ਫਰਾਟਾ ਦੌੜਾਕ ਬੋਲਟ ਹੁਣ ਫੁੱਟਬਾਲ ਕਲੱਬ ਨਾਲ ਜੁੜਿਆ
Published : Feb 28, 2018, 12:32 pm IST
Updated : Feb 28, 2018, 7:02 am IST
SHARE ARTICLE

ਨਵੀਂ ਦਿੱਲੀ : ਧਰਤੀ ਦਾ ਸਭ ਤੋਂ ਤੇਜ਼ ਪੁਰਸ਼ ਦੌੜਾਕ ਤੇ 8 ਵਾਰ ਦਾ ਓਲੰਪਿਕ ਸੋਨ ਤਮਗਾ ਜੇਤੂ ਜਮਾਇਕਾ ਦਾ ਓਸੈਨ ਬੋਲਟ ਬਤੌਰ ਫੁੱਟਬਾਲਰ ਇਕ ਕਲੱਬ ਨਾਲ ਜੁੜ ਗਿਆ ਹੈ। 31 ਸਾਲਾ ਬੋਲਟ ਨੇ ਸੋਸ਼ਲ ਮੀਡੀਆ 'ਤੇ ਆਪਣੇ 10 ਸੈਕੰਡ ਦੀ ਇਕ ਵੀਡੀਓ 'ਚ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਉਸ ਨੇ ਸਿਰਫ ਇੰਨਾ ਹੀ ਦੱਸਿਆ ਕਿ ਉਹ ਇਕ ਫੁੱਟਬਾਲ ਕਲੱਬ ਨਾਲ ਜੁੜ ਗਿਆ ਹੈ।



ਬੋਲਟ ਮਾਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਉਸ ਨੇ ਇਕ ਵਾਰ ਇਕ ਇੰਟਰਵਿਊ 'ਚ ਕਿਹਾ ਸੀ ਕਿ ਐਥਲੈਟਿਕਸ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਕਲੱਬ 'ਚ ਆਪਣਾ ਕਰੀਅਰ ਬਣਾਉਣ ਦੀ ਸੋਚ ਰਿਹਾ ਹੈ। ਉਸ ਨੇ ਕਿਹਾ ਸੀ ਕਿ ਉਸ ਦਾ ਸੁਪਨਾ ਹੈ ਕਿ ਉਹ ਮਾਨਚੈਸਟਰ ਯੂਨਾਈਟਿਡ ਦੀ ਟੀਮ ਵਲੋਂ ਖੇਡੇ। ਪਿਛਲੇ ਸਾਲ ਅਗਸਤ 'ਚ ਲੰਡਨ ਵਿਚ ਹੋਈ ਵਿਸ਼ਵ ਐਥਲੈਟਿਕਸ 'ਚ ਬੋਲਟ ਆਖਰੀ ਵਾਰ ਰੇਸ 'ਚ ਉਤਰਿਆ ਸੀ। 


  
ਜਿਥੇ ਉਸ ਨੇ 100 ਮੀਟਰ ਦੀ ਰੇਸ 'ਚ ਤੀਜੇ ਸਥਾਨ 'ਤੇ ਰਹਿ ਕੇ ਕਾਂਸੀ ਤਮਗਾ ਜਿੱਤਿਆ ਸੀ। ਡੋਪਿੰਗ ਨੂੰ ਲੈ ਕੇ ਜਿਥੇ ਦੁਨੀਆ ਦੇ ਕਈ ਧਾਕੜ ਖਿਡਾਰੀ ਫਸੇ ਹੋਏ ਹਨ, ਉਥੇ ਹੀ ਬੋਲਟ ਨੇ ਆਪਣੇ ਕਰੀਅਰ 'ਚ ਆਪਣੇ ਅਕਸ ਨੂੰ ਵੀ ਬੇਦਾਗ ਰੱਖਿਆ ਹੈ ਤੇ ਹਮੇਸ਼ਾ ਖੇਡਾਂ ਵਿਚ ਪਾਰਦਰਸ਼ਿਤਾ ਤੇ ਈਮਾਨਦਾਰੀ ਦਾ ਸਮਰਥਨ ਕੀਤਾ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement