ਸੌਦਾ ਸਾਧ ਵਲੋਂ ਸਜ਼ਾ ਵਿਰੁਧ ਹਾਈ ਕੋਰਟ 'ਚ ਸੋਧੀ ਹੋਈ ਪਟੀਸ਼ਨ ਦਾਖ਼ਲ
Published : Oct 7, 2017, 10:56 pm IST
Updated : Oct 7, 2017, 5:26 pm IST
SHARE ARTICLE

ਚੰਡੀਗੜ੍ਹ, 7 ਅਕਤੂਬਰ (ਨੀਲ ਭਲਿੰਦਰ ਸਿੰਘ): ਗੁਰਮੀਤ ਰਾਮ ਰਹੀਮ ਨੇ ਸੀ ਬੀ ਆਈ ਅਦਾਲਤ ਵਲੋਂ ਉਸ ਨੂੰ ਬਲਾਤਕਾਰ ਦੇ ਦੋਹਰੇ ਦੋਸ਼ਾਂ ਤਹਿਤ  ਸੁਣਾਈ ਗਈ ਸਜ਼ਾ ਵਿਰੁਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੋਧ ਕੇ ਪਟੀਸ਼ਨ ਦਾਇਰ  ਕੀਤੀ ਹੈ । ਪਹਿਲਾਂ ਇਸ ਸਬੰਧ ਵਿਚ ਦਾਇਰ ਕੀਤੀ ਪਟੀਸ਼ਨ 'ਤੇ ਹਾਈ ਕੋਰਟ ਦੀ ਰਜਿਸਟਰੀ ਨੇ ਇਤਰਾਜ਼ ਲਗਾ ਦਿਤਾ ਸੀ।  ਸੰਭਾਵਨਾ ਹੈ ਕਿ ਹਾਈ ਕੋਰਟ ਹੁਣ ਇਸ 'ਤੇ ਸੋਮਵਾਰ ਨੂੰ ਸੁਣਵਾਈ ਕਰੇਗਾ। ਦਸਣਯੋਗ ਹੈ  ਕਿ ਦੋ ਸਾਧਵੀਆਂ ਦਾ ਜਿਨਸੀ ਸ਼ੋਸ਼ਣ  ਕਰਨ  ਦੇ ਮਾਮਲੇ ਵਿਚ ਪੰਚਕੂਲਾ ਦੀ ਸੀ ਬੀ ਆਈ  ਅਦਾਲਤ ਨੇ 28 ਅਗੱਸਤ ਨੂੰ 10-10 ਸਾਲ ਯਾਨੀ ਕੁਲ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤਹਿਤ  ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰਿਆ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਵਲੋਂ ਉਸ ਦੇ ਵਕੀਲਾਂ ਨੇ ਸਨਿਚਰਵਾਰ ਨੂੰ ਹਾਈ ਕੋਰਟ ਵਿਚ ਇਸ ਸਜ਼ਾ ਨੂੰ ਚੁਨੌਤੀ ਦਿੰਦੇ ਹੋਏ ਸੋਧ ਕੇ ਪਟੀਸ਼ਨ ਦਾਇਰ  ਕੀਤੀ।


ਪੰਚਕੂਲਾ ਹਿੰਸਾ ਮਗਰੋਂ ਮੁਅੱਤਲ ਕੀਤੇ ਆਈਪੀਐਸ ਦੀਆਂ ਸੇਵਾਵਾਂ ਬਹਾਲ ਚੰਡੀਗੜ੍ਹ, 7 ਅਕਤੂਬਰ (ਨੀਲ ਭਲਿੰਦਰ ਸਿੰਘ): ਹਰਿਆਣਾ ਸਰਕਾਰ ਨੇ ਸੌਦਾ ਸਾਧ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਉਤੇ 25 ਅਗੱਸਤ ਨੂੰ ਪੰਚਕੂਲਾ 'ਚ ਭੜਕੀ ਹਿੰਸਾ ਰੋਕਣ ਵਿਚ ਅਸਫ਼ਲ ਰਹਿਣ ਦੇ ਦੋਸ਼ਾਂ ਤਹਿਤ ਮੁਅੱਤਲ ਕੀਤੇ ਆਈਪੀਐਸ ਅਸ਼ੋਕ ਕੁਮਾਰ ਦੀਆਂ ਸੇਵਾਵਾਂ ਬਹਾਲ ਕਰ ਦਿਤੀਆਂ  ਹਨ। ਸਾਲ 2007 ਬੈਚ ਦੇ ਆਈਪੀਐਸ ਅਧਿਕਾਰੀ ਅਸ਼ੋਕ ਕੁਮਾਰ ਨੂੰ ਤੱਤਕਾਲ ਪ੍ਰਭਾਵ ਤੋਂ ਅੰਬਾਲਾ ਵਿਚ ਐਚਏਪੀ ਦੀ ਪਹਿਲੀ  ਬਟਾਲੀਅਨ ਦਾ ਕਮਾਂਡੈਂਟ  ਲਾਇਆ ਗਿਆ ਹੈ। ਹਾਲਾਂਕਿ ਅਸ਼ੋਕ ਕੁਮਾਰ   ਵਿਰੁਧ ਵਿਭਾਗੀ ਕਾਰਵਾਈ ਦਾ ਅੰਤਮ ਫ਼ੈਸਲਾ ਹਾਲੇ ਆਉਣਾ ਹੈ। ਦਸਣਯੋਗ ਹੈ ਕਿ ਪੰਚਕੂਲਾ ਹਿੰਸਾ ਦੇ ਅਗਲੇ ਦਿਨ ਹੀ ਸਰਕਾਰ ਨੇ ਇਸ ਅਧਿਕਾਰੀ ਨੂੰ ਮੁਅੱਤਲ ਕਰ ਦਿਤਾ ਸੀ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement