ਸਲਮਾਨ ਖ਼ਾਨ ਦਾ ਨਵਾਂ ਗਾਣਾ ‘ਤੇਰੇ ਬਿਨ’ ਦਾ ਟੀਜ਼ਰ ਹੋਇਆ ਰੀਲੀਜ਼, ਲੋਕ ਕਰ ਰਹੇ ਨੇ ਖੂਬ ਪਸੰਦ
Published : May 10, 2020, 5:26 pm IST
Updated : May 10, 2020, 5:27 pm IST
SHARE ARTICLE
Photo
Photo

ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਫਿਲਮਾਂ ਦੇ ਨਾਲ-ਨਾਲ ਗਾਣਿਆਂ ਦੇ ਜ਼ਰੀਏ ਵੀ ਆਪਣੇ ਫੈਂਸ ਨੂੰ ਅਕਸਰ ਖੁਸ਼ ਕਰਦੇ ਆ ਰਹੇ ਹਨ।

ਨਵੀਂ ਦਿੱਲੀ : ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਫਿਲਮਾਂ ਦੇ ਨਾਲ-ਨਾਲ ਗਾਣਿਆਂ ਦੇ ਜ਼ਰੀਏ ਵੀ ਆਪਣੇ ਫੈਂਸ ਨੂੰ ਅਕਸਰ ਖੁਸ਼ ਕਰਦੇ ਆ ਰਹੇ ਹਨ। ਪਹਿਲਾਂ ਵੀ ਕਈ ਫਿਲਮਾਂ ਵੀ ਸਲਮਾਨ ਖ਼ਾਨ ਦੀ ਗਾਇਕੀ ਸੁਣਨ ਨੂੰ ਮਿਲੀ ਹੈ ਹੁਣ ਇਕ ਵਾਰ ਫਿਰ ਸਲਮਾਨ ਖ਼ਾਨ ਇਕ ਨਵਾਂ ਗਾਣਾ ਲੈ ਕੇ ਆ ਰਹੇ ਹਨ। ਇਸ ਗਾਣੇ ਦਾ ਨਾਮ ‘ਤੇਰੇ ਬਿਨ’ ਹੈ ਜਿਸ ਦਾ ਹਾਲਹੀ ਵਿਚ ਟੀਜ਼ਰ ਰੀਲੀਜ਼ ਹੋਇਆ ਹੈ। ਇਸ ਗਾਣੇ ਵਿਚ ਸਲਮਾਨ ਖ਼ਾਨ ਜੈਕਲੀਨ ਫਰਟੈਂਡਿੰਸ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

photophoto

ਇਸ ਦੇ ਟੀਜ਼ਰ ਵਿਚ ਸਲਮਾਨ ਖਾਨ ਅਤੇ ਜੈਕਲੀਨ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਸਲਮਾਨ ਖਾਨ ਦੀ ਅਵਾਜ਼ ਵੀ ਕਾਫੀ ਪ੍ਰਭਾਵਿਤ ਕਰ ਰਹੀ ਹੈ। ਹੁਣ ਜਾਹਿਰ ਜਿਹੀ ਗੱਲ ਹੈ ਕਿ ਟੀਜ਼ਰ ਆਉਂਣ ਤੋਂ ਬਆਦ ਸਲਮਾਨ ਖਾਨ ਦੇ ਫੈਂਸ ਵਿਚ ਇਸ ਗਾਣੇ ਨੂੰ ਲੈ ਕੇ ਉਤਸੁਕਤਾ ਵੱਧ ਗਈ ਹੈ। ਲੋਕ ਬੜੀ ਬੇਸਬਰੀ ਨਾਲ ਇਸ ਗਾਣੇ ਦੀ ਉਡੀਕ ਕਰ ਰਹੇ ਹਨ। ਹੁਣ ਜੇਕਰ ਇਸ ਗਾਣੇ ਦੇ ਨਿਰਦੇਸ਼ਨ ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਸਲਮਾਨ ਖ਼ਾਨ ਵੱਲੋਂ ਖੁਦ ਹੀ ਕੀਤਾ ਗਿਆ ਹੈ

Salman KhanSalman Khan

ਅਤੇ ਇਸ ਗਾਣੇ ਨੂੰ ਗਾਇਆ ਵੀ ਸਲਮਾਨ ਨੂੰ ਖੁਦ ਹੀ ਹੈ। ਇਸ ਗਾਣੇ ਦੇ ਬੋਲ ਸ਼ਬੀਰ ਅਹਿਮਦ ਵੱਲੋਂ ਲਿਖੇ ਗਏ ਹਨ ਅਤੇ ਇਸ ਗਾਣੇ ਨੂੰ ਮਿਊਜਿਕ ਅਜੇ ਭਾਟੀਆ ਵੱਲੋਂ ਦਿੱਤਾ ਗਿਆ ਹੈ। ਦੱਸ ਦੱਈਏ ਕਿ ਸਲਮਾਨ ਦੇ ਇਹ ਗਾਣਾ ਯੂਟਿਊਬ ਤੇ 12 ਮਈ ਨੂੰ ਲਾਂਚ ਕੀਤਾ ਜਾਵੇਗਾ। ਦੱਸ ਦੱਈਏ ਕਿ ਲੌਕਡਾਊਨ ਦੇ ਕਾਰਨ ਸਲਮਾਨ ਖਾਨ ਆਪਣੇ ਪਨਵਾਲ ਸਥਿਤ ਫਾਰਮ ਹਾਊਸ ਵਿਚ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਅਤੇ ਆਪਣੇ ਕੁਝ ਕਰੀਬੀ ਦੋਸਤਾਂ ਨੂੰ ਰਹਿ ਰਹੇ ਹਨ।

Salman KhanSalman Khan

ਇਸ ਤੋਂ ਇਲਾਵਾ ਸਲਮਾਨ ਇਸ ਲੌਕਡਾਊਨ ਦੇ ਸਮੇਂ ਵਿਚ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਚਹਾਉਣ ਵਾਲਿਆਂ ਨਾਲ ਗੱਲਬਾਤ ਕਰ ਰਹੇ ਹਨ। ਇਸ ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਸੋਸ਼ਲ ਡਿਸਟੈਸਿੰਗ ਅਤੇ ਲੌਕਡਾਊਨ ਦੇ ਨਿਯਮਾਂ ਦੀ ਪਲਣਾ ਕਰਨ ਬਾਰੇ ਵੀ ਕਿਹਾ ਜਾ ਰਿਹਾ ਹੈ। ਅਜਿਹੇ ਮੁਸ਼ਕਿਲ ਸਮੇਂ ਵਿਚ ਉਹ ਲੋਕਾਂ ਦੀ ਮਦਦ ਵੀ ਕਰ ਰਹੇ ਹਨ।

Salman KhanSalman Khan

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement