ਸ਼ੈਰੀ ਮਾਨ ਈਡੀ ਅੱਗੇ ਨਹੀਂ ਹੋਏ ਪੇਸ਼
Published : Jan 5, 2018, 4:45 pm IST
Updated : Jan 5, 2018, 11:15 am IST
SHARE ARTICLE

ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਈਡੀ ਵੱਲੋਂ ਬੁਲਾਏ ਜਾਣ ਦੇ ਬਾਵਜੂਦ ਉਹ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। ਈਡੀ ਨੇ ਸ਼ੈਰੀ ਮਾਨ ਨੂੰ ਵੀਰਵਾਰ ਚੰਡੀਗੜ੍ਹ ਦੇ ਦਫਤਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਈਡੀ ਦੇ ਸੂਤਰਾਂ ਮੁਤਾਬਕ ਸਪੀਡ ਪੋਸਟ ਰਾਹੀਂ ਭੇਜੇ ਗਏ ਸੰਮਨ ਸ਼ੈਰੀ ਮਾਨ ਨੂੰ ਨਹੀਂ ਮਿਲੇ ਸਨ।ਸੂਰਤਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਈਡੀ ਦੇ ਬੰਦੇ ਖੁਦ ਵੀ ਸੰਮਨ ਲੈ ਕੇ ਗਏ ਸੀ ਪਰ ਕਿਸੇ ਨੇ ਸਰਕਾਰੀ ਕਾਗਜ਼ ਨਹੀਂ ਫੜੇ। ਈਡੀ ਹੁਣ ਪੁੱਛਗਿੱਛ ਲਈ ਸ਼ੈਰੀ ਮਾਨ ਨੂੰ ਫਿਰ ਤੋਂ ਬੁਲਾਏਗੀ।

ਪਿਛਲੇ ਸਾਲ ਅਕਤੂਬਰ ਦੇ ਮਹੀਨੇ, ਮੁਹਾਲੀ ਦੀ ਇੰਮੀਗ੍ਰੇਸ਼ਨ ਕੰਪਨੀ ਸੀਬਰਡ ‘ਤੇ ਪੁਲਿਸ ਨੇ ਪਰਚਾ ਦਰਜ ਕੀਤਾ ਸੀ। ਛਾਪੇਮਾਰੀ ਦੌਰਾਨ ਈਡੀ ਨੂੰ ਬੈਂਕਾਂ ਦੇ ਖਾਲੀ ਐਫਡੀ ਸਰਟੀਫਿਕੇਟ ਵੀ ਮਿਲੇ ਸਨ। ਈਡੀ ਨੂੰ ਵੱਡੀ ਗਿਣਤੀ ਵਿੱਚ ਜਾਅਲੀ ਮੋਹਰਾਂ ਵੀ ਮਿਲੀਆਂ ਸਨ। 


ਈਡੀ ਨੇ ਧੋਖਾਧੜੀ ਤੇ ਫਰਜ਼ੀਵਾੜਾ ਤਹਿਤ ਕੰਪਨੀ ਖਿਲਾਫ ਮੁਹਾਲੀ ਪੁਲਿਸ ਕੋਲ ਦੋ ਐਫਆਈਆਰ ਦਰਜ ਕਰਵਾਈਆਂ ਸਨ।
ਮਿਲੀ ਡਾਇਰੀ ਵਿੱਚ ਪੰਜਾਬੀ ਗਾਇਕਾਂ ਦੇ ਨਾਮ ਅੱਗੇ ਪੈਸਿਆਂ ਦੇ ਹਿਸਾਬ ਲਿਖਿਆ ਗਿਆ ਹੈ। ਸ਼ੈਰੀ ਮਾਨ ਦੇ ਅੱਗੇ ਕਈ ਐਂਟਰੀ ਹਨ। ਈਡੀ ਨੂੰ ਸ਼ੱਕ ਹੈ ਕਿ ਪੰਜਾਬੀ ਸ਼ਿੰਗਰ ਆਸਟ੍ਰੇਲੀਆ ਵਿੱਚ ਜਿਹੜੇ ਸ਼ੋਅ ਕਰਦੇ ਹਨ, ਉਨ੍ਹਾਂ ਦੇ ਪੈਸੇ ਇੱਥੋਂ ਲੈਂਦੇ ਹਨ। 

ਸੀ ਵਰਲਡ ਕੰਪਨੀ ਖਿਲਾਫ ਈਡੀ ਨੇ ਮਨੀ ਲੌਂਡਰਿੰਗ ਤਹਿਤ ਕੇਸ ਦਰਜ ਕੀਤਾ ਹੈ। ਦੋ ਹੋਰ ਪੰਜਾਬੀ ਗਾਇਕਾਂ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਇਨ੍ਹਾਂ ਗਾਇਕਾਂ ਦੇ ਨਾਮ ਅੱਗੇ ਵੀ ਲੱਖਾਂ ਦੀ ਐਂਟਰੀ ਡਾਇਰੀ ਵਿੱਚ ਲ਼ਿਖੀ ਹੋਈ ਹੈ। ਈਡੀ ਨੇ ਇਨਕਮ ਟੈਕਸ ਵਿਭਾਗ ਤੋਂ ਗਾਇਕਾਂ ਦੇ ਇਨਕਮ ਟੈਕਸ ਭਰਨ ਦਾ ਰਿਕਾਰਡ ਮੰਗਿਆ ਹੈ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement