Alia Bhatt viral video: ਰਸ਼ਮਿਕਾ ਮੰਡਾਨਾ ਅਤੇ ਕਾਜੋਲ ਤੋਂ ਬਾਅਦ ਹੁਣ ਆਲੀਆ ਭੱਟ ਵੀ ਹੋਈ ਡੀਪਫੇਕ ਦਾ ਸ਼ਿਕਾਰ; ਵੀਡੀਉ ਵਾਇਰਲ
Published : Nov 27, 2023, 4:34 pm IST
Updated : Nov 27, 2023, 4:34 pm IST
SHARE ARTICLE
Alia Bhatt Deepfake AI viral video
Alia Bhatt Deepfake AI viral video

ਸੋਸ਼ਲ ਮੀਡੀਆ 'ਤੇ ਉਸ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੂੰ ਅਸ਼ਲੀਲ ਤਰੀਕੇ ਨਾਲ ਬੈਠੇ ਦਿਖਾਇਆ ਗਿਆ ਹੈ।

Alia Bhatt viral video: ਅੱਜ-ਕੱਲ੍ਹ ਵੱਖ-ਵੱਖ ਤਰੀਕਿਆਂ ਨਾਲ ਤਕਨਾਲੋਜੀ ਦੀ ਵਰਤੋਂ ਬਹੁਤ ਵਧ ਗਈ ਹੈ। ਕੁੱਝ ਲੋਕ ਇਸ ਦੀ ਸਹੀ ਵਰਤੋਂ ਕਰਦੇ ਹਨ, ਕੁੱਝ ਇਸ ਨੂੰ ਗਲਤ ਵਰਤਦੇ ਹਨ। ਇਨ੍ਹੀਂ ਦਿਨੀਂ ਮਸ਼ਹੂਰ ਹਸਤੀਆਂ ਬਾਰੇ ਡੀਪਫੇਕ ਵੀਡੀਉਜ਼ ਕਾਫੀ ਵਾਇਰਲ ਹੋ ਰਹੀਆਂ ਹਨ। ਕਈ ਵੱਡੇ ਸਿਤਾਰੇ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਇਸ ਸੂਚੀ 'ਚ ਇਕ ਹੋਰ ਨਾਂਅ ਜੁੜ ਗਿਆ ਹੈ। ਬੀ ਟਾਊਨ ਦੀ ਟਾਪ ਅਦਾਕਾਰਾ ਆਲੀਆ ਭੱਟ ਵੀ ਡੀਪਫੇਕ ਵੀਡੀਉ ਦਾ ਸ਼ਿਕਾਰ ਹੋ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੂੰ ਅਸ਼ਲੀਲ ਤਰੀਕੇ ਨਾਲ ਬੈਠੇ ਦਿਖਾਇਆ ਗਿਆ ਹੈ।

ਆਲੀਆ ਭੱਟ ਫਿਲਮ ਇੰਡਸਟਰੀ ਦੀ ਮਸ਼ਹੂਰ ਹਸਤੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਵੱਡੀ ​​ਫੈਨ ਫਾਲੋਇੰਗ ਹੈ। ਲੋਕ ਉਸ ਦੀ ਐਕਟਿੰਗ ਸਟਾਈਲ ਦੇ ਨਾਲ-ਨਾਲ ਇੰਸਟਾਗ੍ਰਾਮ 'ਤੇ ਉਸ ਦੀਆਂ ਪੋਸਟਾਂ ਨੂੰ ਵੀ ਪਸੰਦ ਕਰਦੇ ਹਨ। ਪਰ ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ, ਜਿਸ ਕਾਰਨ ਲੋਕਾਂ 'ਚ ਚਿੰਤਾ ਵਧ ਗਈ ਹੈ।

ਵੀਡੀਉ 'ਚ ਇਕ ਲੜਕੀ ਨੀਲੇ ਰੰਗ ਦੀ ਫਲੋਰਲ ਕੋਆਰਡ ਸੈੱਟ ਪਾ ਕੇ ਬੈਠੀ ਦਿਖਾਈ ਦੇ ਰਹੀ ਹੈ। ਉਸ ਨੂੰ ਕੈਮਰੇ ਵੱਲ ਅਸ਼ਲੀਲ ਇਸ਼ਾਰੇ ਕਰਦੇ ਦਿਖਾਇਆ ਗਿਆ ਹੈ। ਇਸ 'ਚ ਆਲੀਆ ਭੱਟ ਦਾ ਚਿਹਰਾ ਦਿਖਾਇਆ ਗਿਆ ਹੈ, ਹਾਲਾਂਕਿ ਧਿਆਨ ਨਾਲ ਦੇਖਣ 'ਤੇ ਇਹ ਸਾਫ ਹੈ ਕਿ ਵੀਡੀਉ 'ਚ ਆਲੀਆ ਭੱਟ ਨਹੀਂ ਹੈ। ਅਭਿਨੇਤਰੀ ਦਾ ਚਿਹਰਾ ਕਿਸੇ ਹੋਰ ਦੇ ਸਰੀਰ 'ਤੇ ਐਡਿਟ ਕੀਤਾ ਗਿਆ ਹੈ। ਉਸ ਦੀ ਵੀਡੀਉ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਆਲੀਆ ਭੱਟ ਡੀਪਫੇਕ ਵੀਡੀਉਜ਼ ਦਾ ਸ਼ਿਕਾਰ ਹੋਣ ਵਾਲੀ ਪਹਿਲੀ ਸੈਲੀਬ੍ਰਿਟੀ ਨਹੀਂ ਹੈ। ਇਸ ਤੋਂ ਪਹਿਲਾਂ 'ਐਨੀਮਲ' ਅਦਾਕਾਰਾ ਰਸ਼ਮਿਕਾ ਮੰਡਾਨਾ ਦੀ ਵੀਡੀਉ ਨੂੰ ਐਡਿਟ ਕਰਕੇ ਡੀਪ ਫੇਕ ਕੀਤਾ ਗਿਆ ਸੀ। ਉਸ ਤੋਂ ਬਾਅਦ ਕੈਟਰੀਨਾ ਕੈਫ ਅਤੇ ਕਾਜੋਲ ਵੀ ਡੀਪਫੇਕ ਵੀਡੀਉਜ਼ ਦਾ ਸ਼ਿਕਾਰ ਹੋ ਚੁੱਕੀਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement