ਜ਼ਰੀਨ ਨੇ ਕਰਵਾਈ ਅਪਣੀ ਮੈਨੇਜਰ ਵਿਰੁਧ FIR-ਜਾਣੋਂ ਕੀ ਹੈ ਮਾਮਲਾ
Published : Dec 7, 2018, 12:38 pm IST
Updated : Dec 7, 2018, 12:39 pm IST
SHARE ARTICLE
Zareen Khan
Zareen Khan

ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਸੁਰਖੀਆਂ.....

ਮੁੰਬਈ (ਭਾਸ਼ਾ): ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਸੁਰਖੀਆਂ ਵਿਚ ਹੈ। ਅਦਾਕਾਰਾ ਨੇ ਅਪਣੀ ਸਾਬਕਾ ਮੈਨੇਜਰ ਅੰਜਲੀ ਸ਼ਰਧਾ ਦੇ ਵਿਰੁਧ FIR ਦਰਜ਼ ਕਰਵਾਈ ਹੈ। ਜ਼ਰੀਨ ਖਾਨ ਨੇ ਮੈਨੇਜਰ ਉਤੇ ਸਹੀ ਰੂਪ ਨਾਲ ਦੁਰਵਿਵਹਾਰ ਦਾ ਇਲਜ਼ਾਮ ਲਗਾਇਆ ਹੈ। FIR ਦਰਜ਼ ਹੋਣ ਤੋਂ ਬਾਅਦ ਜਾਂਚ ਚੱਲ ਰਹੀ ਹੈ। ਦਰਅਸਲ, ਪੈਸੀਆਂ ਨੂੰ ਲੈ ਕੇ ਜ਼ਰੀਨ ਦਾ ਉਨ੍ਹਾਂ ਦੀ ਮੈਨੇਜਰ ਦੇ ਨਾਲ ਵਿਵਾਦ ਹੋਇਆ। ਇਸ ਦੌਰਾਨ ਮੈਨੇਜਰ ਨੇ ਜ਼ਰੀਨ ਨੂੰ ਮੱਝ ਕਹਿ ਕੇ ਬੁਲਾਇਆ।

Zareen KhanZareen Khan

ਬੀਤੀ ਰਾਤ ਜ਼ਰੀਨ ਖਾਨ ਅਪਣੇ ਵਕੀਲ ਦੇ ਨਾਲ ਖਾਰ ਪੁਲਿਸ ਸਟੇਸ਼ਨ ਪਹੁੰਚੀ ਅਤੇ IPC ਦੀ ਧਾਰਾ 509 ਦੇ ਤਹਿਤ ਸ਼ਿਕਾਇਤ ਦਰਜ਼ ਕਰਵਾਈ। ਅੰਜਲੀ ਤਕਰੀਬਨ 3-4 ਸਾਲਾਂ ਤੱਕ ਜ਼ਰੀਨ ਖਾਨ ਦੀ ਮੈਨੇਜਰ ਰਹੀ ਹੈ। ਦੋਨਾਂ ਦੀ ਮੋਬਾਇਲ ਸੁਨੇਹੇ ਦੇ ਦੁਆਰਾ ਗੱਲ ਹੋਈ। ਜਿਸ ਵਿਚ ਅੰਜਲੀ ਨੇ ਅਸ਼ਲੀਲ ਭਾਸ਼ਾ ਦਾ ਪ੍ਰਯੋਗ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜ਼ਰੀਨ ਨੂੰ ਮੱਝ ਤੱਕ ਕਹਿ ਦਿਤਾ। ਇਥੇ ਤੋਂ ਮਾਮਲਾ ਗਰਮਾ ਗਿਆ।

Zareen KhanZareen Khan

ਜ਼ਰੀਨ ਦੇ ਵਕੀਲ ਨੇ ਇਕ ਇੰਟਰਵਿਊ ਦੇ ਦੌਰਾਨ ਕਿਹਾ- ਮੈਨੇਜਰ, ਜ਼ਰੀਨ ਦੀ ਛਵੀ ਨੂੰ ਨੁਕਸਾਨ ਪੰਹੁਚਾ ਰਹੀ ਹੈ। ਅੰਜਲੀ ਦੇ ਵਿਰੁਧ ਇਹ ਕਦਮ ਚੁੱਕਣਾ ਜ਼ਰੂਰੀ ਸੀ। ਜ਼ਰੀਨ ਇਸ ਗੱਲ ਤੋਂ ਕਾਫ਼ੀ ਗੁੱਸੇ ਹੈ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਹ ਅਪਣੀ ਇਮੇਜ ਨੂੰ ਰਿਸਕ ਵਿਚ ਪਾ ਕੇ ਮਾਮਲੇ ਨੂੰ ਢਿੱਲ ਦੇਣ ਦੇ ਮੂਡ ਵਿਚ ਬਿਲਕੁੱਲ ਨਹੀਂ ਹੈ। ਅਦਾਕਾਰਾ ਨੇ ਸੁਪਰਸਟਾਰ ਸਲਮਾਨ ਖਾਨ ਦੇ ਨਾਲ 2010 ਵਿਚ ‘ਵੀਰ’ ਫਿਲਮ ਨਾਲ ਅਪਣੇ ਬਾਲੀਵੁੱਡ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਜ਼ਰੀਨ, ਹਿੰਦੀ ਤੋਂ ਇਲਾਵਾ ਤਮਿਲ ਅਤੇ ਪੰਜਾਬੀ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement