ਸਰਕਾਰੀ ਕਾਲਜਾਂ ਨੂੰ ਕਾਗ਼ਜ਼ ਮੁਕਤ ਕਰੇਗਾ ਸਿਖਿਆ ਵਿਭਾਗ
Published : Dec 23, 2017, 12:19 am IST
Updated : Dec 22, 2017, 6:49 pm IST
SHARE ARTICLE

ਛੇਤੀ ਹੀ ਮੋਬਾਈਲ ਐਪ ਨਾਲ ਲੱਗੇਗੀ ਹਾਜ਼ਰੀ
ਚੰਡੀਗੜ੍ਹ, 22 ਦਸੰਬਰ (ਤਰੁਣ ਭਜਨੀ) : ਸਰਕਾਰੀ ਕਾਲਜਾਂ ਨੂੰ ਕਾਗਜ਼ਾ ਰਹਿਤ (ਪੇਪਰਲੈਸ) ਕਰਨ ਦੀ ਦਿਸ਼ਾ ਵਿੱਚ ਉਚ ਸਿੱਖਿਆ ਵਿਭਾਗ ਨੇ ਨਵਾਂ ਉਪਰਾਲਾ ਕੀਤਾ ਹੈ। ਇਸਦੇ ਤਹਿਤ ਹੁਣ ਸਾਲ 2018 ਵਿਚ ਸਰਕਾਰੀ ਕਾਲਜਾਂ ਵਿਚ ਲੱਗਣ ਵਾਲੀ ਵਿਦਿਆਰਥੀਆਂ ਦੀ ਹਾਜ਼ਰੀ ਪੇਪਰਲੈਸ ਤਰੀਕੇ ਨਾਲ ਲੱਗੇਗੀ। ਇਸਦੇ ਲਈ ਵਿਭਾਗ ਵਲੋਂ ਵਿਸ਼ੇਸ਼ ਐਪ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਸਿੱਧਾ ਕਲਾਸ ਇੰਚਾਰਜ ਦੇ ਮੋਬਾਇਲ ਫੋਨ ਵਿਚ ਅਪਲੋੜ ਹੋਵੇਗਾ ਅਤੇ ਉਸੇ ਨਾਲ ਵਿਦਿਆਰਥੀਆਂ ਦੀ ਹਾਜਰੀ ਲੱਗ ਸਕੇਗੀ। ਇਸ ਐਪ ਦੇ ਆ ਜਾਣ ਨਾਲ ਰਜਿਸਟਰ ਦਾ ਕੰਮ ਖਤਮ ਹੋ ਜਾਵੇਗਾ। ਇਸਦੇ ਨਾਲ ਹੀ ਹਾਜਰੀ ਨੂੰ ਇਕ ਸਥਾਨ ਤੇ ਇਕੱਠਾ ਕਰਨਾ ਵੀ ਸੌਖਾਲਾ ਹੋ ਜਾਵੇਗਾ ।


ਦਾਖ਼ਲਾ ਅਤੇ ਫੀਸ ਪਹਿਲਾਂ ਤੋਂ ਹੋ ਰਹੀ ਹੈ ਪੇਪਰਲੈਸ ਤਰੀਕੇ ਨਾਲ ਹਾਇਰ ਐਜੁਕੇਸ਼ਨ ਵਿਭਾਗ ਨੇ ਇਸਤੋਂ ਪਹਿਲਾਂ ਬੀਏ ਨੂੰ ਛੋਡ ਕੇ ਸਾਰੇ ਕੋਰਸਾਂ ਦਾ ਦਾਖਲਾ ਵੀ ਕੇਂਦਰੀਕਰਣ ਅਤੇ ਆਨਲਾਇਨ ਕੀਤਾ ਸੀ ।  ਆਨਲਾਇਨ ਹੋਣ ਨਾਲ ਕਿਸੇ ਵੀ ਵਿਦਿਆਰਥੀ ਨੂੰ ਪ੍ਰੋਸਪੈਕਟਸ ਖਰੀਦ ਕੇ ਉਸਨੂੰ ਭਰਕੇ ਕਾਲਜ ਵਿਚ ਜਮਾਂ ਨਹੀਂ ਕਰਵਾਉਣਾ ਪੈਂਦਾ ਹੈ । ਇਸਦੇ ਇਲਾਵਾ ਇਸ ਵਾਰ ਕਾਲਜਾਂ ਵਿਚ ਫੀਸ ਵੀ ਪੇਪਰਲੈਸ ਤਰੀਕੇ ਨਾਲ ਜਮਾ ਹੋਈ ਸੀ । ਫੀਸ ਜਮਾਂ ਕਰਾਉਣ ਲਈ ਵਿਭਾਗ ਨੇ ਅਪੀਲ ਕੀਤੀ ਸੀ ਕਿ ਉਹ ਕਾਲਜ ਵਿਚ ਚੈਕ ਤੋਂ ਭੁਗਤਾਨ ਕਰਨ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement