪੜ੍ਹੋ -  ਕਾਂਗਰਸ ਹਾਈਕਮਾਂਡ ਕੈਪਟਨ-ਸਿੱਧੂ ਚੱਕਰਵਿਊ ਵਿਚ ਫਸੀ

ਇਸ ਫਿਲਮ ਵਿਚ ਭਾਰਤ ਦੇ ਮਹਾਨ ਵਕੀਲ ਅਤੇ ਰਾਜਨੇਤਾ ਸੀ. ਸ਼ੰਕਰਨ ਨਾਇਰ (C. Sankaran Nair) ਦੀ ਕਹਾਣੀ ਨੂੰ ਵੱਡੇ ਪਰਦੇ ’ਤੇ ਪੇਸ਼ ਕੀਤਾ ਜਾਵੇਗਾ। ਕਰਨ ਜੌਹਰ ਨੇ ਪੋਸਟ ਸ਼ੇਅਰ ਕਰਦਿਆਂ ਇਸ ਨਵੇਂ ਪ੍ਰਾਜੈਕਟ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਲਿਖਿਆ, ‘ਇਕ ਇਤਿਹਾਸਕ ਸ਼ਖਸੀਅਤ ਸੀ. ਸ਼ੰਕਰਨ ਨਾਇਰ ਦੀ ਅਣਸੁਣੀ ਕਹਾਣੀ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨ ਲਈ ਬਹੁਤ ਉਤਸੁਕ ਹਾਂ। ਇਸ ਦਾ ਡਾਇਰੈਕਸ਼ਨ ਕਰਨ ਸਿੰਘ ਤਿਆਗੀ ਕਰਨਗੇ। ਫਿਲਮ ਸਬੰਧੀ ਹੋਰ ਜਾਣਕਾਰੀ ਜਲਦ ਹੀ ਸ਼ੇਅਰ ਕੀਤੀ ਜਾਵੇਗੀ’।

Karan Johar announces a film on Jallianwala Bagh MassacreKaran Johar announces a film on Jallianwala Bagh Massacre

ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਫਿਲਮ ਬਣਾਉਣਗੇ ਕਰਨ ਜੌਹਰ, ਨਵੇਂ ਪ੍ਰਾਜੈਕਟ ਦਾ ਕੀਤਾ ਐਲਾਨ

ਇਹ ਫਿਲਮ ਰਘੁ ਪਲਟ ਅਤੇ ਪੁਸ਼ਪਾ ਪਲਟ (Raghu Palat and Pushpa Palat) ਦੀ ਮਸ਼ਹੂਰ ਕਿਤਾਬ ‘ਦ ਕੇਸ ਦੈਟ ਸ਼ੂਕ ਦ ਐਂਪਾਇਰ’ (The Case That Shook the Empire) ’ਤੇ ਅਧਾਰਤ ਹੈ। ਇਸ ਕਿਤਾਬ ਵਿਚ ਲੇਖਕਾਂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਅਤੇ ਉਸ ਦੀ ਕੋਰਟ ਰੂਮ ਸੱਚਾਈ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।

Karan Johar announces a film on Jallianwala Bagh MassacreKaran Johar announces a film on Jallianwala Bagh Massacre

ਇਹ ਵੀ ਪੜ੍ਹੋ - ਫ਼ਰਜ਼ੀ ਟੀਕਾਕਰਨ ਦੇ ਮਾਮਲਿਆਂ ਵਿਚ ‘ਵੱਡੀ ਮੱਛੀ’ ਨਾ ਛੱਡੋ : ਬੰਬਈ ਹਾਈ ਕੋਰਟ

ਜ਼ਿਕਰਯੋਗ ਹੈ ਕਿ 13 ਅਪ੍ਰੈਲ 1919 ਨੂੰ ਹੋਏ ਇਸ ਕਤਲੇਆਮ ਵਿਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ (Jallianwala Bagh Massacre) ਵਿਚ ਹੋ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਬਰਤਾਨਵੀ ਫੌਜੀ ਜਨਰਲ ਡਾਇਰ ਨੇ ਗੋਲੀਆਂ ਚਲਵਾਈਆਂ ਸਨ। ਇਸ ਗੋਲੀਕਾਂਡ ਵਿਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement