ਮਲਾਇਕਾ-ਅਰਜੁਨ ਨੇ ਇਕੱਠਿਆਂ ਖਰੀਦਿਆ ਘਰ
Published : Nov 26, 2018, 10:36 am IST
Updated : Nov 26, 2018, 10:39 am IST
SHARE ARTICLE
Malaika And Arjun
Malaika And Arjun

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਪਿਆਰ ਦੀਆਂ ਖਬਰਾਂ ਬਾਲੀਵੁੱਡ......

ਮੁੰਬਈ (ਪੀ.ਟੀ.ਆਈ): ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਪਿਆਰ ਦੀਆਂ ਖਬਰਾਂ ਬਾਲੀਵੁੱਡ ਵਿਚ ਇਨ੍ਹੀ ਦਿਨੀਂ ਚਰਚਾ ਦਾ ਵਿਸ਼ਾ ਹਨ। ਹੁਣ ਤਾਂ ਅਰਜੁਨ ਕਪੂਰ ਨੇ ਵੀ ਕਾਫ਼ੀ ਵਿਦ ਕਰਨ ਵਿਚ ਖੁਲਾਸਾ ਕਰ ਦਿਤਾ ਹੈ ਮੈਂ ਇਕੱਲਾ ਨਹੀਂ ਹਾਂ। ਖਬਰ ਤਾਂ ਇਥੇ ਤੱਕ ਹੈ ਕਿ ਦੋਨੋਂ ਅਗਲੇ ਸਾਲ ਤੱਕ ਵਿਆਹ ਕਰ ਸਕਦੇ ਹਨ। ਦੋਨੋਂ ਅਕਸਰ ਹੱਥਾਂ ਵਿਚ ਹੱਥ ਪਾਏ ਨਜ਼ਰ ਆਉਂਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਦੋਨੋਂ ਕਰਨ ਜੌਹਰ ਦੀ ਪਾਰਟੀ ਵਿਚ ਵੀ ਨਾਲ ਨਜ਼ਰ ਆਏ ਸਨ। ਨਵੀਂ ਖਬਰ ਇਹ ਹੈ ਕਿ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਅਪਣੇ ਲਈ ਇਕ ਨਵਾਂ ਆਸ਼ਿਆਨਾ ਖਰੀਦ ਲਿਆ ਹੈ।

Malaika And ArjunMalaika And Arjun

ਖਬਰਾਂ ਦੇ ਮੁਤਾਬਕ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਨੇ ਮਿਲ ਕੇ ਮੁੰਬਈ ਦੇ ਲੋਖੰਡਵਾਲਾ ਕਾਪਲੇਕਸ ਦੇ ਕੋਲ ਇਕ ਘਰ ਖਰੀਦਿਆ ਹੈ। ਹਾਲਾਂਕਿ ਅਰਜੁਨ ਅਤੇ ਮਲਾਇਕਾ ਇਸ ਵਿਚ ਵਿਆਹ ਤੋਂ ਬਾਅਦ ਰਹਿਣਗੇ ਜਾਂ ਇਸ ਵਿਚ ਲਿਵ ਰਹਿਣਗੇ। ਇਸ ਬਾਰੇ ਵਿਚ ਹੁਣ ਕੁਝ ਵੀ ਕਿਹਾ ਨਹੀਂ ਜਾ ਸਕਦਾ ਹੈ। ਕਰਨ ਜੌਹਰ ਦੇ ਚੈਟ ਸ਼ੋਅ ਕਾਫ਼ੀ ਵਿਦ ਕਰਨ ਵਿਚ ਭੈਣ ਜਾਂਹਨਵੀ ਦੇ ਨਾਲ ਪੁੱਜੇ ਅਰਜੁਨ ਨੇ ਇਹ ਮੰਨਿਆ ਕਿ ਉਹ ਹੁਣ ਇਕੱਲੇ  ਨਹੀਂ ਹਨ। ਅਰਜੁਨ ਨੇ ਕਿਹਾ ‘ਨਹੀਂ ਹੁਣ ਮੈਂ ਇਕੱਲਾ ਨਹੀਂ ਹਾਂ।‘ ਅਰਜੁਨ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਵਿਆਹ ਕਰ ਸਕਦੇ ਹਨ।

Malaika And ArjunMalaika And Arjun

ਇਸ ਉਤੇ ਅਰਜੁਨ ਨੇ ਕਿਹਾ ‘ਪਹਿਲਾਂ ਵਿਆਹ ਦਾ ਇਰਾਦਾ ਨਹੀਂ ਸੀ ਪਰ ਹੁਣ ਹੈ।‘ ਹਾਲ ਹੀ ਵਿਚ ਮਲਾਇਕਾ ਤੋਂ ਜਦੋਂ ਕਰਨ ਜੌਹਰ ਨੇ ਪੁੱਛਿਆ ਸੀ ਕਿ ਉਨ੍ਹਾਂ ਦਾ ਜਨਮ ਦਿਨ  ਕਿਵੇਂ ਦਾ ਸੀ ਉਦੋਂ ਮਲਾਇਕਾ ਨੇ ਕਿਹਾ ਕਿ ਇਹ ਖੁਸ਼ੀਆਂ ਨਾਲ ਭਰਪੂਰ ਸੀ ਪਰ ਜਦੋਂ ਕਰਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਸ ਪਾਰਟੀ ਵਿਚ ਉਹ ਕਿਸ ਦੇ ਨਾਲ ਸੀ। ਤਾਂ ਮਲਾਇਕਾ ਨੇ ਇਹ ਗੱਲ ਵੱਡੀ ਹੀ ਚਲਾਕੀ ਨਾਲ ਟਾਲ ਦਿਤੀ। ਤੁਹਾਨੂੰ ਦੱਸ ਦਈਏ ਕਿ ਮਲਾਇਕਾ ਅਰੋੜਾ ਅਪਣੇ 45ਵੇਂ ਜਨਮ ਦਿਨ ਵਿਚ ਅਰਜੁਨ ਕਪੂਰ   ਦੇ ਨਾਲ ਇਟਲੀ ਗਈ ਸੀ। ਦੋਨੋਂ ਏਅਰਪੋਰਟ ਉਤੇ ਹੱਥਾਂ ਵਿਚ ਹੱਥ ਪਾਏ ਹੋਏ ਦਿਖਾਈ ਦੇ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement