ਇਸ ਆਲੀਸ਼ਾਨ ਪੈਲੇਸ 'ਚ ਹੋਵੇਗਾ ਪ੍ਰਿਅੰਕਾ - ਨਿਕ ਦਾ ਵਿਆਹ 
Published : Nov 24, 2018, 4:15 pm IST
Updated : Nov 24, 2018, 4:15 pm IST
SHARE ARTICLE
Umaid Bhawan Palace
Umaid Bhawan Palace

ਬਾਲੀਵੁਡ ਵਿਚ ਇਨੀ ਦਿਨੀਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਬਾਲੀਵੁਡ ਦੇ ਰੋਮਾਂਟਿਕ ਕਪਲ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ, ...

ਬਾਲੀਵੁਡ ਵਿਚ ਇਨੀ ਦਿਨੀਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਬਾਲੀਵੁਡ ਦੇ ਰੋਮਾਂਟਿਕ ਕਪਲ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ, ਉਥੇ ਹੀ ਪ੍ਰਿਅੰਕਾ ਚੋਪੜਾ ਵੀ ਇਸ ਸਾਲ ਦੇ ਅੰਤ ਤੱਕ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਪ੍ਰਿਅੰਕਾ ਹਾਲੀਵੁਡ ਸਟਾਰ ਨਿਕ ਜੋਨਸ ਦੇ ਨਾਲ ਵਿਆਹ ਕਰ ਰਹੀ ਹੈ। ਵਿਆਹ ਲਈ ਨਿਕ ਭਾਰਤ ਆ ਚੁੱਕੇ ਹਨ। ਵਿਆਹ ਲਈ ਜੋਧਪੁਰ ਦੇ ਤਾਜ ਉਂਮੇਦ ਭਵਨ ਨੂੰ ਬੁੱਕ ਕਰ ਲਿਆ ਗਿਆ ਹੈ।

umaid bhawanUmaid Bhawan

ਸੂਤਰਾਂ ਦੇ ਮੁਤਾਬਕ 2 ਦਸੰਬਰ ਨੂੰ ਉਮੇਦ ਭਵਨ ਪੈਲੇਸ ਵਿਚ ਦੋਨਾਂ ਦਾ ਵਿਆਹ ਹੋਵੇਗਾ। ਵਿਆਹ ਦਾ ਸਮਾਰੋਹ ਤਿੰਨ ਦਿਨ ਚੱਲੇਗਾ। ਇਕ ਦਸੰਬਰ ਨੂੰ ਮਹਿੰਦੀ ਦੀ ਰਸਮ ਅਤੇ ਸੰਗੀਤ ਸੇਰੇਮਨੀ ਹੋਵੇਗੀ। ਪ੍ਰਿਅੰਕਾ ਨੇ ਮੰਗਣੀ ਲਈ ਜਵੈਲਰੀ ਜੋਧਪੁਰ ਵਿਚ ਹੀ ਤਿਆਰ ਕਰਵਾਈ ਸੀ ਅਜਿਹੇ ਵਿਚ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਵਿਆਹ ਦੀ ਜਵੈਲਰੀ ਵੀ ਇੱਥੇ ਤੋਂ ਪਸੰਦ ਕਰੇਗੀ। ਸੂਤਰਾਂ ਦੇ ਮੁਤਾਬਕ ਉਮੈਦ ਪੈਲੇਸ ਦਾ ਇਕ ਦਿਨ ਦਾ ਕਿਰਾਇਆ ਕਰੀਬ 43 ਲੱਖ ਰੁਪਏ ਹੈ।

umaid bhawanUmaid Bhawan

ਇਹ ਭਵਨ ਤਿੰਨ ਹਿਸਿਆਂ ਵਿਚ ਵੰਡਿਆ ਹੋਇਆ ਹੈ। ਇਕ ਪਾਸੇ ਸ਼ਾਹੀ ਪਰਵਾਰ ਰਹਿੰਦਾ ਹੈ ਅਤੇ ਦੂਜੇ ਹਿੱਸੇ ਵਿਚ ਤਾਜ ਸਮੂਹ ਦੁਆਰਾ ਉਮੈਦ ਪੈਲੇਸ ਨੂੰ ਸੰਚਾਲਿਤ ਕੀਤਾ ਜਾਂਦਾ ਹੈ। ਉਥੇ ਹੀ ਤੀਸਰੇ ਹਿਸੇ ਵਿਚ ਮਿਊਜ਼ੀਅਮ ਹੈ। ਮਹਿਲ ਵਿਚ 22 ਕਮਰੇ ਅਤੇ 42 ਸੁਈਟਸ ਹਨ। ਫੁੱਲਾਂ  ਦੇ ਬਗੀਚੇ, ਸਵੀਮਿੰਗ ਪੂਲ, ਸਪਾ, ਮਸਾਜ਼ ਰੂਮ, ਯੋਗਾ ਰੂਮ ਸਹਿਤ ਤਮਾਮ ਸੁਵਿਧਾਵਾਂ ਉਪਲੱਬਧ ਹਨ।

umaid bhawanUmaid Bhawan

ਇੱਥੇ ਫੈਮਿਲੀ ਮਿਊਜ਼ੀਅਮ, ਬੈਂਕਵੇਟ ਹਾਲ, ਲਾਇਬ੍ਰੇਰੀ, ਇਨਡੋਰ ਸਵਿਮਿੰਗ ਪੂਲ ਸਹਿਤ ਟੈਨਿਸ ਕੋਰਟ ਵੀ ਹੈ। ਉਮੇਦ ਭਵਨ ਪੈਲੇਸ ਵਿਚ ਵੀ ਤਿਆਰ‍ੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਜੋਧਪੁਰ ਪ੍ਰਸ਼ਾਸਨ ਸੁਰੱਖਿਆ ਵਿਵਸਥਾ ਬਣਾਉਣ ਵਿਚ ਜੁਟਿਆ ਹੈ। ਸੂਤਰਾਂ ਦੀ ਮੰਨੀ ਤਾਂ 2 ਦ‍ਸੰਬਰ ਨੂੰ ਜੋਧਪੁਰ ਵਿਚ ਹੋਣ ਵਾਲੇ ਇਸ ਵਿਆਹ ਵਿਚ ਮਹਿਮਾਨ ਹੈਲੀਕਾਪ‍ਟਰ ਨਾਲ ਪਹੁੰਚਣਗੇ। ਪੈਲੇਸ ਵਿਚ ਹੈਲੀਪੈਡ ਤਿਆਰ ਕੀਤਾ ਜਾਵੇਗਾ। ਪ੍ਰ‍ਿਅੰਕਾ - ਨਿਕ ਸਿੱਧੇ ਹੈਲੀਕਾਪ‍ਟਰ ਤੋਂ ਉਮੇਦ ਭਵਨ ਵਿਚ ਦਾਖ਼ਿਲ ਹੋਣਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement