ਫੇਸਬੁੱਕ ਰਾਹੀਂ ਵਪਾਰ ਕਰਨ ਵਾਲਿਆਂ ਨੂੰ ਪੈ ਸਕਦਾ ਘਾਟਾ !
Published : Jan 16, 2018, 1:32 pm IST
Updated : Jan 16, 2018, 8:02 am IST
SHARE ARTICLE

ਫੇਸਬੁੱਕ ਚਲਾਉਣ ਵਾਲੇ ਲੋਕਾਂ ਦੇ ਟਾਈਮ ਨੂੰ ਵੱਧ ਰੌਚਕ ਬਣਾਉਣ ਲਈ ਫੇਸਬੁਕ ਇੱਕ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਇਸ ਤਹਿਤ ਫੇਸਬੁੱਕ ਰਾਹੀਂ ਵਪਾਰ ਕਰਨ ਵਾਲੇ ਲੋਕਾਂ ਨੂੰ ਥੋੜ੍ਹਾ ਘਾਟਾ ਵੀ ਪੈਣ ਦੀ ਉਮੀਦ ਹੈ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇੱਕ ਪੋਸਟ ਵਿੱਚ ਕਿਹਾ ਕੀ ਇਹ ਬਦਲਾਅ ਲੋਕਾਂ ਨੂੰ ਕਰੀਬੀ ਲੋਕਾਂ ਨਾਲ ਜੋੜਨ ਲਈ ਅਤੇ ਉਨ੍ਹਾਂ ਨੂੰ ਤਣਾਅ ਅਤੇ ਇਕੱਲੇਪਣ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ। 


ਉਨ੍ਹਾਂ ਲਿਖਿਆ- ਰਿਸਰਚ ਤੋਂ ਪਤਾ ਲੱਗਿਆ ਹੈ ਕਿ ਜਦ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰੀਬੀ ਲੋਕਾਂ ਨਾਲ ਜੁੜਨ ਲਈ ਕਰਦੇ ਹਾਂ ਤਾਂ ਇਹ ਸਾਡੇ ਲਈ ਚੰਗਾ ਹੁੰਦਾ ਹੈ।

 

ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫੇਸਬੁੱਕ ਚਲਾਉਣ ਵਾਲਿਆਂ ਨੂੰ ਘੱਟ ਤੋਂ ਘੱਟ ਇਕੱਲਾਪਨ ਮਹਿਸੂਸ ਹੋਵੇਗਾ ਤਾਂ ਜੋ ਉਨ੍ਹਾਂ ਦੀ ਸਿਹਤ ਵੀ ਚੰਗੀ ਬਣੀ ਰਹੇ।



ਕੰਪਨੀ ਨੇ ਕਿਹਾ ਕਿ ਇਸ ਬਦਲਾਅ ਨਾਲ ਬ੍ਰੈਂਡਜ਼, ਪੇਜਾਂ ਅਤੇ ਮੀਡੀਆ ਕੰਪਨੀਆਂ ਦੇ ਘੱਟ ਪੋਸਟ ਨਿਊਜ਼ ਫੀਡ ਵਿੱਚ ਨਜ਼ਰ ਆਉਣਗੇ ਅਤੇ ਲੋਕਾਂ ਦੇ ਪੋਸਟ ਵੱਧ ਵਿਖਾਈ ਦੇਣਗੇ। ਨਿਊਜ਼ ਫੀਡ ਵਿੱਚ ਵੀਡੀਓ ਵੀ ਘੱਟ ਦਿਸਣਗੇ। ਇਸ ਨਾਲ ਲੋਕ ਫੇਸਬੁੱਕ ‘ਤੇ ਘੱਟ ਸਮਾਂ ਬਤੀਤ ਕਰਨਗੇ।



ਕੋਰੀਆ ਪ੍ਰੈੱਸ ਫਾਉਂਡੇਸ਼ਨ ਵਿੱਚ ਸੀਨੀਅਰ ਰਿਸਰਚਰ ਓਹ ਸੇ ਉਕ ਨੇ ਕਿਹਾ ਕਿ ਫੇਸਬੁੱਕ ਪਹਿਲਾਂ ਵੀ ਇਸ ‘ਤੇ ਧਿਆਨ ਦੇ ਰਿਹਾ ਸੀ। ਫੇਸਬੁੱਕ ਦਾ ਮਕਸਦ ਲੋਕਾਂ ਵਿਚਾਲੇ ਚਰਚਾ ਦੀ ਇੱਕ ਸੱਥ ਉਪਲਬਧ ਕਰਵਾਉਣਾ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement