ਵਿਆਹ ਤੋਂ ਬਾਅਦ ਰਿਸ਼ਤੇ ਕਿਉਂ ਪੈ ਰਹੇ ਫ਼ਿੱਕੇ ? ਨੌਜਵਾਨ ਪਤੀ-ਪਤਨੀ ਨੇ ਲਿਆ ਫ਼ਾਹਾ
Published : Sep 13, 2017, 12:18 pm IST
Updated : Sep 13, 2017, 6:48 am IST
SHARE ARTICLE


ਦੇਸ਼ ‘ਚ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ ਲੋਕਾਂ ਵੱਲੋਂ ਖੁਦਕੁਸ਼ੀਆਂ ਕਰਨ ਦੇ ਬਹੁਤ ਸਾਰੇ ਕਾਰਨ ਨੇ ਕੋਈ ਕਰਜ਼ੇ ਕਾਰਨ ਪ੍ਰੇਸ਼ਾਨ ਹੈ। ਕੋਈ ਆਪਣੀ ਜ਼ਿੰਦਗੀ ਤੋਂ ਤੰਗ ਹੈ ਅਤੇ ਕਿਤੇ ਕੋਈ ਵਿਅਕਤੀ ਘਰੇਲੂ ਹਾਲਾਤਾਂ ੳਤੇ ਕਲੇਸ਼ ਤੋਂ ਤੰਗ ਹੈ।ਜੇਕਰ ਗੱਲ ਤਾਜ਼ਾ ਮਾਮਲੇ ਦੀ ਕਰੀਏ ਤਾਂ ਘਟਨਾ ਹਠੂਰ ਦੇ ਪਿੰਡ ਡੱਲਾ ਦੀ ਹੈ। 

ਜਿਥੇ ਇੱਕ ਵਿਅਕਤੀ ਵੱਲੋਂ ਨਹੀਂ ਬਲ ਕਿ ਪਤੀ ਪਤਨੀ ਦੋਵਾਂ ਵੱਲੋਂ ਫ਼ਾਹਾ ਲੈ ਖੁਦਕੁਸ਼ੀ ਕੀਤੀ ਗਈ। ਖਬਰ ਦਾ ਪਤਾ ਲਗਦੇ ਹੀ ਲੋਕਾਂ ਦੀ ਭੀੜ ਮ੍ਰਿਤਕਾਂ ਨੂੰ ਵੇਖਣ ਲਈ ਉਮੜ ਆਈ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਅਗਲੀ ਕਾਰਵਾਈ ਵਿੱਢ ਦਿੱਤੀ ਹੈ। 


ਖ਼ੁਦਕੁਸ਼ੀ ਦੇ ਕਾਰਨਾਂ ਦਾ ਵੀ ਅਜੇ ਪਤਾ ਨਹੀਂ ਚੱਲ ਪਾਇਆ। ਪੁਲਿਸ ਵੱਲੋਂ ਕੀਤੀ ਜਾਣ ਵਾਲ਼ੀ ਜਾਂਚ ਅਤੇ ਪੋਸਟ ਦੀ ਰਿਪੋਰਟ ਤੋਂ ਹੀ ਪਤਾ ਲੱਗ ਸਕੇਗਾ ਕਿ ਕੀ ਦੋਵਾਂ ਨੇ ਹੀ ਖੁਦਕੁਸ਼ੀ ਕੀਤੀ ਹੈ ? ਜਾਂ ਨਹੀਂ।

ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਸੁਰਾਗ਼ ਇਕੱਠੇ ਕੀਤੇ ਜਾ ਰਹੇ ਨੇ ਅਤੇ ਕਈ ਨੇੜਲੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ। ਫ਼ਿਲਹਾਲ ਖ਼ੁਦਕੁਸ਼ੀ ਦੇ ਇਸ ਮਾਮਲੇ ਤੋਂ ਬਾਅਦ ਪੰਜਾਬ ਦੇ ਖੁਦਕੁਸ਼ੀ ਮਾਮਲੇ ‘ਚ ਇਕ ਹੋਰ ਵਾਧਾ ਹੋ ਗਿਆ ਹੈ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement