ਸੁਸ਼ਾਂਤ ਕੇਸ : ਰੀਆ ਚੱਕਰਵਰਤੀ  ਨੂੰ ਪੁੱਛ-ਪੜਤਾਲ ਲਈ ਅੱਜ ਮੁੜ ਬੁਲਾਇਆ
Published : Aug 10, 2020, 9:33 am IST
Updated : Aug 10, 2020, 9:33 am IST
SHARE ARTICLE
Rhea Chakraborty And Sushant Singh Rajput
Rhea Chakraborty And Sushant Singh Rajput

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀ ਅਦਾਕਾਰਾ ਅਤੇ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕਰਨਗੇ।

ਨਵੀਂ ਦਿੱਲੀ - ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਵਿਚ ਪੁੱਛਗਿੱਛ ਜਾਰੀ ਹੈ। ਅੱਜ ਇਕ ਵਾਰ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀ ਅਦਾਕਾਰਾ ਅਤੇ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕਰਨਗੇ। ਇਨ੍ਹਾਂ ਸਾਰਿਆਂ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ, ਪਰ ਈਡੀ ਨੇ ਫਿਰ ਸੋਮਵਾਰ ਦਾ ਸੰਮਨ ਭੇਜਿਆ ਹੈ।

Rhea Chakraborty files petition in Supreme CourtRhea Chakraborty

ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਕਾਲਾ ਧਨ ਮਾਮਲੇ ਵਿਚ ਅਦਾਕਾਰਾ ਰੀਆ ਚਕਰਵਰਤੀ ਦੇ ਭਰਾ ਸ਼ੌਵਿਕ ਚਕਰਵਰਤੀ ਕੋਲੋਂ ਲਗਭਗ 18 ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ। ਸ਼ੌਵਿਕ ਕੋਲੋਂ ਰਾਤ ਭਰ ਕੀਤੀ ਗਈ ਪੁੱਛ-ਪੜਤਾਲ ਮਗਰੋਂ ਉਹ ਸਵੇਰੇ ਲਗਭਗ ਸਾਢੇ ਛੇ ਵਜੇ ਇਥੋਂ ਈਡੀ ਦਫ਼ਤਰ ਵਿਚੋਂ ਨਿਕਲਿਆ।  ਉਸ ਕੋਲੋਂ ਸੱਤ ਅਗੱਸਤ ਨੂੰ ਵੀ ਪੁੱਛ-ਪੜਤਾਲ ਕੀਤੀ ਗਈ ਸੀ।

Enforcement DirectorateEnforcement Directorate

ਉਸੇ ਦਿਨ ਉਸ ਦੀ ਭੈਣ ਅਤੇ ਇਸ ਮਾਮਲੇ ਦੀ ਮੁੱਖ ਮੁਲਜ਼ਮ ਰੀਆ ਕੋਲੋਂ ਵੀ ਏਜੰਸੀ ਨੇ ਪਹਿਲੀ ਵਾਰ ਲਗਭਗ ਅੱਠ ਘੰਟਿਆਂ ਤਕ ਪੁੱਛ-ਪੜਤਾਲ ਕੀਤੀ ਸੀ। ਰੀਆ ਅਤੇ ਉਸ ਦੇ ਪਿਤਾ ਇੰਦਰਜੀਤ ਚਕਰਵਰਤੀ ਨੂੰ ਮੁੜ ਸੋਮਵਾਰ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਸ਼ੁਕਰਵਾਰ ਨੂੰ ਈਡੀ ਨੇ ਇੰਦਰਜੀਤ, ਰੀਆ ਦੇ ਚਾਰਟਰਡ ਅਕਾਊਂਟੈਂਟ ਰਿਤੇਸ਼ ਸ਼ਾਹ ਅਤੇ ਕਾਰੋਬਾਰੀ ਪ੍ਰਬੰਧਕ ਸ਼ਰੁਤੀ ਮੋਦੀ ਕੋਲੋਂ ਪੁੱਛ-ਪੜਤਾਲ ਕੀਤੀ ਸੀ।

Sushant rajput and Rhea chakrabortySushant rajput and Rhea chakraborty

ਸ਼ਰੁਤੀ, ਸੁਸ਼ਾਂਤ ਲਈ ਵੀ ਕੰਮ ਕਰਦੀ ਸੀ। ਸਮਝਿਆ ਜਾਂਦਾ ਹੈ ਕਿ ਏਜੰਸੀ ਨੇ ਰੀਆ ਕੋਲੋਂ ਮਰਹੂਮ ਅਦਾਕਾਰ ਨਾਲ ਦੋਸਤੀ, ਕਾਰੋਬਾਰੀ ਸੌਦਿਆਂ ਅਤੇ ਦੋਹਾਂ ਵਿਚਲੇ ਸਬੰਧਾਂ ਬਾਰੇ ਵੀ ਪੁੱਛ-ਪੜਤਾਲ ਕੀਤੀ ਸੀ। ਰੀਆ ਨੇ ਅਦਾਲਤ ਵਿਚ ਕਿਹਾ ਸੀ ਕਿ ਉਹ ਰਾਜਪੂਤ ਨਾਲ ਸਹਿ-ਜੀਵਨ ਵਿਚ ਸੀ। ਸੂਤਰਾਂ ਮੁਤਾਬਕ ਰੀਆ ਨੇ ਏਜੰਸੀ ਨੂੰ ਦਸਿਆ ਕਿ ਉਸ ਨੇ ਅਪਣੀ ਆਮਦਨ, ਬੱਚਤ ਤੋਂ ਸੰਪਤੀ ਵਿਚ ਨਿਵੇਸ਼ ਕੀਤਾ ਅਤੇ ਬੈਂਕ ਤੋਂ ਕਰਜ਼ਾ ਲਿਆ। ਸੁਸ਼ਾਂਤ ਦੇ ਪਿਤਾ ਨੇ ਉਸ ਦੇ ਬੇਟੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement