ਸਿਟਕੋ ਅਪਣੀ ਵਰ੍ਹੇਗੰਢ 'ਤੇ ਸੈਲਾਨੀਆਂ ਨੂੰ ਦੇਵੇਗਾ ਸਸਤੇ ਫ਼ੂਡ ਪੈਕੇਜ
Published : Feb 21, 2018, 2:02 am IST
Updated : Feb 20, 2018, 8:32 pm IST
SHARE ARTICLE

ਚੰਡੀਗੜ੍ਹ, 20 ਫ਼ਰਵਰੀ (ਸਰਬਜੀਤ ਢਿੱਲੋਂ) : ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਲਈ ਸਵਾਦਿਸ਼ਟ ਖਾਣਿਆਂ ਨਾਲ ਨਿੱਘਾ ਸਵਾਗਤ ਕਰਨ ਵਾਲਾ ਪ੍ਰਸਿੱਧ ਅਦਾਰਾ 'ਸਿਟਕੋ' ਅਪਣੀ ਸਾਲਾਨਾ ਵਰ੍ਹੇਗੰਢ, ਜੋ 20 ਮਾਰਚ ਨੂੰ ਹੈ, ਮੌਕੇ ਗਾਹਕਾਂ ਨੂੰ ਵੱਧ ਤੋਂ ਵੱਧ ਅਕਰਸ਼ਿਤ ਕਨ ਤੇ ਖਿੱਚਣ ਲਈ ਕਈ ਤਰ੍ਹਾਂ ਦੇ ਸਸਤੇ ਫ਼ੂਡ ਪੈਕੇਜ, ਰਿਹਾਇਸ਼ੀ ਤੌਰ 'ਤੇ ਠਹਿਰਾਨ ਲਈ ਸਹੂਲਤਾਂ ਪ੍ਰਦਾਨ ਕਰਨ ਜਾ ਰਿਹਾ ਹੈ। ਇਸ ਸੰਸਥਾ ਵਲੋਂ ਚੰਡੀਗੜ੍ਹ ਵਿਚ ਮਾਊਂਟਵਿਊ ਸੈਕਟਰ-10, ਸ਼ਿਵਾਲਿਕਵਿਊ ਸੈਕਟਰ-17, ਅਤੇ ਹੋਟਲ ਪਾਰਕਵਿਊ ਸੈਕਟਰ-24 ਵਰਗੇ ਪ੍ਰਸਿੱਧ ਹੋਟਲ ਚਲਾਏ ਜਾ ਰਹੇ ਹਨ। ਇਨ੍ਹਾਂ ਹੋਟਲਾਂ ਵਿਚ ਦੇਸ਼ੀ ਤੇ ਵਿਦੇਸ਼ੀ ਸੈਲਾਨੀਆਂ ਵਲੋਂ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਸਵਾਦਿਸ਼ਟ ਤੇ ਹੋਰ ਭਾਂਤ-ਭਾਂਤ ਦੇ ਖਾਣਿਆਂ ਦਾ ਵਾਜਬ ਰੇਟਾਂ 'ਤੇ ਖੂਬ ਆਨੰਦ ਮਾਣਿਆ ਜਾਂਦਾ ਹੈ। ਸੂਤਰਾਂ ਅਨੁਸਾਰ ਸਿਟਕੋ ਵਲੋਂ ਚੰਡੀਗੜ੍ਹ ਸ਼ਹਿਰ ਵਿਚ ਸੁਖਨਾ ਝੀਲ, ਕਲਾ ਗਰਾਮ ਮਨੀਮਾਜਰਾ ਤੇ ਸੈਕਟਰ-34 ਵਿਚ ਵੀ ਰੈਸਤੋਰਾਂ, ਬੀਅਰ ਬਾਰਾਂ ਚਲਾਏ ਜਾਂਦੇ ਰਹੇ ਹਨ ਜਿਹੜੇ ਸ਼ਹਿਰ ਵਾਸੀਆਂ ਤੇ ਚੰਡੀਗੜ੍ਹ ਸੈਰ-ਸਪਾਟਾ ਕਰਨ ਆਉਂਦੇ ਲੋਕਾਂ ਲਈ ਅਤੇ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮਾਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਬਣ ਰਹੇ ਹਨ। ਸਿਟਕੋ ਦੇ ਇਨ੍ਹਾਂ ਹੋਟਲਾਂ ਨੇ ਹਰ ਵਿੱਤੀ ਵਰ੍ਹੇ 'ਚ ਚੰਗਾ ਮੁਨਾਫ਼ਾ ਵੀ ਕਾਮਇਆ ਹੈ। 


ਚੰਡੀਗੜ੍ਹ ਸਿਟਕੋ ਦੇ ਚੀਫ਼ ਜਨਰਲ ਮੈਨੇਜਰ ਓਮਾਸ਼ੰਕਰ ਗੁਪਤਾ ਅਨੁਸਾਰ ਸਿਟਕੋ ਦੇ ਸੈਕਟਰ-10 ਵਿਚਲੇ ਹੋਟਲ ਮਾਊਂਟਵਿਊ 'ਚ 155 ਦੇ ਕਰੀਬ ਆਲੀਸ਼ਾਨ ਕਮਰੇ ਹਨ। ਇਸ ਤੋਂ ਇਲਾਵਾ ਹੈਲਥ ਕਲੱਬ ਸਵਿਮਿੰਗ ਪੂਲ ਤੇ ਹਰ ਤਰ੍ਹਾਂ ਦੇ ਫ਼ੂਡ ਪੈਕੇਜ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੈਕਟਰ-17 ਸ਼ਿਵਾਲਿਕ ਹੋਟਲ 'ਚ ਵੀ ਅਨੇਕਾਂ ਪ੍ਰਬੰਧ ਸੈਕਟਰ-24 'ਚ ਸਥਿਤ ਪੁਰਾਣੇ ਯਾਤਰੀ ਨਿਵਾਸ ਹੋਟਲ ਵਿਚ ਨਵਾਂ ਹੋਟਲ ਪਾਰਕਵਿਊ ਜਿਸ ਦੀ ਰੈਨੋਵੇਸ਼ਨ ਹੋ ਚੁਕੀ ਹੈ, ਉਥੇ ਵੀ ਸੈਲਾਨੀਆਂ ਦੇ ਠਹਿਰਨ ਲਈ ਵਿਸ਼ੇਸ਼ ਪੈਕੇਜ਼ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਟਕੋ ਵਲੋਂ ਚੰਡੀਗੜ੍ਹ ਸ਼ਹਿਰਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਵੀ ਸੈਲਾਨੀਆਂ ਦੀ ਸਹੂਲਤ ਲਈ ਇਕ ਸਮਝੌਤੇ ਅਧੀਨ ਫ਼ੂਡ ਪੈਕੇਜ ਦਿਤੇ ਜਾਣਗੇ, ਜਿਸ ਅਧੀਨ ਸੈਲਾਨੀ ਸਸਤੇ ਕਿਰਾਏ 'ਚ ਸਿਟਕੋ ਦੇ ਹੋਟਲਾਂ ਵਿਚ ਠਹਿਰ ਸਕਣਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਿਟਕੋ ਵਲੋਂ ਮਨੀਮਾਜਰਾ ਤੇ ਸੈਕਟਰ-34 'ਚ ਕੁੱਝ ਸਮੇਂ ਤੋਂ ਬੰਦ ਪਏ ਰੈਸਟੋਰੈਂਟਾਂ ਨੂੰ ਦੂਜੀਆਂ ਕੰਪਨੀਆਂ ਨੂੰ ਲੀਜ਼ 'ਤੇ ਦਿਤੇ ਜਾਣ ਦੀ ਯੋਜਨਾ ਬਣਾਈ ਗਈ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement