Trailor Out : ਦੇਸ਼ ਦੀ ਖ਼ਾਤਿਰ ਹਰ ਇਕ ਕੁਰਬਾਣੀ ਲਈ "ਰਾਜ਼ੀ" ਹੋਈ ਸਹਿਮਤ 
Published : Apr 10, 2018, 4:52 pm IST
Updated : Apr 10, 2018, 4:52 pm IST
SHARE ARTICLE
Raazi
Raazi

ਅਪਣੀ ਫ਼ਿਲਮ ਰਾਜ਼ੀ ਦਾ ਟਰੇਲਰ ਖ਼ੁਦ ਆਲੀਆ ਨੇ ਅਪਣੇ ਟਵਿੱਟਰ 'ਤੇ ਸਾਂਝਾ ਕੀਤਾ

ਛੋਟੀ ਉਮਰ 'ਚ ਵੱਡਾ ਨਾਮ ਕਮਾਉਣ ਵਾਲੀ ਅਦਾਕਾਰਾ ਆਲੀਆ ਭੱਟ ਅੱਜ ਕਲ ਨਵੀਂ ਫ਼ਿਲਮ 'ਰਾਜ਼ੀ' ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ । ਆਲੀਆ ਦੀ ਫ਼ਿਲਮ 'ਰਾਜ਼ੀ' ਦਾ ਟੀਜ਼ਰ ਐਤਵਾਰ ਨੂੰ ਰਲੀਜ਼ ਕਰ ਦਿਤਾ ਗਿਆ ਸੀ। ਉੱਥੇ ਹੀ ਅੱਜ ਇਸ ਫ਼ਿਲਮ ਦਾ ਟਰੇਲਰ ਵੀ ਰਲੀਜ਼ ਹੋ ਚੁੱਕਿਆ ਹੈ । ਇਸ ਟਰੇਲਰ 'ਚ ਆਲੀਆ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲ ਰਹੀ ਹੈ। ਅਪਣੀ ਫ਼ਿਲਮ ਰਾਜ਼ੀ ਦਾ ਟਰੇਲਰ ਖ਼ੁਦ ਆਲੀਆ ਨੇ ਅਪਣੇ ਟਵਿੱਟਰ 'ਤੇ ਸਾਂਝਾ ਕੀਤਾ ।

ਦਸ ਦਈਏ ਕਿ 'ਰਾਜ਼ੀ' ਇਕ ਇਤਿਹਾਸਕ ਅਤੇ ਥ੍ਰਿਲਰ 'ਤੇ ਅਧਾਰਿਤ ਫ਼ਿਲਮ ਹੈ। ਇਹ ਇਕ ਜਾਸੂਸ ਦੀ ਜ਼ਿੰਦਗੀ 'ਤੇ ਅਧਾਰਿਤ ਫ਼ਿਲਮ ਹੈ ਜੋ ਪਾਕਿਸਤਾਨ 'ਚ ਰਹਿ ਕੇ ਭਾਰਤ ਲਈ ਜਾਸੂਸੀ ਕਰਦਾ ਹੈ। ਫ਼ਿਲਮ  ਦੀ ਕਹਾਣੀ ਹਰਿੰਦਰ ਸਿੱਕਾ ਦੇ ਨਾਵਲ ਸਹਿਮਤ 'ਤੇ ਆਧਾਰਿਤ ਹੈ।Raazi Raaziਟਰੇਲਰ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ  'ਚ ਆਲੀਆ ਇਕ ਕਸ਼ਮੀਰੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ। ਟਰੇਲਰ ਦੀ ਸ਼ੁਰੂਆਤ ਭਾਰਤ-ਪਾਕਿਸਤਾਨ ਤਣਾਅ ਤੋਂ ਹੁੰਦੀ ਹੈ। ਜਿਸ ਵਿਚ ਦੇਸ਼ ਦੀ ਰਾਖੀ ਦੀ ਗੱਲ ਕਰਦੇ ਹੋਏ ਆਲੀਆ ਯਾਨੀ ਕਿ ਸਹਿਮਤ ਨੂੰ ਪਾਕਿਸਤਾਨ 'ਚ ਦਾਖ਼ਿਲ ਕਰਨ ਦੀ ਗੱਲ ਕਰਦੇ ਹਨ।  ਜਿਸ ਦੇ ਲਈ ਉਹ ਉਸਦਾ ਵਿਆਹ ਇਕ ਪਾਕਿਸਤਾਨੀ ਅਫਸਰ ਨਾਲ ਸਿਰਫ਼ ਇਸ ਲਈ ਕਰਵਾ ਦਿੰਦੇ ਹਨ ਤਾਂ ਜੋ ਉੱਥੇ ਰਹਿ ਕੇ ਉਹ ਭਾਰਤ ਲਈ ਜਾਸੂਸੀ ਕਰ ਸਕੇ। ਇਸ ਦੌਰਾਨ ਜਾਸੂਸ ਬਣੀ ਸਹਿਮਤ ਨੂੰ ਕਿੰਨਾ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਨ੍ਹਾਂ ਨੂੰ ਦਰਸਾਉਂਦਾ ਹੈ ਇਸ ਫ਼ਿਲਮ ਦਾ ਟਰੇਲਰ।Raazi Raazi ਇਸ ਤੋਂ ਇਲਾਵਾ ਟਰੇਲਰ 'ਚ ਕਾਫੀ ਭਾਵੁਕ ਸੀਨਜ਼ ਦੇਖਣ ਨੂੰ ਮਿਲ ਰਹੇ ਹਨ। ਫ਼ਿਲਮ ਦੇ ਟਰੇਲਰ ਵਿਚ ਹੀ ਆਲੀਆ ਦੀ ਸ਼ਾਨਦਾਰ ਅਦਾਕਾਰੀ ਦੀ ਝਲਕ ਦੇਖਣ ਨੂੰ ਮਿਲ ਗਈ ਹੈ।  ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਕਿਨੀਂ ਸ਼ਾਨਦਾਰ ਹੋਵੇਗੀ।  ਜ਼ਿਕਰਯੋਗ ਹੈ ਕਿ ਫ਼ਿਲਮ  'ਰਾਜ਼ੀ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਕਰ ਰਹੀ ਹੈ। ਇਸ ਵਿਚ ਅਹਿਮ ਕਿਰਦਾਰ ਵਜੋਂ ਆਲੀਆ ਦੇ ਨਾਲ ਅਦਾਕਾਰ ਵਿੱਕੀ ਕੌਸ਼ਲ ਨਜ਼ਰ ਆਉਣਗੇ।   ਫਿਲਮ 11 ਮਈ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement