Fact Check: ਸਹੀ ਸਲਾਮਤ ਹਨ ਮਸ਼ਹੂਰ ਪੱਤਰਕਾਰ ਰਮਨ ਕੁਮਾਰ, ਮੌਤ ਦੀ ਉੱਡ ਰਹੀ ਅਫਵਾਹ
Published : Feb 9, 2022, 3:59 pm IST
Updated : Feb 9, 2022, 3:59 pm IST
SHARE ARTICLE
Fact Check fake news going viral of journalist raman kumar demise
Fact Check fake news going viral of journalist raman kumar demise

ਪੱਤਰਕਾਰ ਰਮਨ ਕੁਮਾਰ ਸਹੀ ਸਲਾਮਤ ਹਨ। ਰਮਨ ਕੁਮਾਰ ਨੇ ਆਪ ਸਪਸ਼ਟੀਕਰਨ ਦਿੰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। 

RSFC (Team Mohali)- ਸੋਸ਼ਲ ਮੀਡੀਆ 'ਤੇ ਦੂਰਦਰਸ਼ਨ ਦੇ ਮਸ਼ਹੂਰ ਪੱਤਰਕਾਰ ਤੇ ਐਂਕਰ ਰਮਨ ਕੁਮਾਰ ਦੀ ਤਸਵੀਰ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਪੱਤਰਕਾਰ ਰਮਨ ਕੁਮਾਰ ਦਾ ਦੇਹਾਂਤ ਹੋ ਗਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੱਤਰਕਾਰ ਰਮਨ ਕੁਮਾਰ ਸਹੀ ਸਲਾਮਤ ਹਨ। ਰਮਨ ਕੁਮਾਰ ਨੇ ਆਪ ਸਪਸ਼ਟੀਕਰਨ ਦਿੰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। 

ਵਾਇਰਲ ਪੋਸਟ 

ਫੇਸਬੁੱਕ ਪੇਜ 'Digitalsardarji' ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,"ਆਹ ਇਨਸਾਨ ਵੀ ਏਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ❗❗ RIP ਰਮਨ ਕੁਮਾਰ ਜੀ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਰਮਨ ਕੁਮਾਰ ਦੀ ਮੌਤ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ ਪਰ ਅਜਿਹੀਆਂ ਖਬਰਾਂ ਕਈ ਮਿਲੀਆਂ ਜਿਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਸੀ। 

ਸਰਚ ਦੌਰਾਨ ਸਾਨੂੰ ਮੀਡੀਆ ਸੰਸਥਾਨ 'ਅਜੀਤ' ਦੁਆਰਾ 9 ਫਰਵਰੀ 2022 ਨੂੰ ਅਪਲੋਡ ਇਕ ਪੋਸਟ ਮਿਲੀ। ਇਸ ਪੋਸਟ ਵਿਚ ਅਜੀਤ ਦੁਆਰਾ ਅਪਲੋਡ ਕੀਤੇ ਗਏ ਵੀਡੀਓ ਵਿਚ ਸਾਨੂੰ ਰਮਨ ਕੁਮਾਰ ਦੁਆਰਾ ਵਾਇਰਲ ਦਾਅਵੇ ਨੂੰ ਫਰਜ਼ੀ ਦਸਦਿਆਂ ਸਪੱਸ਼ਟੀਕਰਨ ਮਿਲਿਆ।

ਅੱਗੇ ਵਧਦੇ ਹੋਏ ਅਸੀਂ ਰਮਨ ਕੁਮਾਰ ਦੇ ਫੇਸਬੁੱਕ ਪੇਜ ਦਾ ਰੁੱਖ ਕੀਤਾ। ਸਾਨੂੰ ਓਥੇ ਵੀ ਵਾਇਰਲ ਦਾਅਵੇ ਨੂੰ ਲੈ ਕੇ ਸਪੱਸ਼ਟੀਕਰਨ ਮਿਲਿਆ। ਰਮਨ ਕੁਮਾਰ ਨੇ ਆਪਣੇ ਸਪਸ਼ਟੀਕਰਨ ਵਿਚ ਦੱਸਿਆ ਕਿ ਉਹ ਠੀਕ ਹਨ ਅਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਮਹਿਜ਼ ਇਕ ਅਫਵਾਹ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੱਤਰਕਾਰ ਰਮਨ ਕੁਮਾਰ ਸਹੀ ਸਲਾਮਤ ਹਨ। ਰਮਨ ਕੁਮਾਰ ਨੇ ਆਪ ਸਪਸ਼ਟੀਕਰਨ ਦਿੰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। 

Claim- Demise news of Journalist Raman Kumar
Claimed By- FB Page Digitalsardarji
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement