ਬਾਲੀਵੁਡ ਨਿਰਮਾਤਾ ਦੀ ਸੁਪਾਰੀ ਲੈਣ ਵਾਲਿਆਂ ਨੂੰ ਹੋਈ 5 ਸਾਲ ਦੀ ਸਜ਼ਾ 
Published : Apr 26, 2018, 7:12 pm IST
Updated : Apr 26, 2018, 7:12 pm IST
SHARE ARTICLE
Mahesh bhatt
Mahesh bhatt

ਹੱਤਿਆ ਦੀ ਸਾਜਿਸ਼ ਰਵੀ ਪੁਜਾਰੀ ਦੇ ਇਸ਼ਾਰੇ 'ਤੇ ਰਚੀ ਗਈ ਸੀ

ਬਾਲੀਵੁਡ 'ਚ ਦੀਆਂ ਹੁਣ ਤੱਕ ਕਈ ਹਿੱਟ ਸੁਪਰ ਹਿੱਟ ਫ਼ਿਲਮਾਂ ਦੇਣ ਵਾਲੇ ਨਿਰਮਾਤਾ ਨਿਰਦੇਸ਼ਕ ਮਹੇਸ਼ ਭੱਟ ਦੀ ਹੱਤਿਆ ਦੀ ਸਾਜਿਸ਼ ਕਰਨ ਵਾਲਿਆਂ ਨੂੰ ਅੱਜ ਮਕੋਕਾ ਕੋਰਟ ਨੇ ਡਾਨ ਰਵੀ ਪੁਜਾਰੀ ਦੇ ਗਰੋਹ ਦੇ ਚਾਰ ਮੈਬਰਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਪਹਿਲੀ ਵਾਰ 'ਚ ਤਾਂ ਇਹ ਯਕੀਨ ਕਰਨਾ ਬੇਹੱਦ ਮੁਸ਼ਕਿਲ ਹੋਵੇਗਾ ਕਿ ਨਿਰਮਾਤਾ ਮਹੇਸ਼ ਭੱਟ ਨੂੰ ਮਾਰਨ ਦੀ ਸਾਜਿਸ਼ ਰਚੀ ਗਈ ਹੋਵੇ।  ਪਰ ਇਹ ਸੱਚ ਹੈ ਕਿ ਅਕਸਰ ਹੀ ਹਮੇਸ਼ਾ ਗੰਭੀਰ ਮੁੱਦਿਆਂ 'ਤੇ ਆਪਣੀ ਬੇਬਾਕ ਰਾਏ ਰੱਖਦੇ ਆਏ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਇਸ ਦੇ ਤਹਿਤ ਉਨ੍ਹਾਂ ਨੂੰ ਧੱਮਕੀਆਂ ਵੀ ਮਿਲ ਚੁੱਕੀਆਂ ਹਨ। mahesh Bhatt

ਸਾਲ 2014 'ਚ ਮਹੇਸ਼ ਭੱਟ ਦੀ ਹੱਤਿਆ ਦੀ ਸਾਜਿਸ਼ ਰਵੀ ਪੁਜਾਰੀ  ਦੇ ਇਸ਼ਾਰੇ 'ਤੇ ਰਚੀ ਗਈ ਸੀ ਪਰ ਮੁੰਬਈ ਕਰਾਈਮ ਬ੍ਰਾਂਚ ਨੇ ਉਨ੍ਹਾਂ ਦਾ ਪਲਾਨ ਫੇਲ ਕਰ ਦਿੱਤਾ ਸੀ ਅਤੇ ਹੁਣ ਮਹੇਸ਼ ਭੱਟ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਮੁੰਬਈ ਦੇ ਸਪੈਸ਼ਲ ਮਕੋਕਾ ਕੋਰਟ ਨੇ ਡਾਨ ਰਵੀ ਪੁਜਾਰੀ ਗਰੋਹ ਦੇ ਚਾਰ ਮੈਬਰਾਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮਕਾਰ ਮਹੇਸ਼ ਭੱਟ ਦੇ ਜੂਹੂ ਦਫਤਰ 'ਚ ਸਾਲ 2006 'ਚ ਵੀ ਫਾਈਰਿੰਗ ਕੀਤੀ ਗਈ ਸੀ ਜਿਸ ਦੀ ਪੂਰੀ ਤਰ੍ਹਾਂ ਨਾਲ ਜ਼ਿੰਮੇਦਾਰੀ ਪੁਜਾਰੀ ਗੈਂਗ ਨੇ ਲਈ ਸੀ। ਰਵੀ ਪੁਜਾਰੀ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਧਮਕੀ ਦੇਣ ਅਤੇ ਪੈਸੇ ਵਸੂਲਣ ਦਾ ਦੋਸ਼ ਲੱਗਦਾ ਰਿਹਾ ਹੈ। ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਰਗੇ ਸੁਪਰ ਸਟਾਰਸ ਨੂੰ ਵੀ ਡਾਨ ਰਵੀ ਪੁਜਾਰੀ ਧਮਕੀ ਦੇ ਚੁੱਕਾ ਹੈ। ਪਰ ਇਸ ਵਾਰ ਉਸ ਦੇ ਇਹਨਾਂ ਗੁੰਡਿਆਂ ਨੂੰ ਸਜ਼ਾ ਦੇਣ 'ਚ ਪੁਲਸ ਅਤੇ ਅਦਾਲਤ ਕਾਮਯਾਬ ਰਹੀ ਆਈ।  ਹੁਣ ਪੁਲਸ ਹੋਰ ਅਜਿਹੇ ਗੁੰਡਿਆਂ ਦੀ ਭਾਲ ਵਿਚ ਜੁਟ ਗਈ ਹੈ ਜੋ ਕਿ ਕੀਤੇ ਨਾ ਕੀਤੇ ਬਾਲੀਵੁਡ ਸਿਤਾਰਿਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਫ਼ਿਰਾਕ 'ਚ ਰਹਿੰਦੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement