ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਹੋ ਜਾਣ ਸਾਵਧਾਨ, ਲੱਗੇਗਾ ਭਾਰੀ ਜੁਰਮਾਨਾ
Published : Mar 12, 2018, 12:00 pm IST
Updated : Mar 12, 2018, 6:30 am IST
SHARE ARTICLE

ਜਲੰਧਰ -ਦੇਸ਼ ਭਰ ਵਿਚ ਸੜਕ ਹਾਦਸਿਆਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਕੇਂਦਰ ਸਰਕਾਰ ਗੰਭੀਰਤਾ ਨਾਲ ਕਦਮ ਅੱਗੇ ਵਧਾ ਰਹੀ ਹੈ। ਛੇਤੀ ਹੀ ਦੇਸ਼ ਭਰ ਵਿਚ ਸੋਧਿਆ ਹੋਇਆ ਮੋਟਰ ਵਹੀਕਲ ਐਕਟ ਲਾਗੂ ਹੋਣ ਜਾ ਰਿਹਾ ਹੈ। ਨਵੇਂ ਮੋਟਰ ਵਹੀਕਲ ਐਕਟ ਅਨੁਸਾਰ ਜਿਥੇ ਵਾਹਨ ਚਾਲਕਾਂ ਨੂੰ 100 ਫ਼ੀ ਸਦੀ ਈ. ਚਲਾਨ ਭੁਗਤਣ ਦੀ ਸਹੂਲਤ ਦਿਤੀ ਜਾਵੇਗੀ। ਉਥੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਹੁਣ ਟ੍ਰੈਫ਼ਿਕ ਪੁਲਿਸ ਦਾ ਸ਼ਿਕੰਜਾ ਤੇਜ਼ ਹੋਵੇਗਾ। 


ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ 'ਤੇ ਸੱਭ ਤੋਂ ਵੱਧ ਗਾਜ਼ ਡਿਗਣ ਵਾਲੀ ਹੈ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਕੋਲੋਂ ਹੁਣ 25 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਹ ਹੀ ਨਹੀਂ ਤਿੰਨ ਵਾਰ ਜੁਰਮਾਨਾ ਹੋਣ 'ਤੇ ਦੇਸ਼ ਭਰ ਵਿਚ ਵਾਹਨ ਚਾਲਕ ਦਾ ਲਾਇਸੈਂਸ ਰੱਦ ਕਰ ਦਿਤਾ ਜਾਵੇਗਾ ਉਹ ਦੁਬਾਰਾ ਅਪਣਾ ਲਾਇਸੈਂਸ ਨਹੀਂ ਬਣਵਾ ਸਕੇਗਾ। ਦੇਸ਼ ਭਰ ਵਿਚ ਹਰ ਸਾਲ ਲਗਭਗ 5 ਲੱਖ ਸੜਕ ਹਾਦਸੇ ਹੁੰਦੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿਚ ਹਰ ਸਾਲ ਲਗਭਗ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇਸ ਨਾਲੋਂ ਦੁਗਣੇ ਲੋਕ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ ਜਾਂ ਜ਼ਿੰਦਗੀ ਭਰ ਲਈ ਅਪਾਹਜ ਹੋ ਜਾਂਦੇ ਹਨ। 


ਮਿਨੀਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਰੋਡਵੇਜ਼ ਨੇ ਇਨ੍ਹਾਂ ਅੰਕੜਿਆਂ ਨੂੰ ਪੇਸ਼ ਕਰਦਿਆਂ ਇਹ ਜ਼ਰੂਰ ਦਰਸਾਇਆ ਸੀ ਕਿ ਮੋਟਰ ਵਹੀਕਲ ਐਕਟ 1988 ਵਿਚ ਸੋਧ ਦੀ ਲੋੜ ਹੈ। ਮੋਟਰ ਵਹੀਕਲ ਐਕਟ 1988 ਵਿਚ 223 ਸੈਕਸ਼ਨ ਸਨ ਤੇ 68 ਸੈਕਸ਼ਨ ਰਿਪਲੇਸ ਕਰਨ ਦੀ ਲੋੜ ਦੱਸੀ ਗਈ ਸੀ। ਮਿਨੀਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਮਿਨੀਸਟਰ (ਜੀ. ਓ. ਐੱਮ.) ਆਫ਼ ਸਟੇਟ ਦਾ ਗਠਨ ਕੀਤਾ ਗਿਆ ਸੀ। 



ਜਿਸ ਵਿਚ ਸਾਰੇ ਸੂਬਿਆਂ ਦੇ ਟਰਾਂਸਪੋਰਟ ਮੰਤਰੀਆਂ ਨੂੰ ਸ਼ਾਮਲ ਕਰ ਕੇ ਉਨ੍ਹਾਂ ਦੇ ਸੁਝਾਅ ਲਏ ਗਏ ਸਨ। ਇਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਆਧਾਰ ਬਣਾ ਕੇ ਨਵਾਂ ਮੋਟਰ ਵਹੀਕਲ ਐਕਟ 2016 ਤੇ ਬਾਅਦ ਵਿਚ ਸੋਧਿਆ ਹੋਇਆ 2017 ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ। ਲੋਕ ਸਭਾ ਵਿਚ ਇਹ ਬਿਲ 2017 ਵਿਚ ਪਾਸ ਹੋ ਗਿਆ ਸੀ। ਹੁਣ ਇਹ ਬਿਲ ਰਾਜ ਸਭਾ ਵਿਚ ਪਾਸ ਹੋਣ ਤੋਂ ਬਾਅਦ ਪੂਰੇ ਦੇਸ਼ ਵਿਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋ ਜਾਵੇਗਾ। ਨਵੇਂ ਮੋਟਰ ਵਹੀਕਲ ਐਕਟ ਵਿਚ ਜੁਰਮਾਨੇ ਦੀ ਰਕਮ ਕਾਫੀ ਵਧਾ ਦਿਤੀ ਗਈ ਹੈ। ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਸੱਭ ਤੋਂ ਵੱਧ ਹਾਦਸੇ ਸ਼ਰਾਬ ਪੀ ਕੇ ਵਾਹਨ ਚਲਾਉਣ ਕਾਰਨ ਹੁੰਦੇ ਹਨ। 


ਇਸ ਦੇ ਮੱਦੇਨਜ਼ਰ ਹੁਣ ਨਵੇਂ ਐਕਟ ਵਿਚ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਉਸ ਕੋਲੋਂ 25 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਬਿਨਾਂ ਬੀਮਾ ਗੱਡੀ ਚਲਾਉਣ 'ਤੇ 10 ਹਜ਼ਾਰ ਰੁਪਏ ਜੁਰਮਾਨਾ ਭੁਗਤਣਾ ਹੋਵੇਗਾ। ਜਦੋਂ ਕਿ ਬਿਨਾ ਡਰਾਈਵਿੰਗ ਲਾਇਸੈਂਸ ਗੱਡੀ ਚਲਾਉਣ 'ਤੇ 10 ਹਜ਼ਾਰ ਰੁਪਏ ਜੁਰਮਾਨੇ ਦੇ ਨਾਲ ਵਾਹਨ ਨੂੰ ਜ਼ਬਤ ਕਰਨ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਬਿਨਾਂ ਹੈਲਮੈੱਟ ਵਾਹਨ ਚਲਾਉਣ 'ਤੇ 1 ਹਜ਼ਾਰ ਰੁਪਏ ਜੁਰਮਾਨਾ ਤੇ ਬਿਨਾਂ ਪ੍ਰਦੂਸ਼ਣ ਚੈੱਕ ਕਰਵਾਏ ਵਾਹਨ ਚਲਾਉਣ 'ਤੇ 1500 ਰੁਪਏ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ। 


ਵਾਹਨ ਚਲਾਉਂਦੇ ਸਮੇਂ ਜੇਕਰ ਮੋਬਾਈਲ 'ਤੇ ਗੱਲ ਕਰਦਿਆਂ ਵਾਹਨ ਚਾਲਕ ਫੜਿਆ ਗਿਆ ਤਾਂ ਉਸ ਕੋਲੋਂ 5 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਨਵੇਂ ਐਕਟ ਤਹਿਤ ਵਾਹਨ ਚਾਲਕਾਂ 'ਤੇ ਜ਼ਿਆਦਾ ਸਖ਼ਤੀ ਵਰਤਦਿਆਂ ਜੇਕਰ ਕਿਸੇ ਵਾਹਨ ਚਾਲਕ ਦਾ ਤਿੰਨ ਵਾਰ ਚਲਾਨ ਹੋ ਜਾਂਦਾ ਹੈ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਦੇਸ਼ ਭਰ ਵਿਚ ਰੱਦ ਕਰ ਦਿਤਾ ਜਾਵੇਗਾ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement