ਫਰਵਰੀ ਦਾ ਮਹੀਨਾ 28 ਜਾਂ 29 ਦਿਨ ਦਾ ਹੀ ਕਿਉਂ ਹੁੰਦਾ ਹੈ? ਇਹ ਹੈ ਇਸਦੀ ਵਜ੍ਹਾ
Published : Feb 7, 2018, 4:19 pm IST
Updated : Feb 7, 2018, 10:49 am IST
SHARE ARTICLE

ਜਿਆਦਾਤਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਆਖਿਰ ਫਰਵਰੀ ਦਾ ਮਹੀਨਾ 28 ਜਾਂ 29 ਦਿਨ ਦਾ ਹੀ ਕਿਉਂ ਹੁੰਦਾ ਹੈ। ਇਸਦੇ ਪਿੱਛੇ ਰੋਮਨ ਕਿੰਗ ਨਿਊਮਾ ਪੋਂਪੀਲੀਅਸ ਦਾ ਹੱਥ ਹੈ। ਜੀ ਹਾਂ . . . ਅਸੀਂ ਜੋ ਕਲੈਂਡਰ ਵਰਤਦੇ ਹਾਂ ਉਹ ਰੋਮਨ ਕੈਂਲੰਡਰ 'ਤੇ ਆਧਾਰਿਤ ਹੈ। 


ਪੁਰਾਣੇ ਰੋਮਨ ਕੈਂਲੰਡਰ ਵਿੱਚ ਇੱਕ ਸਾਲ 'ਚ ਸਿਰਫ 10 ਮਹੀਨੇ ਹੋਇਆ ਕਰਦੇ ਸਨ। ਜਿਸ ਵਿੱਚ 304 ਦਿਨ ਸ਼ਾਮਿਲ ਸਨ। ਪਰ ਬਾਅਦ 'ਚ ਇਸ ਵਿੱਚ ਦੋ ਹੋਰ ਮਹੀਨੇ ਜੋੜ ਦਿੱਤੇ ਗਏ। ਜਿਨ੍ਹਾਂ ਦਾ ਨਾਮ ਜਨਵਰੀ ਅਤੇ ਫਰਵਰੀ ਰੱਖਿਆ ਗਿਆ। ਅਜਿਹਾ ਕਰਨ ਨਾਲ ਪੂਰਾ ਸਾਲ 12 ਮਹੀਨੇ ਦਾ ਹੋ ਗਿਆ। 



ਪਰ ਇਸ ਕੈਂਲੰਡਰ 'ਤੇ ਵੀ ਕਾਫ਼ੀ ਵਿਵਾਦ ਹੋਇਆ ਕਿਉਂਕਿ ਇਸ ਕੈਂਲੰਡਰ ਦੇ ਅਨੁਸਾਰ ਤਿਉਹਾਰ ਠੀਕ ਸਮੇਂ ਤੇ ਨਹੀਂ ਆ ਪਾ ਰਹੇ ਸਨ। ਇਸਦੇ ਬਾਅਦ ਇਸ 'ਚ ਕਾਫ਼ੀ ਬਦਲਾਅ ਕੀਤੇ ਗਏ। ਇਸ ਬਦਲਾਅ ਵਿੱਚ ਫਰਵਰੀ ਮਹੀਨੇ ਦੇ 2 ਦਿਨ ਘੱਟ ਕਰ ਦਿੱਤੇ ਗਏ। 


ਜਿਸਦੇ ਕਾਰਨ ਸਾਲ ਵਿੱਚ 365 ਦਿਨ ਤੈਅ ਹੋ ਗਏ। ਇਹ ਕਲਡਰ ਧਰਤੀ ਅਤੇ ਸੂਰਜ ਦੀ ਪਰਿਕਰਮਾ ਦੇ ਅਨੁਸਾਰ ਬਣਾਇਆ ਗਿਆ ਸੀ ਕਿਉਂਕਿ ਧਰਤੀ ਨੂੰ ਸੂਰਜ ਦਾ ਚੱਕਰ ਲਗਾਉਣ ਵਿੱਚ 365 ਦਿਨ ਅਤੇ 6 ਘੰਟੇ ਦਾ ਸਮਾਂ ਲੱਗਦਾ ਹੈ।


ਅਜਿਹੇ ਵਿੱਚ ਹਰ ਸਾਲ 6 ਘੰਟੇ ਐਕਸਟਰਾ ਬੱਚ ਜਾਂਦੇ ਹਨ। ਜੋ 4 ਸਾਲ ਬਾਅਦ 24 ਘੰਟੇ ਯਾਨੀ ਇੱਕ ਦਿਨ ਵਿੱਚ ਬਦਲ ਜਾਂਦੇ ਹਨ। ਇਸ ਵਜ੍ਹਾ ਨਾਲ ਫਰਵਰੀ ਦੇ ਮਹੀਨੇ ਵਿੱਚ 28 ਜਾਂ 29 ਦਿਨ ਹੁੰਦੇ ਹਨ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement