ਪਾਕਿਸਤਾਨੀ ਸਾਬਕਾ ਕਪਤਾਨ ਦਾ ਬਿਆਨ, ਕਿਹਾ ਵਿਸ਼ਵ ਕੱਪ ਲਈ ਟੀਮ ਤਿਆਰ-ਬਰ-ਤਿਆਰ
Published : Mar 6, 2018, 11:34 am IST
Updated : Mar 6, 2018, 6:04 am IST
SHARE ARTICLE

ਨਵੀਂ ਦਿੱਲੀ : ਕ੍ਰਿਕਟ ਵਿਸ਼ਵ ਕੱਪ ਅਗਲੇ ਸਾਲ ਹੋਵੇਗਾ ਜਿਸ ਨੂੰ ਲੈ ਕੇ ਸਾਰੀਆਂ ਟੀਮਾਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰਹੀਆਂ ਹਨ। ਪਾਕਿਸਤਾਨ ਦੇ ਮੁੱਖ ਚੋਣਕਰਤਾ ਤੇ ਸਾਬਕਾ ਪਾਕਿਸਤਾਨੀ ਕਪਤਾਨ ਇਜ਼ਮਾਮ ਉਲ ਹੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਡੀ ਨਜ਼ਰ 2019 ਵਿਸ਼ਵ ਕੱਪ 'ਤੇ ਹੈ ਅਤੇ ਸਾਡੀ ਨਜ਼ਰ 'ਚ 20 ਅਜਿਹੇ ਪਾਕਿਸਤਾਨੀ ਖਿਡਾਰੀ ਹਨ ਜੋ ਵਿਸ਼ਵ ਕੱਪ ਦੀ ਨੁਮਾਇੰਦਗੀ ਕਰ ਸਕਦੇ ਹਨ। ਇੰਜ਼ਮਾਮ ਨੇ ਦੱਸਿਆ ਕਿ ਫਿਲਹਾਲ ਮੈਂ ਦੱਸ ਨਹੀਂ ਸਕਦਾ ਕਿ ਉਹ ਕਿਹੜੇ ਖਿਡਾਰੀ ਹੋ ਸਕਦੇ ਹਨ। 



ਉਸ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। 2019 'ਚ ਖੇਡਣ ਵਾਲੀ ਟੀਮ ਨੂੰ ਆਖਰੀ ਰੂਪ ਵਿਸ਼ਵ ਕੱਪ ਤੋਂ ਕੁਝ ਮਹੀਨੇ ਪਹਿਲਾਂ ਦਿੱਤਾ ਜਾਵੇਗਾ। ਸੂਤਰਾਂ ਮੁਤਾਬਕ ਸਰਫਰਾਜ਼ ਅਹਿਮਦ ਹੀ 2019 ਵਿਸ਼ਵ ਕੱਪ 'ਚ ਖੇਡਣ ਵਾਲੀ ਪਾਕਿਸਤਾਨੀ ਟੀਮ ਦੀ ਕਪਤਾਨੀ ਕਰ ਸਕਦੇ ਹਨ। 



ਪੱਤਰਕਾਰਾਂ ਨਾਲ ਗੱਲ ਕਰਦੇ ਇੰਜ਼ਮਾਮ ਨੇ ਕਿਹਾ ਕਿ ਪਿਛਲੇ ਸਾਲ ਸਰਫਰਾਜ਼ ਦੀ ਕਪਤਾਨੀ 'ਚ ਪਾਕਿਸਤਾਨ ਦੀ ਟੀਮ ਨੇ ਚੈਂਪੀਅਨਸ ਟ੍ਰਾਫੀ ਜਿੱਤੀ ਸੀ। ਸਰਫਰਾਜ਼ 2019 ਵਿਸ਼ਵ ਕੱਪ ਦੇ ਲਈ ਚੰਗੇ ਬਦਲ ਹੋ ਸਕਦੇ ਹਨ। ਇੰਜ਼ਮਾਮ ਨੇ ਕਿਹਾ ਕਿ ਸਰਫਰਾਜ਼ ਸਾਹਮਣੇ ਤੋਂ ਟੀਮ ਦੀ ਅਗਵਾਈ ਕਰਦੇ ਹਨ। ਇਸ ਲਈ ਬਿਨਾ ਸ਼ੱਕ ਸਰਫਰਾਜ਼ ਹੀ 2019 'ਚ ਵਿਸ਼ਵ ਕੱਪ ਲਈ ਪਾਕਿਸਤਾਨ ਟੀਮ ਦੀ ਅਗਵਾਈ ਕਰਨਗੇ।



ਫਿਲਹਾਲ ਸਰਫਰਾਜ਼ ਪਾਕਿਸਤਾਨੀ ਸੁਪਰ ਲੀਗ 'ਚ ਕਵੇਟਾ ਗਲੈਡੀਏਟਰਜ਼ ਦੀ ਕਪਤਾਨੀ ਕਰ ਰਹੇ ਹਨ। ਪੀਟਰਸਨ ਵਰਗੇ ਦਿੱਗਜ ਖਿਡਾਰੀ ਵੀ ਸਰਫਰਾਜ਼ ਦੀ ਕਪਤਾਨੀ ਹੇਠ ਖੇਡ ਰਹੇ ਹਨ। ਪੀਟਰਸਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਸੀ ਕਿ ਸਰਫਰਾਜ਼ ਇਕ ਬੇਹਦ ਸਮਝਦਾਰ ਕਪਤਾਨ ਹਨ ਅਤੇ 2019 ਵਿਸ਼ਵ ਕੱਪ ਲਈ ਸਰਫਰਾਜ਼ ਨੂੰ ਹੀ ਪਾਕਿਸਤਾਨ ਟੀਮ ਦੀ ਕਪਤਾਨੀ ਮਿਲਣੀ ਚਾਹੀਦੀ ਹੈ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement