ਦੂਰਦਰਸ਼ਨ ਵਿਚ ਕੰਮ ਕਰਨ ਵਾਲੇ ਅਦਾਕਾਰ ਦੀ ਕੋਰੋਨਾ ਨਾਲ ਗਈ ਜਾਨ
Published : Apr 24, 2021, 3:34 pm IST
Updated : Apr 24, 2021, 3:40 pm IST
SHARE ARTICLE
Lalit Behl
Lalit Behl

ਲਲਿਤ ਬਹਿਲ ਦਾ ਥੀਏਟਰ ਨਾਲ ਸੀ ਡੂੰਘਾ ਸਬੰਧ

ਨਵੀਂ ਦਿੱਲੀ:  ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆਂ ਨੂੰ  ਆਪਣੀ ਚਪੇਟ ਵਿਚ ਲੈ ਲਿਆ ਹੈ। ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਹਰ ਰੋਜ਼ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਸ ਵਿਚਕਾਰ ਦਿੱਗਜ ਅਦਾਕਾਰ ਅਤੇ ਫਿਲਮ ਨਿਰਮਾਤਾ ਲਲਿਤ ਬਹਿਲ ਦੀ ਕੋਰੋਨਾ ਕਾਰਨ ਮੌਤ ਹੋ ਗਈ।

corona casecorona case

ਲਲਿਤ ਬਹਿਲ ਦੇ ਪੁੱਤਰ ਕਨੂੰ ਬਹਿਲ ਨੇ ਉਹਨਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਕਨੂੰ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਉਹਨਾਂ ਨੂੰ ਦਿਲ ਸਬੰਧੀ ਸਮੱਸਿਆਵਾਂ ਸਨ ਅਤੇ ਫਿਰ ਕੋਵਿਡ  ਸੰਕਰਮਿਤ ਹੋਣ  ਤੋਂ ਬਾਅਦ ਉੁਹਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਸਨ।

Lalit BehlLalit Behl

ਲਲਿਤ ਬਹਿਲ ਦਾ ਥੀਏਟਰ ਨਾਲ ਡੂੰਘਾ ਸਬੰਧ ਸੀ। ਉਹਨਾਂ ਨੇ ਦੂਰਦਰਸ਼ਨ ਦੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ। ਉਹਨਾਂ ਨੇ 'ਤਪਿਸ਼', 'ਆਤਿਸ਼' ਅਤੇ 'ਸੁਨਹਿਰੀ ਜਿਲਦ' ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸੀਰੀਅਲ 'ਅਫਸਨੇ' 'ਚ ਵੀ ਕੰਮ ਕੀਤਾ ਸੀ।

Lalit BehlLalit Behl

ਵੈੱਬ ਸੀਰੀਜ਼ ਵਿਚ ਵੀ  ਕੀਤਾ ਕੰਮ
ਲਲਿਤ ਬਹਿਲ ਤਿਤਲੀ ਅਤੇ ਮੁਕਤੀ ਭਵਨ ਫਿਲਮਾਂ ਵਿੱਚ ਨਜ਼ਰ ਆਏ ਸਨ।  ਤਿਤਲੀ' ਦਾ ਨਿਰਦੇਸ਼ਨ ਉਨ੍ਹਾਂ ਦੇ ਬੇਟੇ ਨੇ ਕੀਤਾ ਸੀ। ਲਲਿਤ ਨੇ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਵੈੱਬ ਸੀਰੀਜ਼' ਮੇਡ ਇਨ ਹੈਵਿਨ ਵਿਚ ਵੀ ਕੰਮ ਕੀਤਾ। ਉਨ੍ਹਾਂ ਦੀ ਫਿਲਮ  ਜਜਮੈਂਟਲ ਹੈ ਕਿਆ' ਸਾਲ 2019 ਵਿਚ ਰਿਲੀਜ਼ ਹੋਈ ਸੀ।

Lalit BehlLalit Behl

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement