ਕੈਂਸਰ ਦਾ ਸ਼ੁਰੂਆਤੀ ਇਲਾਜ ਮੁੰਬਈ ਵਿਚ ਹੀ ਕਰਵਾਉਣਗੇ ਸੰਜੇ ਦੱਤ, ਪਤਨੀ ਵੱਲੋਂ ਜਾਰੀ ਕੀਤਾ ਗਿਆ ਬਿਆਨ
Published : Aug 19, 2020, 11:47 am IST
Updated : Aug 19, 2020, 11:47 am IST
SHARE ARTICLE
Sanjay Dutt
Sanjay Dutt

ਬਾਲੀਵੁੱਡ ਅਦਾਕਾਰ ਸੰਜੇ ਦੱਤ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਭਰਤੀ ਹੋਏ।

ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਭਰਤੀ ਹੋਏ। ਘਰ ਤੋਂ ਨਿਕਲਦੇ ਹੋਏ ਸੰਜੇ ਦੱਸ ਨੇ ਅਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਸਾਰਿਆਂ ਨੂੰ ਦੁਆਵਾਂ ਕਰਨ ਲਈ ਕਿਹਾ। ਇਸ ਦੌਰਾਨ ਉਹਨਾਂ ਦੀ ਪਤਨੀ ਮਾਨਿਅਤਾ ਦੱਤ ਅਤੇ ਉਹਨਾਂ ਦੀਆਂ ਦੋਵੇਂ ਭੈਣਾਂ ਪ੍ਰੀਆ ਦੱਤ ਅਤੇ ਨਮਰਤਾ ਉਹਨਾਂ ਨਾਲ ਸਨ।

Sanjay Dutt With WifeSanjay Dutt With Wife

ਸੰਜੇ ਦੱਤ ਦੇ ਹਸਪਤਾਲ ਵਿਚ ਭਰਤੀ ਹੋਣ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਇਕ ਬਿਆਨ ਜਾਰੀ ਕੀਤਾ ਹੈ। ਮਾਨਿਅਤਾ ਨੇ ਕਹਾ ਕਿ ‘ਸੰਜੂ ਦੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁੱਭਚਿੰਤਕਾਂ ਦਾ ਧੰਨਵਾਦ। ਇੰਨੇ ਸਾਲਾਂ ਵਿਚ ਮਿਲੇ ਪਿਆਰ ਅਤੇ ਸਤਿਕਾਰ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਸੰਜੂ ਨੇ ਅਪਣੀ ਜ਼ਿੰਦਗੀ ਵਿਚ ਕਾਫ਼ੀ ਉਤਾਰ ਚੜਾਅ ਦੇਖੇ ਹਨ ਪਰ ਹਰ ਮੁਸ਼ਕਲ ਸਮੇਂ ਦੌਰਾਨ ਤੁਹਾਡੇ ਪਿਆਰ ਨੇ ਉਹਨਾਂ ਨੂੰ ਹਿੰਮਤ ਦਿੱਤੀ। ਅਸੀਂ ਇਸ ਦੇ ਲਈ ਹਮੇਸ਼ਾਂ ਧੰਨਵਾਦੀ ਰਹਾਂਗੇ’।

Sanjay DuttSanjay Dutt

ਉਹਨਾਂ ਨੇ ਦੱਸਿਆ ਕਿ ਸੰਜੇ ਦੱਤ ਹਾਲੇ ਮੁੰਬਈ ਵਿਚ ਹੀ ਇਲਾਜ ਕਰਵਾਉਣਗੇ ਅਤੇ ਉਹਨਾਂ ਦੀ ਇਲਾਜ ਲਈ ਕਿਤੇ ਵੀ ਜਾਣ ਦੀ ਯੋਜਨਾ ਨਹੀਂ ਹੈ। ਅੱਗੇ ਦੀ ਯਾਤਰਾ ਕੋਵਿਡ ਦੀ ਸਥਿਤੀ ਵਿਚ ਸੁਧਾਰ ਹੋਣ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਪ੍ਰਸ਼ੰਸਕਾਂ ਨੂੰ ਲਗਾਤਾਰ ਸੰਜੇ ਦੱਤ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਰਹਿਣਗੇ।

Sanjay Dutt With WifeSanjay Dutt With Wife

ਜ਼ਿਕਰਯੋਗ ਹੈ ਕਿ 8 ਅਗਸਤ ਨੂੰ ਸੰਜੇ ਦੱਤ ਸਾਹ ਲੈਣ ਵਿਚ ਮੁਸ਼ਕਲ ਦੇ ਚਲਦਿਆਂ ਲੀਲਾਵਤੀ ਹਸਪਤਾਲ ਵਿਚ ਭਰਤੀ ਹੋਏ ਸੀ। ਇਸ ਦੌਰਾਨ ਉਹਨਾਂ ਦਾ ਕੋਵਿਡ 19 ਟੈਸਟ ਕਰਵਾਇਆ ਗਿਆ ਸੀ ਜੋ ਕਿ ਨੈਗੇਟਿਵ ਆਇਆ। 11 ਅਗਸਤ ਨੂੰ ਪਤਾ ਚੱਲਿਆ ਕਿ ਉਹਨਾਂ ਫੇਫੜੇ ਦਾ ਕੈਂਸਰ ਹੈ। ਅਦਾਕਾਰ ਨੇ ਇਕ ਪੋਸਟ ਜ਼ਰੀਏ ਦੱਸਿਆ ਕਿ ਉਹ ਕੰਮ ਤੋਂ ਕੁਝ ਸਮੇਂ ਲਈ ਛੁੱਟੀ ਲੈ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement