ਫਿਲਮ ‘ਘੂਸਖੋਰ ਪੰਡਤ' ਦੇ ਨਾਂ 'ਤੇ ਵਿਵਾਦ, ਐਫ਼.ਆਈ.ਆਰ. ਦਰਜ
Published : Feb 6, 2026, 5:25 pm IST
Updated : Feb 6, 2026, 5:25 pm IST
SHARE ARTICLE
Controversy over the title of the film 'Ghuskhor Pandit', FIR registered
Controversy over the title of the film 'Ghuskhor Pandit', FIR registered

ਫਿਲਮ ਕਿਸੇ ਜਾਤ ਜਾਂ ਭਾਈਚਾਰੇ ਬਾਰੇ ਨਹੀਂ ਹੈ : ਨਿਰਦੇਸ਼ਕ ਨੀਰਜ ਪਾਂਡੇ

ਮੁੰਬਈ : ਨੈਟਫਲਿਕਸ ਵਲੋਂ ਐਲਾਨੀ ਗਈ ਮਨੋਜ ਬਾਜਪੇਈ ਦੀ ਅਦਾਕਾਰੀ ਵਾਲੀ ਕ੍ਰਾਈਮ ਥਰਿੱਲਰ ਫ਼ਿਲਮ ‘ਘੂਸਖੋਰ ਪੰਡਤ’ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਘਿਰ ਗਈ ਹੈ। ਫਿਲਮ ਦੇ ਨਾਂ ਨੂੰ ਲੈ ਕੇ ਕਈ ਸਿਆਸੀ ਤੇ ਸਮਾਜਕ ਸੰਗਠਨਾਂ ਨੇ ਵਿਰੋਧ ਕੀਤਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਨਿਰਦੇਸ਼ਕ ਨੀਰਜ ਪਾਂਡੇ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਹੈ, ਜਿਸ ਵਿਚ ਧਾਰਮਕ ਤੇ ਜਾਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੁਕਮ ’ਤੇ ਪੁਲਿਸ ਨੇ ਕਾਰਵਾਈ ਕੀਤੀ ਹੈ।

ਬਹੁਜਨ ਸਮਾਜ ਪਾਰਟੀ (ਬਸਤਾ) ਮੁਖੀ ਮਾਇਆਵਤੀ ਨੇ ਵੀ ਫ਼ਿਲਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ‘‘ਇਹ ਨਾਂ ਬ੍ਰਾਹਮਣ ਸਮਾਜ ਲਈ ਅਪਮਾਨਜਨਕ ਹੈ ਅਤੇ ਇਸ ਨੂੰ ਤੁਰਤ ਬਦਲਣਾ ਚਾਹੀਦਾ ਹੈ।’’ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾਵਾਂ ਨੇ ਵੀ ਇਸ ਨੂੰ ਨਿੰਦਣਯੋਗ ਕਰਾਰ ਦਿਤਾ ਹੈ।

ਦੂਜੇ ਪਾਸੇ, ਨਿਰਦੇਸ਼ਕ ਨੀਰਜ ਪਾਂਡੇ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ, ‘‘ਫਿਲਮ ਕਿਸੇ ਜਾਤ ਜਾਂ ਭਾਈਚਾਰੇ ਬਾਰੇ ਨਹੀਂ ਹੈ, ਇਹ ਸਿਰਫ਼ ਇਕ ਕਲਪਿਤ ਪਾਤਰ ਦੀ ਕਹਾਣੀ ਹੈ ਜੋ ਅਪਣੇ ਖ਼ਾਮੀਆਂ ਨਾਲ ਜੂਝਦਾ ਹੈ।’’ ਮਨੋਜ ਬਾਜਪੇਈ ਨੇ ਵੀ ਜ਼ੋਰ ਦਿਤਾ ਕਿ ਇਹ ਫਿਲਮ ਇਕ ਵਿਅਕਤੀ ਦੀ ਯਾਤਰਾ ਹੈ, ਨਾ ਕਿ ਕਿਸੇ ਸਮਾਜ ’ਤੇ ਟਿਪਣੀ।

ਫਿਲਮ ਵਿਚ ਬਾਜਪੇਈ ਅਜੈ ਦਿਕਸ਼ਿਤ ਦਾ ਕਿਰਦਾਰ ਨਿਭਾ ਰਹੇ ਹਨ, ਜੋ ਕਿ ਇਕ ਭ੍ਰਿਸ਼ਟ ਪੁਲਿਸ ਅਧਿਕਾਰੀ ਹੈ ਅਤੇ ਦਿੱਲੀ ਵਿਚ ਇਕ ਵੱਡੀ ਸਾਜ਼ਸ਼ ਵਿਚ ਫਸ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਰਿਤੇਸ਼ ਸ਼ਾਹ ਨੇ ਕੀਤਾ ਹੈ ਅਤੇ ਇਸ ਦਾ ਨਿਰਮਾਣ ਫਰਾਈਡੇ ਫਿਲਮਵਰਕਸ ਦੇ ਬੈਨਰ ਹੇਠ ਨੀਰਜ ਪਾਂਡੇ ਨੇ ਕੀਤਾ ਹੈ। ਵਿਵਾਦ ਵਧਣ ਤੋਂ ਬਾਅਦ ਨੈਟਫਲਿਕਸ ਨੇ ਯੂਟਿਊਬ ਅਤੇ ਸੋਸ਼ਲ ਮੀਡੀਆ ਤੋਂ ਟੀਜ਼ਰ ਹਟਾ ਦਿਤਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement