ਵਰੁਣ ਧਵਨ-ਸ਼ਰਧਾ ਕਪੂਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ 
Published : Jan 23, 2020, 11:59 am IST
Updated : Jan 23, 2020, 11:59 am IST
SHARE ARTICLE
File Photo
File Photo

ਰੁਣ ਧਵਨ, ਸ਼ਰਧਾ ਕਪੂਰ, ਪ੍ਰਭੂ ਦੇਵਾ ਅਤੇ ਨੋਰਾ ਫਤੇਹੀ ਅਭਿਨੀਤ ਡਾਂਸਿਗ ਫਿਲਮ ‘ਸਟ੍ਰੀਟ ਡਾਂਸਰ 3ਡੀ’ ਸਿਨੇਮਾਘਰਾਂ ਵਿਚ ਦਸਤਕ ਦੇਣ ਲਈ ਤਿਆਰ ਹੈ

ਮੁੰਬਈ- ਵਰੁਣ ਧਵਨ, ਸ਼ਰਧਾ ਕਪੂਰ, ਪ੍ਰਭੂ ਦੇਵਾ ਅਤੇ ਨੋਰਾ ਫਤੇਹੀ ਅਭਿਨੀਤ ਡਾਂਸਿਗ ਫਿਲਮ ‘ਸਟ੍ਰੀਟ ਡਾਂਸਰ 3ਡੀ’ ਸਿਨੇਮਾਘਰਾਂ ਵਿਚ ਦਸਤਕ ਦੇਣ ਲਈ ਤਿਆਰ ਹੈ। ਇਸ ਫਿਲਮ ਨੂੰ ਭਾਰਤੀ ਸਿਨੇਮਾ ਜਗਤ ਦੀ ਸਭ ਤੋਂ ਵੱਡੀ 3ਡੀ ਡਾਂਸ ਫਿਲਮ ਦੱਸਿਆ ਜਾ ਰਿਹਾ ਹੈ। 24 ਜਨਵਰੀ 2020 ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਲੋਂ ਦਰਸ਼ਕਾਂ ਨੂੰ ਕਾਫੀ ਉਮੀਂਦਾਂ ਹਨ।

File PhotoFile Photo

ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਵਰੁਣ ਧਵਨ-ਸ਼ਰਧਾ ਕਪੂਰ ਨੂੰ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਚ ਦੇਖਿਆ ਗਿਆ। ਜਿੱਥੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਦਰਅਸਲ, ਫਿਲਮ ਦੇ ਰਿਲੀਜ਼ ਵਿਚ ਸਿਰਫ਼ 24 ਘੰਟੇ ਬਾਕੀ ਹਨ। ਅਜਿਹੇ ਵਿਚ ਵਰੁਣ ਧਵਨ-ਸ਼ਰਧਾ ਕਪੂਰ ਫਿਲਮ ਨੂੰ ਹਿੱਟ ਬਣਾਉਣ ਲਈ ਕੋਈ ਵੀ ਕਸਰ ਨਹੀਂ ਛੱਡ ਰਹੇ ਹਨ।

File PhotoFile Photo

ਅਜਿਹੇ ਵਿਚ ਇਹ ਦੋਵੇਂ ਆਪਣੀ ਸਟ੍ਰੀਟ ਡਾਂਸਰ ਟੀਮ ਨਾਲ ਫਿਲਮ ਪ੍ਰਮੋਸ਼ਨ ਲਈ ਦਿੱਲੀ ਆਏ। ਇਸ ਦੌਰਾਨ ਦੋਵਾਂ ਨੇ ਟੀਮ ਨਾਲ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਪਹੁੰਚ ਕੇ ਫਿਲਮ ਦੇ ਸਫਲ ਹੋਣ ਦੀ ਪ੍ਰਾਥਨਾ ਵੀ ਕੀਤੀ। ਦੋਵਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਕੁੱਝ ਸਮਾਂ ਬਿਤਾਇਆ ਅਤੇ ਮੱਥਾ ਟੇਕਣ ਤੋਂ ਬਾਅਦ ਦੋਵਾਂ ਸਿਤਾਰਿਆਂ ਨੇ ਗੁਰੁਦਵਾਰੇ ਵਿਚ ਸੇਵਾ ਵੀ ਕੀਤੀ।

File PhotoFile Photo

ਦੱਸ ਦਈਏ ਕਿ ‘ਸਟ੍ਰੀਟ ਡਾਂਸਰ 3ਡੀ’ ਨੂੰ ਯੂ / ਏ ਸਰਟੀਫਿਕੇਟ ਮਿਲਿਆ ਹੈ। ਇਹ ਇਕ ਸਾਫ਼-ਸੁੱਥਰੀ ਫਿਲਮ ਹੈ, ਜਿਸ ਨੂੰ ਯੂਥ ਦੇ ਨਾਲ-ਨਾਲ ਪਰਿਵਾਰਿਕ ਮੈਂਬਰ ਵੀ ਦੇਖ ਸਕਦੇ ਹਨ। ਫਿਲਮ ਵਿਚ ਮੌਜ ਮਸਤੀ,  ਐਕਸ਼ਨ, ਡਾਂਸ ਅਤੇ ਇਮੋਸ਼ਨ ਦੇ ਨਾਲ ਹੀ ਨਾਲ ਦੇਸ਼ਭਗਤੀ ਵੀ ਦੇਖਣ ਨੂੰ ਮਿਲੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement