Vodafone ਦਾ ਦਿਵਾਲੀ ਧਮਾਕਾ, 399 'ਚ 6 ਮਹੀਨੇ ਲਈ 90GB ਡਾਟਾ ਤੇ ਅਨਲਿਮੀਟਿਡ ਕਾਲ
Published : Oct 15, 2017, 4:55 pm IST
Updated : Oct 15, 2017, 11:25 am IST
SHARE ARTICLE

ਰਿਲਾਇੰਸ ਜੀਓ ਦੇ ਆ ਜਾਣ ਦੇ ਬਾਅਦ ਟੈਲੀਕਾਮ ਬਾਜ਼ਾਰ ਵਿੱਚ ਡਾਟਾ ਵਾਰ ਛਿੜ ਗਿਆ ਹੈ। ਏਅਰਟੇਲ, ਆਈਡਿਆ ਸਮੇਤ ਸਾਰੀ ਵੱਡੀ ਕੰਪਨੀਆਂ ਨਵੇਂ - ਨਵੇਂ ਆਫਰ ਪੇਸ਼ ਕੀਤੇ ਹਨ। ਰਿਲਾਇੰਸ ਜੀਓ ਅਤੇ ਹੋਰ ਕੰਪਨੀਆਂ ਨੂੰ ਟੱਕਰ ਦੇਣ ਲਈ ਵੋਡਾਫੋਨ ਨੇ ਵੱਡਾ ਦਾਅ ਖੇਡਿਆ ਹੈ। ਫੇਸਟਿਵ ਸੀਜਨ ਨੂੰ ਦੇਖਦੇ ਹੋਏ ਵੋਡਾਫੋਨ ਕੰਪਨੀ ਨੇ 399 ਰੁਪਏ ‘ਚ ਨਵਾਂ ਪਲੈਨ ਸ਼ੁਰੂ ਕੀਤਾ ਜਿਹੜਾ 6 ਮਹੀਨੇ ਚੱਲੇਗਾ। 

ਇਸ ਪਲੈਨ ‘ਚ 90 ਜੀਬੀ ਡੇਟਾ ਤੇ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ। ਉੱਥੇ ਰਿਲਾਇੰਸ ਜੀਓ, ਏਅਰਟੈਲ, ਆਈਡੀਆ ਤੇ ਬੀਐਸਐਨਲ ਵੀ ਆਪਣੇ ਗਾਹਕਾਂ ਨੂੰ ਬੈਕ-ਟੂ-ਬੈਕ ਨਵੇਂ ਆਫਰ ਦੇ ਰਹੀਆਂ ਹਨ। ਅਜਿਹੇ ‘ਚ ਨਵਾਂ ਪਲੈਨ ਯੂਜ਼ਰ ਲਈ ਵੱਡਾ ਧਮਾਕਾ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਜ਼ਿਆਦਾ ਡੇਟਾ ਤੇ 180 ਦਿਨਾਂ ਦੀ ਵੈਲਿਡਿਟੀ ਦੇ ਨਾਲ ਹੈ।



ਜੇਕਰ ਰਿਲਾਇੰਸ ਜੀਓ ਦੇ 399 ਰੁਪਏ ਦੇ ਪਲੈਨ ਦੀ ਗੱਲ ਕਰੀਏ ਤਾਂ ਇਹ ਆਪਣੇ ਪ੍ਰਾਈਮ ਯੂਜ਼ਰ ਨੂੰ 399 ਰੁਪਏ ‘ਚ 84 ਜੀਬੀ ਡੇਟਾ ਤੇ ਅਨਲਿਮਟਿਡ ਕਾਲਿੰਗ ਦੇ ਰਿਹਾ ਹੈ। ਇਹ ਡੇਟਾ ਹਰ ਦਿਨ 1 ਜੀਬੀ ਦੇ ਤੌਰ ‘ਤੇ ਮਿਲੇਗਾ। ਖਾਸ ਗੱਲ ਇਹ ਹੈ ਕਿ ਜੀਓ ਨੇ ਆਪਣੇ ਦੀਵਾਲੀ ਧਨਾ-ਧਨ ਆਫਰ ‘ਚ 399 ਰੁਪਏ ਦਾ ਰੀਚਾਜਰਜ ‘ਤੇ 100 ਫੀਸਦੀ ਕੈਸ਼ਬੈਕ ਦੀ ਆਫਰ ਵੀ ਦਿੱਤੀ ਹੈ।

ਏਅਰਟੈਲ ਆਪਣੇ 399 ਰੁਪਏ ਦੇ ਪਲੈਨ ‘ਚ 4ਜੀ ਸਮਾਰਟਫੋਨ ਯੂਜ਼ਰ ਨੂੰ ਇੱਕ ਜੀਬੀ ਡੇਟਾ ਹਰ ਦਿਨ ਦੇਵੇਗਾ। ਇਹ ਪਲੈਨ 28 ਦਿਨ ਵੈਲਿਡ ਰਹੇਗਾ। ਖਾਸ ਗੱਲ ਇਹ ਹੈ ਕਿ ਵੋਡਾਫੋਨ ਦਾ ਇਹ ਨਵਾਂ ਪਲੈਨ ਜੀਓ ਤੇ ਏਅਰਟੈਲ ਤੋਂ ਜ਼ਿਆਦਾ ਆਪਣੇ ਗਾਹਕਾਂ ਨੂੰ ਦੇ ਰਿਹਾ ਹੈ। 399 ਰੁਪਏ ‘ਚ ਵੋਡਾਫੋਨ ਜੀਓ ਤੋਂ ਵੀ ਜ਼ਿਆਦਾ ਡਾਟਾ ਤੇ 6 ਮਹੀਨੇ ਦੀ ਵੈਲੀਡਿਟੀ ਵੀ ਦੇ ਰਿਹਾ ਹੈ।


SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement