ਬ੍ਰੇਨ ਡੈੱਡ ਨੌਜਵਾਨ ਦੇ ਅੰਗਾਂ ਨੇ ਪੰਜ ਜਣਿਆਂ ਨੂੰ ਦਿਤੀ ਨਵੀਂ ਜ਼ਿੰਦਗੀ
Published : Oct 23, 2017, 12:27 am IST
Updated : Oct 22, 2017, 6:57 pm IST
SHARE ARTICLE

ਚੰਡੀਗੜ੍ਹ, 22 ਅਕਤੂਬਰ (ਤਰੁਣ ਭਜਨੀ): ਪੀ.ਜੀ.ਆਈ. ਵਿਚ ਬ੍ਰੈਨ ਡੈੱਡ ਹੋਏ ਇਕ ਨੌਜਵਾਨ ਨੇ ਪੰਜ ਜ਼ਰੂਰਤਵੰਦ ਲੋਕਾਂ ਨੂੰ ਨਵੀਂ ਜ਼ਿੰਦਗੀ ਦਿਤੀ ਹੈ। ਹਮੀਰਪੁਰ ਦੇ ਰਹਿਣ ਵਾਲੇ 25 ਸਾਲਾ ਵਰੂਣ ਨੂੰ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ 'ਤੇ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ ਸੀ। ਸਨਿਚਰਵਾਰ ਨੂੰ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿਤਾ।
ਇਸ ਤੋਂ ਬਾਅਦ ਡਾਕਟਰਾਂ ਦੀ ਸਲਾਹ 'ਤੇ ਪਰਵਾਰਕ ਮੈਂਬਰਾਂ ਨੇ ਵਰੂਣ ਦੇ ਅੰਗ ਦਾਨ ਕਰਨ ਲਈ ਹਾਮੀ ਭਰ ਦਿਤੀ। ਵਰੂਣ ਦੇ ਅੰਗਾਂ-ਲਿਵਰ, ਅੱਖਾਂ, ਕਿਡਨੀਆਂ ਟਰਾਂਸਪਲਾਂਟ ਕਰ ਕੇ ਪੰਜ ਲੋਕਾਂ ਨੂੰ ਨਵਾਂ ਜੀਵਨ ਦਿਤਾ ਹੈ। ਪੀ.ਜੀ.ਆਈ. ਵਿਚ ਇਸ ਸਾਲ 37 ਅੰਗ ਦਾਨ ਕੀਤੇ ਜਾ ਚੁਕੇ ਹਨ। ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹਨ।


ਵਰੂਣ ਦੇ ਪਿਤਾ ਨੇ ਦੁੱਖ ਸਾਂਝਾ ਕਰਦੇ ਹੋਏ ਦਸਿਆ ਕਿ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਪਤਾ ਲੱਗਾ ਸੀ ਕਿ ਵਰੂਣ ਦਾ ਮੋਟਰਸਾਈਕਲ ਅੰਨਦਪੁਰ ਸਾਹਿਬ ਵਿਖੇ ਸੜਕ 'ਤੇ ਸਲਿਪ ਕਰ ਗਿਆ ਅਤੇ ਉਸ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਵਰੂਣ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਸੀ। ਇਸ ਤੋਂ ਬਾਅਦ ਹਾਲਤ ਗੰਭੀਰ ਹੋਣ 'ਤੇ ਵਰੂਣ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿਤਾ ਗਿਆ ਜਿਥੇ ਡਾਕਟਰਾਂ ਦੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਕਰ ਦਿਤਾ। ਪੀ.ਜੀ.ਆਈ. ਦੇ ਨੋਡਲ ਅਧਿਕਾਰੀ ਵਿਪਿਨ ਕੌਸ਼ਲ ਨੇ ਅੰਗ ਦਾਨ ਕਰਨ ਵਾਲੇ ਪਰਵਾਰ ਦਾ ਧਨਵਾਦ ਕੀਤਾ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement