'ਅਰਦਾਸ 2' ਤੋਂ ਬਾਅਦ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ ਗਿੱਪੀ ਗਰੇਵਾਲ 
Published : Feb 3, 2019, 11:02 am IST
Updated : Feb 3, 2019, 12:16 pm IST
SHARE ARTICLE
Gippy Grewal
Gippy Grewal

ਗਿੱਪੀ ਗਰੇਵਾਲ ਅਤੇ ਜਤਿੰਦਰ ਸ਼ਾਹ ਅਪਣੀ ਨਵੀਂ ਪੰਜਾਬੀ ਫਿਲਮ ਲੈ ਕੇ ਆ ਰਹੇ ਹਨ। ਗਿੱਪੀ ਗਰੇਵਾਲ, ਇਕ ਅਜਿਹਾ ਨਾਮ ਜੋ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ...

ਚੰਡੀਗੜ੍ਹ : ਗਿੱਪੀ ਗਰੇਵਾਲ ਅਤੇ ਜਤਿੰਦਰ ਸ਼ਾਹ ਅਪਣੀ ਨਵੀਂ ਪੰਜਾਬੀ ਫਿਲਮ ਲੈ ਕੇ ਆ ਰਹੇ ਹਨ। ਗਿੱਪੀ ਗਰੇਵਾਲ, ਇਕ ਅਜਿਹਾ ਨਾਮ ਜੋ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ।

Gippy Grewal Gippy Grewal

ਪੰਜਾਬੀ ਸੰਗੀਤ ਜਗਤ ਅਦਾਕਾਰੀ ਦੇ ਖੇਤਰ 'ਚ ਵੀ ਬੁਲੰਦੀਆਂ ਛੂਹਣ ਵਾਲੇ ਗਿੱਪੀ ਗਰੇਵਾਲ ਨੇ ਵੈਸੇ ਤਾਂ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਪਹਿਚਾਣ ਬਣਾਈ ਹੀ ਹੈ, ਪਰ ਸੋਸ਼ਲ ਮੀਡੀਆ 'ਤੇ ਵੀ ਅਪਣੇ ਚਾਹੁਣ ਵਾਲਿਆਂ ਨਾਲ ਰਾਬਤਾ ਕਾਇਮ ਰੱਖਣ ਵਾਲੇ ਗਿੱਪੀ ਗਰੇਵਾਲ ਵੱਲੋਂ ਸਾਂਝੇ ਕੀਤੇ ਗਏ ਇਕ ਪੋਸਟਰ ਦੀ ਚਰਚਾ ਹਰ ਕਿਤੇ ਹੋ ਰਹੀ ਹੈ।

ਦਰਅਸਲ, ਗਿੱਪੀ ਵੱਲੋਂ ਸਾਂਝੇ ਕੀਤੇ ਗਏ ਇਸ ਪੋਸਟਰ ਮੁਤਾਬਕ, “ਸ਼ਾਹ ਐਂਡ ਸ਼ਾਹ ਪਿੱਚਰਜ਼” ਅਤੇ “ਓਮਜੀ ਗਰੁੱਪ” ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਉਣਗੇ। ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਅਤੇ ਜਤਿੰਦਰ ਸ਼ਾਹ ਵੱਲੋਂ ਕੀਤਾ ਗਿਆ ਹੈ ਜਦਕਿ ਫਿਲਮ ਦੇ ਨਿਰਮਾਤਾ ਜਤਿੰਦਰ ਸ਼ਾਹ, ਪੂਜਾ ਗੁਜਰਾਲ ਅਤੇ ਆਸ਼ੂ ਮੁਨੀਸ਼ ਸਾਹਨੀ ਹਨ। ਫਿਲਮ ਦੀ ਦੇਸ਼-ਵਿਦੇਸ਼ 'ਚ ਡਿਸਟ੍ਰੀਬਿਊਸ਼ਨ ਓਮਜੀ ਗਰੁੱਪ ਵੱਲੋਂ ਕੀਤੀ ਜਾਵੇਗੀ।

Gippy Grewal Gippy Grewal

ਇਹ ਫਿਲਮ 13 ਸਤੰਬਰ ਨੂੰ ਸਿਨੇਮਾਘਰਾਂ 'ਚ ਆਵੇਗੀ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪੋਸਟਰ ਸਾਂਝਾ ਕਰਦਿਆਂ ਲਿਖਿਆ ਕਿ “ਵਾਹਿਗੁਰੂ ਮਿਹਰ ਕਰੇ, ਵੱਡੇ ਵੀਰ ਜਤਿੰਦਰ ਸ਼ਾਹ, ਪੂਜਾ ਸਿੰਘ ਗੁਜਰਾਲ ਅਤੇ ਓਮਜੀ ਗਰੁੱਪ ਨਾਲ ਫਿਲਮ ਕਰ ਰਿਹਾ ਹਾਂ।

Gippy GrewalGippy Grewal

ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ- 2' 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement