ਘਾਟੇ ਦਾ ਸੌਦਾ ਬਣੀ ਸੀ.ਟੀ.ਯੂ. ਬੱਸ ਸੇਵਾ ਦੀ ਮਜ਼ਬੂਤੀ ਲਈ ਕੇਂਦਰ ਤੋਂ ਲਈ ਜਾਵੇਗੀ ਸਹਾਇਤਾ
Published : Nov 16, 2017, 11:58 pm IST
Updated : Nov 16, 2017, 6:28 pm IST
SHARE ARTICLE


ਚੰਡੀਗੜ੍ਹ, 16 ਨਵੰਬਰ (ਸਰਬਜੀਤ ਢਿੱਲੋਂ) : ਯੂ.ਟੀ. 'ਚ ਮੈਟਰੋ ਰੇਲ ਸੇਵਾ ਦੇ ਡੰਪ ਹੋ ਜਾਣ ਤੋਂ ਬਾਅਦ ਕੇਂਦਰ ਸਰਕਾਰ ਹੁਣ ਚੰਡੀਗੜ੍ਹ ਸ਼ਹਿਰ 'ਚ ਸਮਾਰਟ ਸਿਟੀ ਯੋਜਨਾ ਅਧੀਨ ਪ੍ਰਸ਼ਾਸਨ ਨਾਲ ਮਿਲ ਕੇ ਆਧੁਨਿਕ ਟਰਾਂਸਪੋਰਟ ਅਤੇ ਸਿਟੀ ਬੱਸ ਸੇਵਾ ਨੂੰ ਮਜ਼ਬੂਤ ਕਰਨ ਲਈ ਛੇਤੀ ਹੀ ਯੋਜਨਾ ਤਿਆਰ ਕਰਨ ਜਾ ਰਿਹਾ ਹੈ। ਸ਼ਹਿਰ 'ਚ ਪ੍ਰਦੂਸ਼ਣ ਰਹਿਤ ਬੱਸ ਸੇਵਾ ਦੀ ਮਜ਼ਬੂਤੀ ਲਈ ਫ਼ਰਾਂਸੀਸੀ ਸਰਕਾਰ ਨਾਲ ਜਿਹੜਾ ਲਿਖਤੀ ਸਮਝੌਤਾ ਕੀਤਾ ਸੀ, ਉਸ ਨੂੰ ਅਮਲ ਵਿਚ ਲਿਆਏ ਜਾਣ ਦੀ ਉਮੀਦ ਹੋਰ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਸੀ.ਟੀ.ਯੂ. ਕੋਲ ਦੂਜੇ ਵੱਡੇ ਸ਼ਹਿਰਾਂ ਦੇ ਮੁਕਾਬਲੇ ਬਸਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ ਅਤੇ ਇਸ ਤੋਂ ਇਲਾਵਾ ਸਟਾਫ਼ ਵੀ ਬਹੁਤ ਘਟ ਗਿਆ ਹੈ, ਜਿਸ ਨਾਲ ਇਹ ਟਰਾਈਸਿਟੀ ਦੇ ਲੋਕਾਂ ਨੂੰ ਮੈਟਰੋਪਾਲੀਟਨ ਸਿਟੀਜ਼ ਵਾਂਗ ਸਸਤੀ ਤੇ ਸੇਫ਼ ਟਰਾਂਸਪੋਰਟ ਦੀਆਂ ਸਹੂਲਤਾਂ ਨਹੀਂ ਦਿਤੀਆਂ ਜਾ ਸਕਦੀਆਂ। 


ਸੂਤਰਾਂ ਅਨੁਸਾਰ ਇਸ ਲਈ ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲਾ ਸਹਾਇਤਾ ਕਰਨ ਲਈ ਵਿਸ਼ੇਸ਼ ਯੋਜਨਾ 'ਤੇ ਧਿਆਨ ਦੇ ਰਿਹਾ ਹੈ। ਸੀ.ਟੀ.ਯੂ. ਕੋਲ ਇਸ ਵੇਲੇ 450 ਦੇ ਕਰੀਬ ਹੀ ਬਸਾਂ ਹਨ ਜੋ ਰੂਟਾਂ 'ਤੇ ਚੱਲਦੀਆਂ ਹਨ। ਟਰਾਂਸਪੋਰਟ ਵਿਭਾਗ ਦੇ ਸੂਤਰਾਂ ਅਨੁਸਾਰ ਕੇਂਦਰੀ ਰੋਡ ਟਰਾਂਸਪੋਰਟ ਮੰਤਰਾਲੇ ਵਲੋਂ 2016 'ਚ ਤਿਆਰ ਕੀਤੇ ਗਏ ਇਕ ਸਰਵੇਖਣ ਵਿਚ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਵਿਭਾਗ ਕੋਲ ਦੂਜੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਘੱਟ ਕਾਮਯਾਬ ਮਹਿਕਮਾ ਵਜੋਂ ਵਿੱਤੀ ਘਾਟੇ 'ਚ ਜਾਣ ਵਾਲਾ ਕਰਾਰ ਦਿਤਾ ਗਿਆ ਜਦਕਿ ਚੰਡੀਗੜ੍ਹ ਸੀ.ਟੀ.ਯੂ. ਦੀਆਂ ਬਸਾਂ 'ਚ ਸਵਾਰੀਆਂ ਵੀ ਮਸਾਂ ਹੀ ਗੁਜ਼ਾਰੇ ਜੋਗੀਆਂ ਹੀ ਹਨ ਜਦਕਿ ਵੱਡੇ ਸ਼ਹਿਰਾਂ-ਕੋਲਕਾਤਾ, ਚੇਨਈ ਆਦਿ ਸਿਟੀ ਬੱਸ ਸੇਵਾਵਾਂ ਸ਼ਾਮਲ ਹਨ, ਕਮਾਈ ਪੱਖੋਂ ਕਾਫ਼ੀ ਲਾਹੇਵੰਦ ਹੋ ਰਹੀਆਂ ਹਨ। ਚੰਡੀਗੜ੍ਹ 'ਚ 12 ਲੱਖ ਦੇ ਕਰੀਬ ਕਾਰਾਂ/ਮੋਟਰਾਂ ਅਤੇ ਛੋਟੇ ਵਾਹਨ ਸਕੂਟਰ, ਮੋਟਰਸਾਈਕਲ ਸੜਕਾਂ 'ਤੇ ਰੋਜ਼ਾਨਾ ਦੌੜਦੇ ਹਨ ਜਿਨ੍ਹਾਂ ਵਲੋਂ ਇਕ ਪਾਸੇ ਤਾਂ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਦੂਜੇ ਪਾਸੇ ਇਹ ਸੜਕਾਂ 'ਤੇ ਭੀੜ-ਭੜੱਕਾ ਵੀ ਵਧਾਉਂਦੇ ਹਨ, ਜਿਸ ਕਾਰਨ ਲੰਮੀ ਬਾਡੀ ਵਾਲੀਆਂ ਸੀ.ਟੀ.ਯੂ. ਬਸਾਂ ਪੂਰੀ ਸਪੀਡ ਨਹੀਂ ਫੜ ਪਾਉਂਦੀਆਂ, ਜਿਸ ਕਾਰਨ ਸੀ.ਟੀ.ਯੂ. ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਸੀ.ਟੀ.ਯੂ. ਬਸਾਂ ਇਕ ਲਿਟਰ ਤੇਲ ਨਾਲ 3.74 ਕਿਲੋਮੀਟਰ ਹੀ ਚਲਦੀਆਂ ਹਨ। ਸੀ.ਟੀ.ਯੂ. ਕੋਲ ਸਟਾਫ਼ ਦੀ ਘਾਟ ਹੋਣ ਕਾਰਨ ਲੰਮੇ ਰੂਟਾਂ 'ਤੇ ਪੂਰੀਆਂ ਬਸਾਂ ਨਹੀਂ ਚਲਾਈਆਂ ਜਾ ਸਕੀਆਂ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement