Movie on Moosewala's Life : ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ’ਤੇ ਅਧਾਰਤ ਬਾਲੀਵੁੱਡ ਫ਼ਿਲਮ ਬਣਾਉਣ ਦੀਆਂ ਤਿਆਰੀਆਂ
Published : Nov 1, 2023, 3:04 pm IST
Updated : Nov 1, 2023, 3:04 pm IST
SHARE ARTICLE
Sidhu Moosewala
Sidhu Moosewala

ਮੈਚਬਾਕਸ ਸ਼ਾਟਸ ਨੇ ਸਿੱਧੂ ਮੂਸੇਵਾਲਾ ’ਤੇ ਜੁਪਿੰਦਰਜੀਤ ਸਿੰਘ ਦੀ ਕਿਤਾਬ ਦੇ ਅਧਿਕਾਰ ਹਾਸਲ ਕੀਤੇ

Movie on Moosewala's Life : ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ਅਤੇ ਕਤਲ ’ਤੇ ਲਿਖੀ ਲੇਖਕ ਜੁਪਿੰਦਰਜੀਤ ਸਿੰਘ ਦੀ ਕਿਤਾਬ ਦਾ ਅਧਿਕਾਰ ਹਾਸਲ ਕਰ ਲਿਆ ਹੈ। ਇਕ ਪ੍ਰੈੱਸ ਬਿਆਨ ਅਨੁਸਾਰ, ਜੁਪਿੰਦਰਜੀਤ ਦੀ ਕਿਤਾਬ ‘ਹੂ ਕਿਲਡ ਮੂਸੇਵਾਲਾ? ਦ ਸਪਾਈਰੇਲਿੰਗ ਸਟੋਰੀ ਆਫ਼ ਵਾਇਲੈਂਸ ਇਨ ਪੰਜਾਬ’ ’ਤੇ ਜਾਂ ਤਾਂ ਫ਼ਿਲਮ ਬਣਾਈ ਜਾਵੇਗੀ ਜਾਂ ਕਿਸੇ ਸੀਰੀਜ਼ ਦਾ ਨਿਰਮਾਣ ਹੋਵੇਗਾ। 

ਕਿਤਾਬ ਇਸ ਸਾਲ ਜੂਨ ’ਚ ਪ੍ਰਕਾਸ਼ਿਤ ਹੋਈ ਸੀ, ਜੋ ਸਿੱਧੂ ਮੂਸੇਵਾਲਾ ਦੇ ਨਾਂ ਤੋਂ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੇ ਜੀਵਨ ’ਚ ਅਪਰਾਧ, ਪ੍ਰਸਿੱਧੀ ਅਤੇ ਤ੍ਰਾਸਦੀ ਦਾ ਰੌਂਗਟੇ ਖੜੇ ਕਰ ਦੇਣ ਵਾਲਾ ਵੇਰਵਾ ਪੇਸ਼ ਕਰਦੀ ਹੈ। 

ਬਿਆਨ ’ਚ ਕਿਹਾ ਗਿਆ ਹੈ, ‘‘ਇਹ ਕਿਤਾਬ ਪੰਜਾਬ ’ਚ ਨਸ਼ੀਲੀਆਂ ਦਵਾਈਆਂ ਦੇ ਬੁਰੇ ਅਸਰ ਅਤੇ ਗੈਂਗਸਟਰਾਂ ਦੇ ਵਧਦੇ ਦਬਦਬੇ ਕਾਰਨ ਭੜਕੀ ਹਿੰਸਾ ’ਚ ਚਾਨਣਾ ਪਾਉਂਦੀ ਹੈ। ਕਹਾਣੀ ਸਿਰਫ਼ ਇਕ ਰਹੱਸ ਤੋਂ ਕਿਤ ਵੱਧ ਹੈ। ਇਹ ਇਕ ਅਜਿਹੇ ਉਦਯੋਗ ਦੀ ਸੱਚਾਈ ਪੇਸ਼ ਕਰਦੀ ਹੈ ਜਿਸ ਨੂੰ ਅਕਸਰ ਚਮਕ-ਦਮਕ ਨਾਲ ਭਰਿਆ ਦਸਿਆ ਜਾਂਦਾ ਹੈ ਪਰ ਸ਼ਾਇਦ ਹੀ ਉਸ ਨੂੰ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।’’

ਜੁਪਿੰਦਰਜੀਤ ਸਿੰਘ ਨੇ ਅਪਣਾ ਉਤਸ਼ਾਹ ਜ਼ਾਹਰ ਕਰਦਿਆਂ ਕਿਹਾ ਕਿ ਪੁਸਤਕ ਦੇ ਪ੍ਰਕਾਸ਼ਨ ਤੋਂ ਬਾਅਦ ਉਸ ਨੂੰ ਪ੍ਰੋਡਕਸ਼ਨ ਹਾਊਸ ਨੇ ਇਸ ’ਚ ਅਪਣੀ ਰੁਚੀ ਵਿਖਾਈ ਸੀ। ਮੈਚਬਾਕਸ ਸ਼ਾਟਸ ਨੇ ਇਸ ਤੋਂ ਪਹਿਲਾਂ ਫ਼ਿਲਮਕਾਰ ਸ੍ਰੀਰਾਮ ਰਾਘਵਨ ਦੀ ਹਿੱਟ ਫ਼ਿਲਮ ‘ਅੰਧਾਧੁਨ’ ਦਾ ਸਮਰਥਨ ਕੀਤਾ ਸੀ ਅਤੇ ਪਿੱਛੇ ਜਿਹੇ ਹੰਸਲ ਮੇਹਤਾ ਦੀ ਅਪਰਾਧ ਅਧਾਰਤ ਸੀਰੀਜ਼ ‘ਸਕੂਪ’ ਦਾ ਨਿਰਮਾਣ ਕੀਤਾ ਸੀ। ਸ਼ੁਭਦੀਪ ਸਿੰਘ ਸਿੱਧੂ (28) ਦਾ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਗੋਲੀ ਮਾਰ ਕੇ ਤਕਲ ਕਰ ਦਿਤਾ ਗਿਆ ਸੀ।

 (For more news apart from Movie on Moosewala's Life , stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement