Lockdown : ਸਲਮਾਨ ਦੇ ਫੈਂਸ ਨੂੰ ਝਟਕਾ, ਇਸ ਬਾਰ ਈਦ ਸਮੇਂ, ਪਰਦੇ ਤੇ ਨਜ਼ਰ ਨਹੀਂ ਆਉਂਣਗੇ ਸਲਮਾਨ ਖਾਨ!
Published : Apr 27, 2020, 8:26 pm IST
Updated : Apr 27, 2020, 8:26 pm IST
SHARE ARTICLE
salman khan
salman khan

ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਫਿਲਮਾਂ ਨੂੰ ਈਦ ਤੇ ਰੀਲੀਜ਼ ਕਰਕੇ ਆਪਣੇ ਚਹਾਉਂਣ ਵਾਲਿਆਂ ਨੂੰ ਈਦ ਮੁਬਾਰਕ ਕਹਿੰਦੇ ਆ ਰਹੇ ਹਨ

ਨਵੀਂ ਦਿੱਲੀ : ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਵੱਡੀਆਂ-ਵੱਡੀਆਂ ਫਿਲਮਾਂ ਨੂੰ ਈਦ ਤੇ ਰੀਲੀਜ਼ ਕਰਕੇ ਆਪਣੇ ਚਹਾਉਂਣ ਵਾਲਿਆਂ ਨੂੰ ਈਦ ਮੁਬਾਰਕ ਕਹਿੰਦੇ ਆ ਰਹੇ ਹਨ ਪਰ ਇਸ ਸਾਲ ਈਦ ਤੇ ਸਲਮਾਨ ਖਾਨ ਦਾ ਪਰਦੇ ਤੇ ਨਜ਼ਰ ਆਉਂਣਾ ਮੁਸ਼ਕਿਲ ਲੱਗ ਰਿਹਾ ਹੈ ਕਿਉਂਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਹਰ ਪਾਸੇ ਕੰਮਕਾਰ ਅਤੇ ਅਵਾਜਾਈ ਦੇ ਨਾਲ-ਨਾਲ ਟੀਵੀ ਇੰਡਸਟਰੀ ਨੂੰ ਵੀ ਬੰਦ ਕੀਤਾ ਗਿਆ ਹੈ।

Salman KhanSalman Khan

ਅਜਿਹੇ ਵਿਚ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ  ਅਪੀਲ ਕੀਤੀ ਜਾ ਰਹੀ ਹੈ। ਅਜਿਹੇ ਵਿਚ ਸਲਮਾਨ ਖਾਨ ਦੀ ਆਉਂਣ ਵਾਲੀ ਫਿਲਮ ਰਾਧੇ ਦੀ ਸ਼ੂਟਿੰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦੱਸ ਦੱਈਏ ਕਿ ਪਹਿਲਾਂ ਇਸ ਫਿਲਮ ਨੇ ਈਦ ਤੇ ਰੀਲੀਜ ਹੋਣਾ ਸੀ ਪਰ ਹੁਣ ਲੌਕਡਾਊਨ ਦੇ ਕਾਰਨ ਇਸ ਦੇ ਰੀਲੀਜ਼ ਹੋਣ ਦੇ  ਕੋਈ ਅਸਾਰ ਨਹੀਂ ਲੱਗ ਰਹੇ।

Salman Khan Salman Khan

ਦੱਸਣ ਯੋਗ ਹੈ ਕਿ ਹਾਲੇ ਫਿਲਮ ਦਾ ਕੁਝ ਕੰਮ ਰਹਿੰਦਾ ਹੈ ਜੇਕਰ ਇਹ ਫਿਲਮ ਪੂਰੀ ਸ਼ੂਟ ਹੋਈ ਹੁੰਦੀ ਤਾਂ ਸਲਮਾਨ ਖਾਨ ਇਸ ਨੂੰ ਕਿਸੇ OTT ਪਲੇਟਫਾਰਮ ਤੇ ਰੀਲੀਜ਼ ਕਰਨ ਬਾਰੇ ਸੋਚ ਸਕਦੇ ਸੀ ਪਰ ਹੁਣ ਅਜਿਹਾ ਹੋਣਾ ਵੀ ਅਸੰਭਵ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਈਦ ਤੇ ਸਲਮਾਨ ਖਾਨ ਅਤੇ ਕੈਟਰੀਨਾ ਕੈਫ  ਭਾਰਤ ਫਿਲਮ ਰਾਹੀ ਨਜ਼ਰ ਆਏ ਸਨ।

salman khansalman khan

ਜਿਸ ਨੇ ਬੋਕਸ ਆਫਿਸ ਤੇ 197 ਕਰੋੜ ਦਾ ਬਿਜਨਸ ਕੀਤਾ ਸੀ। ਇਸ ਤਰ੍ਹਾਂ ਰੇਸ 3, ਟਿਊਬਲਾਈਟ, ਸੁਲਤਾਨ, ਏਕ ਥਾ ਟਾਈਗਰ ਵਰਗੀਆਂ ਕਿੰਨੀਆਂ ਹੀ ਫਿਲਮਾਂ ਸਲਮਾਨ ਖਾਨ ਨੇ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ਜਿਨ੍ਹਾਂ ਨੇ ਬੋਕਸ ਆਫਿਸ ਤੇ ਰਿਕਾਰਡ ਤੋੜ ਕਮਾਈ ਕੀਤੀ ਹੈ।

Salman KhanSalman Khan

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement