ਹਿੰਦੀ ਸਿਨੇਮਾ 'ਚ ਪਰਵਾਰ ਗਾਇਬ ਹੋ ਗਿਆ ਹੈ, ਦੱਖਣੀ ਸਿਨੇਮਾ ਅਜੇ ਵੀ ਅਜਿਹੀਆਂ ਕਹਾਣੀਆਂ ਸੁਣਾ ਰਿਹੈ : ‘ਰਾਜਾ ਸਾਬ' ਉਤੇ ਜ਼ਰੀਨਾ ਵਹਾਬ 
Published : Jan 5, 2026, 10:09 pm IST
Updated : Jan 5, 2026, 10:09 pm IST
SHARE ARTICLE
Zarina Wahab
Zarina Wahab

ਵਹਾਬ ਨੇ ਕਿਹਾ ਕਿ ਉਹ ਤੇਲਗੂ 'ਚ ਦੋ-ਤਿੰਨ ਫਿਲਮਾਂ ਕਰ ਰਹੀ ਹੈ

ਮੁੰਬਈ : ਅਦਾਕਾਰਾ ਜ਼ਰੀਨਾ ਵਹਾਬ ਨੇ ਸੋਮਵਾਰ ਨੂੰ ਕਿਹਾ ਕਿ ਉਹ ਪ੍ਰਭਾਸ ਦੀ ਅਦਾਕਾਰੀ ਵਾਲੀ ਫਿਲਮ ‘ਰਾਜਾ ਸਾਬ’ ’ਚ ਅਪਣੀ ਭੂਮਿਕਾ ਲਈ ਬਹੁਤ ਪ੍ਰਸ਼ੰਸਾ ਪ੍ਰਾਪਤ ਕਰ ਕੇ ਖੁਸ਼ ਹੈ ਕਿਉਂਕਿ ਦਖਣੀ ਸਿਨੇਮਾ ’ਚ ਅਜੇ ਵੀ ਪਰਵਾਰਾਂ ਦੇ ਆਲੇ-ਦੁਆਲੇ ਘੁੰਮਦੀਆਂ ਕਹਾਣੀਆਂ ਬਣੀਆਂ ਜਾ ਰਹੀਆਂ ਹਨ। 

ਵਹਾਬ ਫਿਲਮ ਵਿਚ ਪ੍ਰਭਾਸ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਹਾਲਾਂਕਿ ਉਹ 40 ਸਾਲਾਂ ਤੋਂ ਫਿਲਮਾਂ ਵਿਚ ਕੰਮ ਕਰ ਰਹੀ ਹੈ, ਪਰ ਲੋਕ ਉਸ ਨੂੰ ਤੇਲਗੂ ਫਿਲਮ ਕਰਦੇ ਹੋਏ ਵੇਖ ਕੇ ਹੈਰਾਨ ਰਹਿ ਗਏ। 

ਉਨ੍ਹਾਂ ਕਿਹਾ, ‘‘ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਤੇਲਗੂ ਫਿਲਮਾਂ ਕਿਉਂ ਕਰ ਰਹੀ ਹਾਂ, ਇਸ ਲਈ ਮੈਂ ਕਿਹਾ ਕਿ ਹਿੰਦੀ ਫਿਲਮਾਂ ’ਚ ‘ਪਰਵਾਰ’ ਮਰ ਗਿਆ ਹੈ। ਦੱਖਣ ’ਚ, ਪਰਵਾਰ ਅਜੇ ਵੀ ਬਹੁਤ ਜ਼ਿੰਦਾ ਹੈ (ਕਹਾਣੀ ਸੁਣਾਉਣ ਵਿਚ)। ਇੱਥੇ ਬਹੁਤ ਸਾਰੀਆਂ ਪਰਵਾਰਕ ਫਿਲਮਾਂ ਹਨ। ਮੈਂ ਇਸ ਦਾ ਬਹੁਤ ਅਨੰਦ ਲਿਆ। ਮੈਂ ਤੇਲਗੂ ਅਤੇ ਹਿੰਦੀ ਇੰਡਸਟਰੀ ਦੀ ਬਹੁਤ ਧੰਨਵਾਦੀ ਹਾਂ। (ਪਰ) ਪਰਵਾਰਕ ਫਿਲਮਾਂ ’ਚ, ਮੇਰੇ ਵਰਗੇ ਕਲਾਕਾਰ ਜਾਂ ਕੋਈ ਵੀ ਫਿੱਟ ਹੋ ਸਕਦਾ ਹੈ। ਜਦੋਂ ਮੈਂ ਰੂਪਰੇਖਾ ਸੁਣੀ ਤਾਂ ਮੈਂ ਹਾਂ ਕਹਿ ਦਿਤੀ ਅਤੇ ਪ੍ਰਭਾਸ ਦਾ ਨਾਮ ਸੁਣਨ ਤੋਂ ਬਾਅਦ ਕੋਈ ਵੀ ਫਿਲਮ ਨੂੰ ਨਾਂਹ ਨਹੀਂ ਕਹਿ ਸਕਦਾ।’’ ਫਿਲਮ ਦੀ ਟੀਮ ਨੇ ਇਸ ਸਮਾਗਮ ਵਿਚ ਗੀਤ ‘ਨਾਚੇ ਨਾਚੇ’ ਵੀ ਲਾਂਚ ਕੀਤਾ। 

ਵਹਾਬ ਨੇ ਕਿਹਾ ਕਿ ਉਹ ਤੇਲਗੂ ’ਚ ਦੋ-ਤਿੰਨ ਫਿਲਮਾਂ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਪ੍ਰਭਾਸ ਨਾਲ ਦੁਬਾਰਾ ਕੰਮ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਫਿਲਮ ਲਈ ਨਿਰਦੇਸ਼ਕ ਮਾਰੂਤੀ ਦਾ ਧੰਨਵਾਦ ਵੀ ਕੀਤਾ। ‘ਰਾਜਾ ਸਾਬ’ 9 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਪੀਪਲ ਮੀਡੀਆ ਫੈਕਟਰੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਅਨਿਲ ਥਡਾਨੀ ਉੱਤਰ ਵਿਚ ਫਿਲਮ ਦੀ ਵੰਡ ਕਰ ਰਹੇ ਹਨ।

Tags: bollywood

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement