ਫਿਰ ਤੋਂ ਲੜਾਈ ਕਰਦੀ ਦਿਖਾਈ ਦੇਵੇਗੀ ਰਾਣੀ ਮੁਖਰਜੀ, ‘ਮਰਦਾਨੀ 2’ ਦਾ ਹੋਇਆ ਐਲਾਨ
Published : Dec 10, 2018, 5:20 pm IST
Updated : Dec 10, 2018, 5:20 pm IST
SHARE ARTICLE
Rani Mukherjee
Rani Mukherjee

ਅਦਾਕਾਰਾ ਰਾਣੀ ਮੁਖਰਜੀ ਫਿਲਮ ‘ਮਰਦਾਨੀ’ ਦੀ ਸੀਰੀਜ਼ ਵਿਚ ਨਜ਼ਰ.....

ਮੁੰਬਈ (ਭਾਸ਼ਾ): ਅਦਾਕਾਰਾ ਰਾਣੀ ਮੁਖਰਜੀ ਫਿਲਮ ‘ਮਰਦਾਨੀ’ ਦੀ ਸੀਰੀਜ਼ ਵਿਚ ਨਜ਼ਰ ਆਵੇਗੀ। ਉਨ੍ਹਾਂ ਨੇ ਕਿਹਾ ਕਿ ਫਿਲਮ ਦਾ ਪਹਿਲਾ ਭਾਗ ਉਨ੍ਹਾਂ ਦੇ  ਦਿਲ ਦੇ ਬਹੁਤ ਕਰੀਬ ਹੈ ਅਤੇ ਉਨ੍ਹਾਂ ਦੇ ਲਈ ‘ਮਰਦਾਨੀ 2’ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜਾਰ ਕਰਨਾ ਮੁਸ਼ਕਲ ਹੋ ਰਿਹਾ ਹੈ। ਰਾਣੀ ਆਖਰੀ ਵਾਰ ਫਿਲਮ ‘ਹਿਚਕੀ’ ਵਿਚ ਨਜ਼ਰ ਆਈ ਸੀ। ਰਾਣੀ ਨੇ ਇਕ ਬਿਆਨ ਵਿਚ ਕਿਹਾ, ‘ਮਰਦਾਨੀ 2’ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇਗੀ।

Rani MukherjeeRani Mukherjee

ਫਿਲਮ ਦੀ ਰਿਲੀਜ਼ ਤੋਂ ਬਾਅਦ ਹਰ ਕੋਈ ਮੇਰੇ ਤੋਂ ਵਾਰ-ਵਾਰ ਪੁੱਛਦਾ ਸੀ ਕਿ ਮੈਂ ‘ਮਰਦਾਨੀ 2’ ਕਦੋਂ ਕਰਾਂਗੀ ਅਤੇ ਮੈਨੂੰ ਭਰੋਸਾ ਹੈ ਕਿ ਇਹ ਘੋਸ਼ਣਾ ਉਨ੍ਹਾਂ ਸਾਰੀਆਂ ਨੂੰ ਹੈਰਾਨ ਕਰ ਦੇਵੇਗੀ। ਗੋਪੀ ਨੇ ਇਕ ਗ਼ੈਰ-ਮਾਮੂਲੀ ਕਹਾਣੀ ਲਿਖੀ ਹੈ ਜੋ ਸਾਨੂੰ ਸਾਰੀਆਂ ਨੂੰ ਕਾਫ਼ੀ ਪਸੰਦ ਹੈ ਅਤੇ ਮੇਰੇ ਲਈ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜਾਰ ਕਰਨਾ ਮੁਸ਼ਕਲ ਹੋ ਰਿਹਾ ਹੈ।

Rani MukherjeeRani Mukherjee

‘ਮਰਦਾਨੀ’ 2014 ਵਿਚ ਰਿਲੀਜ਼ ਹੋਈ ਸੀ ਜਿਸ ਵਿਚ ਰਾਣੀ ਨੇ ਸ਼ਿਵਾਨੀ ਰਾਏ ਨਾਮਕ ਇਕ ਪੁਲਸ ਕਰਮਚਾਰੀ ਦਾ ਕਿਰਦਾਰ ਨਿਭਾਇਆ ਸੀ ਜੋ ਨਾਬਾਲਿੰਗ ਲੜਕੀਆਂ ਦੀ ਤਸਕਰੀ ਰੈਕੇਟ ਦਾ ਭੰਡਾਫੋੜ ਕਰਦੀ ਹੈ। ਯਸ਼ਰਾਜ ਫਿਲਮਸ ਦੇ ਬੈਨਰ ਹੇਠਾ ਫਿਲਮ ‘ਮਰਦਾਨੀ 2’ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਹ ਫਿਲਮ 2019  ਦੇ ਵਿਚਕਾਰ ਰਿਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement