Bigg Boss 13 ‘ਚ ਹੋਵੇਗੀ ਸ਼ਹਿਨਾਜ਼ ਦੇ ਭਰਾ ਦੀ ਐਂਟਰੀ
Published : Jan 27, 2020, 4:22 pm IST
Updated : Jan 27, 2020, 4:22 pm IST
SHARE ARTICLE
File
File

ਆਸਿਮ ਰਿਆਜ਼ ਦੀ ਸਪੋਰਟ ‘ਚ ਐਂਟਰੀ ਕਰੇਗੀ ਹਿਮਾਂਸ਼ੀ ਖੁਰਾਨਾ 

ਮੁੰਬਈ- 'ਬਿੱਗ ਬੌਸ 13' ਨੂੰ ਲੈ ਕੇ ਬੀਤੇ ਦਿਨੀਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਸੀ ਕਿ ਸ਼ੋਅ 'ਚ ਜਲਦ ਹੀ ਮੁਕਾਬਲੇਬਾਜ਼ਾਂ ਦੇ ਘਰਵਾਲੇ ਤੇ ਦੋਸਤ ਐਂਟਰੀ ਕਰ ਸਕਦੇ ਹਨ। ਹਾਲਾਂਕਿ ਉਸ ਖਬਰ ਦੀ ਆਧਿਕਾਰਤ ਪੁਸ਼ਟੀ ਨਹੀਂ ਸੀ ਪਰ ਹੁਣ ਇਹ ਗੱਲ ਸਾਫ ਹੋ ਗਈ ਹੈ।

FileFile

ਸ਼ੋਅ 'ਚ ਕੁਝ ਮੁਕਾਬਲੇਬਾਜ਼ਾਂ ਦੇ ਘਰਵਾਲੇ ਉਨ੍ਹਾਂ ਨਾਲ ਰਹਿਣ ਆਉਣ ਵਾਲੇ ਹਨ। ਆਉਣ ਵਾਲੇ ਐਪੀਸੋਡ ਦਾ ਇਕ ਪ੍ਰੋਮੋ ਵੀ ਸਾਹਮਣੇ ਆਇਆ ਹੈ। ਜਿਸ ਵਿਚ ਦਿਖਾਇਆ ਗਿਆ ਹੈ ਕਿ 'ਬਿੱਗ ਬੌਸ' ਹਾਊਸ 'ਚ ਕੌਣ-ਕੌਣ ਆਉਣ ਵਾਲਾ ਹੈ। ਪ੍ਰੋਮੋ ਵੀਡੀਓ ਦੀ ਮੰਨੀਏ ਤਾਂ ਮਾਸਟਰਮਾਈਂਡ ਵਿਕਾਸ ਗੁਪਤਾ ਸਿਧਾਰਥ ਸ਼ੁਕਲਾ ਨੂੰ ਸਪੋਰਟ ਕਰਨ ਆਉਣਗੇ।
 

ਆਰਤੀ ਨੂੰ ਸਪੋਰਟ ਕਰਨ ਉਨ੍ਹਾਂ ਦੀ ਭਾਬੀ ਕਸ਼ਮੀਰਾ ਸ਼ਾਹ ਘਰ 'ਚ ਐਂਟਰੀ ਕਰੇਗੀ। ਸ਼ਹਿਨਾਜ਼ ਗਿੱਲ ਨੂੰ ਸਪੋਰਟ ਕਰਨ ਲਈ ਉਨ੍ਹਾਂ ਦੇ ਭਰਾ ਸ਼ਾਹਬਾਜ਼ ਬਦੇਸ਼ਾ ਆਉਣਗੇ ਤੇ ਆਸਿਮ ਰਿਆਜ਼ ਨੂੰ ਸਪੋਰਟ ਕਰਨ ਲਈ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਨਾ ਸ਼ੋਅ 'ਚ ਐਂਟਰੀ ਕਰੇਗੀ। 

Bigg boss 13 shehnaaz gill proposed paras chhabra in front of sidharth shukla File

ਤੁਹਾਨੂੰ ਦੱਸ ਦਈਏ ਕਿ ਵਿਕਾਸ ਗੁਪਤਾ ਇਸ ਸੀਜ਼ਨ 'ਚ ਪਹਿਲਾਂ ਵੀ ਨਜ਼ਰ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਜਦੋਂ ਬਿੱਗ ਬੌਸ ਸਾਬਕਾ ਮੁਕਾਬਲੇਬਾਜ਼ ਦੇਵੋਲੀਨਾ ਭੱਟਾਚਾਰੀਆ ਦੇ ਜ਼ਖਮੀ ਹੋਣ ਕਾਰਨ ਕੁੱਝ ਦਿਨਾਂ ਲਈ ਵਿਕਾਸ ਗੁਪਤਾ ਨੂੰ ਉਨ੍ਹਾਂ ਦੀ ਥਾਂ ਲਿਆਉਂਦਾ ਸੀ। 

Ban bigg boss 13File

ਹਾਲਾਂਕਿ ਦੇਵੋਲੀਨਾ ਨੇ ਸ਼ੋਅ 'ਚ ਵਾਪਸੀ ਨਾ ਕੀਤੀ, ਇਸ ਲਈ ਵਿਕਾਸ ਵੀ ਸ਼ੋਅ ਤੋਂ ਬਾਹਰ ਆ ਗਏ। ਹੁਣ ਵਿਕਾਸ ਗੁਪਤਾ ਇਕ ਵਾਰ ਫਿਰ ਸਿਧਾਰਥ ਨੂੰ ਸਪੋਰਟ ਕਰਨ ਘਰ ਵਿਚ ਆਉਣਗੇ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement