ਤਲਵਾਰ ਜੋੜਾ ਜੇਲ ਤੋਂ ਬਾਹਰ ਆਇਆ
Published : Oct 16, 2017, 11:03 pm IST
Updated : Oct 16, 2017, 5:33 pm IST
SHARE ARTICLE

ਡਾਸਨਾ (ਉੱਤਰ ਪ੍ਰਦੇਸ਼), 16 ਅਕਤੂਬਰ: ਇਲਾਹਾਬਾਦ ਹਾਈ ਕੋਰਟ ਵਲੋਂ ਆਰੂਸ਼ੀ-ਹੇਮਰਾਜ ਦੋਹਰੇ ਕਤਲ ਕਾਂਡ 'ਚ ਦੋਸ਼ਮੁਕਤ ਮਿਲੇ ਦੰਦਾਂ ਦਾ ਡਾਕਟਰ ਜੋੜਾ ਨੁਪੁਰ ਤਲਵਾਰ ਅੱਜ ਡਾਸਨਾ ਜੇਲ ਤੋਂ ਬਾਹਰ ਆ ਗਏ। ਲਗਭਗ ਚਾਰ ਸਾਲਾਂ ਬਾਅਦ ਤਲਵਾਰ ਜੋੜਾ ਅੱਜ ਸ਼ਾਮ ਪੰਜ ਵਜੇ ਜੇਲ ਤੋਂ ਬਾਹਰ ਆ ਗਏ।ਪੁਲਿਸ ਨੇ ਤਲਵਾਰ ਜੋੜੇ ਨੂੰ ਨੋਇਡਾ ਦੇ ਜਲਵਾਯੂ ਵਿਹਾਰ ਸਥਿਤ ਨੁਪੁਰ ਦੇ ਮਾਤਾ-ਪਿਤਾ ਦੇ ਘਰ ਪਹੁੰਚਾਇਆ। ਇਹ ਉਹੀ ਇਲਾਕਾ ਹੈ ਜਿਥੇ ਉਨ੍ਹਾਂ ਦਾ ਘਰ ਸੀ, ਜਿਸ 'ਚ 2008 'ਚ ਉਨ੍ਹਾਂ ਦੀ ਬੇਟੀ ਆਰੂਸ਼ੀ ਅਤੇ ਘਰੇਲੂ ਨੌਕਰ ਹੇਮਰਾਜ ਦਾ ਕਤਲ ਕਰ ਦਿਤਾ ਗਿਆ ਸੀ। ਦੋਹਾਂ ਨੂੰ ਜੇਲ ਤੋਂ ਨਿਕਲਦੇ ਵੇਲੇ ਕੈਮਰੇ 'ਚ ਕੈਦ ਕਰਨ ਲਈ ਮੀਡੀਆ ਵਾਲਿਆਂ ਦੀ ਭਾਰੀ ਭੀੜ ਜਮ੍ਹਾਂ ਸੀ। ਇਸ ਕਰ ਕੇ ਜੇਲ ਦੇ ਬਾਹਰ ਸੜਕ ਉਤੇ ਕਾਫ਼ੀ ਭੀੜ-ਭੜੱਕਾ ਸੀ। 


ਤਲਵਾਰ ਜੋੜੇ ਦੇ ਵਕੀਲ ਤਨਵੀਰ ਅਹਿਮਦ ਮੀਰ ਨੇ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਕਿਹਾ ਕਿ ਉਨ੍ਹਾ ਦੇ ਮੁਵੱਕਲਾਂ ਨੂੰ ਫਸਾਉਣ ਲਈ ਇਕ ਸਾਜ਼ਸ਼ ਰਚੀ ਗਈ ਸੀ। ਤਲਵਾਰ ਜੋੜੇ ਦੀ ਰਿਹਾਈ ਦੀਵਾਲੀ ਤੋਂ ਦੋ ਦਿਨ ਪਹਿਲਾਂ ਹੋਈ ਹੈ। ਇਲਾਹਾਬਾਦ ਹਾਈ ਕੋਰਟ ਨੇ 12 ਅਕਤੂਬਰ ਨੂੰ ਅਪਣੇ ਫ਼ੈਸਲੇ 'ਚ ਕਿਹਾ ਸੀ ਕਿ ਨਾ ਤਾਂ ਸਥਿਤੀਆਂ ਅਤੇ ਨਾ ਹੀ ਸਬੂਤ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਲਈ ਕਾਫ਼ੀ ਸਨ।
ਆਰੂਸ਼ੀ ਤਲਵਾਰ ਅਪਣੇ ਮਾਤਾ-ਪਿਤਾ ਦੇ ਘਰ ਦੇ ਅਪਣੇ ਸੌਣ ਵਾਲੇ ਕਮਰੇ 'ਚ 16 ਮਈ, 2008 ਨੂੰ ਮ੍ਰਿਤਕ ਮਿਲੀ ਸੀ। ਹੇਮਰਾਜ ਦੀ ਲਾਸ਼ ਅਗਲੇ ਦਿਨ ਘਰ ਦੀ ਛੱਤ ਤੋਂ ਬਰਾਮਦ ਹੋਈ ਸੀ।                                                                (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement