ਨਸ਼ੀਲੇ ਪਦਾਰਥ ਨਾਲ ਬਾਲੀਵੁਡ ਅਦਾਕਾਰ ਏਜਾਜ਼ ਖਾਨ ਗ੍ਰਿਫਤਾਰ
Published : Oct 24, 2018, 1:26 pm IST
Updated : Oct 24, 2018, 1:26 pm IST
SHARE ARTICLE
Ajaz Khan arrested
Ajaz Khan arrested

ਬਿਗ ਬਾਸ ਫੇਮ ਏਜਾਜ਼ ਖਾਨ ਨੂੰ ਐਂਟੀ ਨਾਰਕੋਟਿਕ ਸੈਲ ਨੇ ਬੀਤੀ ਰਾਤ ਬੇਲਾਪੁਰ ਦੇ ਇਕ ਹੋਟਲ ਤੋਂ ਨਸ਼ੇ ਦੀ 8 ਪਾਬੰਦੀਸ਼ੁਦਾ ਗੋਲੀਆਂ ਰੱਖਣ ਦੇ ਜੁਰਮ ਵਿਚ ਗ੍ਰਿਫ...

ਮੁੰਬਈ : (ਪੀਟੀਆਈ) ਬਾਲੀਵੁਡ ਦੇ ਮਸ਼ਹੂਰ ਅਦਾਕਾਰ ਅਤੇ ਬਿਗ ਬਾਸ ਫੇਮ ਏਜਾਜ਼ ਖਾਨ ਨੂੰ ਐਂਟੀ ਨਾਰਕੋਟਿਕ ਸੈਲ ਨੇ ਬੀਤੀ ਰਾਤ ਬੇਲਾਪੁਰ ਦੇ ਇਕ ਹੋਟਲ ਤੋਂ ਨਸ਼ੇ ਦੀ 8 ਪਾਬੰਦੀਸ਼ੁਦਾ ਗੋਲੀਆਂ ਰੱਖਣ ਦੇ ਜੁਰਮ ਵਿਚ ਗ੍ਰਿਫਤਾਰ ਕੀਤਾ ਹੈ। ਏਜਾਜ਼ ਨੂੰ ਅੱਜ ਮੁੰਬਈ ਦੇ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਏਜਾਜ਼ ਤੋਂ ਨਾਰਕੋਟਿਕ ਸੈਲ ਦੀ ਟੀਮ ਲਗਾਤਾਰ ਪੁੱਛਗਿਛ ਕਰ ਰਹੀ ਹੈ। ਪੁਲਿਸ 'ਚ ਏਜਾਜ਼ ਕੋਲੋਂ 2 ਮੋਬਾਇਲ ਫੋਨ ਵੀ ਜ਼ਬਤ ਕੀਤੇ ਹਨ।


ਮੌਕੇ 'ਤੇ ਮੌਜੂਦ ਸੂਤਰ ਦੱਸਦੇ ਹਨ ਕਿ ਜਦੋਂ ਏਜਾਜ਼ ਖਾਨ ਫੜ੍ਹਿਆ ਗਿਆ, ਤੱਦ ਉਹ ਨਸ਼ੇ ਦੀ ਹਾਲਤ ਸੀ। ਨਵੀਂ ਮੁੰਬਈ ਦੇ ਨਾਰਕੋਟਿਕ ਸੈਲ ਨੂੰ ਮਿਲੀ ਇਕ ਟਿਪ ਤੋਂ ਬਾਅਦ ਏਜਾਜ਼ ਦੀ ਗ੍ਰਿਫਤਾਰੀ ਕੀਤੀ ਗਈ। ਨਾਰਕੋਟਿਕ ਸੈਲ ਨੂੰ ਟਿਪ ਮਿਲੀ ਸੀ ਦੀ ਬੇਲਾਪੁਰ ਦੇ ਇਕ ਹੋਟਲ ਵਿਚ ਰੇਵ ਪਾਰਟੀ ਚੱਲ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਛਾਪਾ ਮਾਰਿਆ ਅਤੇ ਏਜਾਜ਼ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਏਜਾਜ਼ 'ਤੇ ਇਸ ਤੋਂ ਪਹਿਲਾਂ ਇਕ ਮਾਡਲ ਨੂੰ ਅਪਣੀ ਅਸ਼ਲੀਲ ਮੈਸੇਜ ਅਤੇ ਤਸਵੀਰਾਂ ਭੇਜਣ ਦਾ ਵੀ ਇਲਜ਼ਾਮ ਸੀ, ਇਸ ਮਾਮਲੇ ਵਿਚ ਉਨ੍ਹਾਂ ਨੂੰ ਕੋਰਟ ਤੋਂ 10000 ਰੁਪਏ ਦੇ 'ਤੇ ਜ਼ਮਾਨਤ ਦਿਤੀ ਗਈ ਸੀ।

Ajaz KhanAjaz Khan

ਏਜਾਜ਼ ਨੂੰ ਉਨ੍ਹਾਂ ਦੇ ਤੇਜ਼ ਤੱਰਾਰ ਅਤੇ ਬਿਨਾਂ ਸਿਰ - ਪੈਰ ਦੇ ਵਿਵਾਦਿਤ ਅਤੇ ਭੜਕਾਊ ਬਿਆਨਾਂ ਲਈ ਜਾਣਿਆ ਜਾਂਦਾ ਹੈ। ਉਹ ਕਈ ਵਾਰ ਬਿਨਾਂ ਕਾਰਨ ਲੜਾਈ ਕਰ ਲੋਕਾਂ ਨਾਲ ਉਲਝਦੇ ਵੀ ਰਹੇ ਹਨ । ਬਿਗ ਬਾਸ ਤੋਂ ਇਲਾਵਾ ਏਜਾਜ਼ ਨੇ ਛੋਟੀ - ਮੋਟੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement